All Latest NewsNationalNews Flash

Haryana: ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ, ਪੜ੍ਹੋ ਪੱਤਰ

 

ਪੰਜਾਬ ਨੈੱਟਵਰਕ, ਚੰਡੀਗੜ੍ਹ –

ਪੰਜਾਬ ਸਮੇਤ ਉੱਤਰ ਭਾਰਤ ਵਿੱਚ ਇਸ ਵੇਲੇ ਗਰਮੀ ਨੇ ਆਪਣਾ ਪੂਰਾ ਕਹਿਰ ਵਿਖਾਇਆ ਹੋਇਆ ਹੈ। ਇਸੇ ਦੇ ਵਿਚਾਲੇ ਕਈ ਸਕੂਲਾਂ ਦੇ ਵਿੱਚ ਤਾਂ ਛੁੱਟੀਆਂ ਹੋ ਗਈਆਂ ਹਨ ਉੱਥੇ ਹੀ ਹਰਿਆਣਾ ਦੇ ਸਕੂਲਾਂ ਵਿੱਚ ਛੁੱਟੀਆਂ ਬਾਰੇ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ , ਇਸ ਵਾਰ ਸਕੂਲਾਂ ਵਿੱਚ 1 ਤੋਂ 30 ਜੂਨ ਤੱਕ ਛੁੱਟੀਆਂ ਰਹਿਣਗੀਆਂ।

ਵਧਦੀ ਗਰਮੀ ਦੇ ਕਾਰਨ, ਹਰਿਆਣਾ ਵਿੱਚ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਹੋਵੇਗਾ। ਸਬੰਧਤ ਡੀਸੀ ਪ੍ਰਾਇਮਰੀ ਪੱਧਰ ਦੇ ਸਕੂਲਾਂ ਬਾਰੇ ਫੈਸਲਾ ਲੈ ਸਕੇਗਾ, ਜਦੋਂਕਿ ਡੀਐਸਈ ਉੱਚ ਜਮਾਤਾਂ ਬਾਰੇ ਫੈਸਲਾ ਲਵੇਗਾ।

ਸਿੱਖਿਆ ਡਾਇਰੈਕਟੋਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਜ ਦੇ ਸਾਰੇ ਸਕੂਲਾਂ (ਸਰਕਾਰੀ ਅਤੇ ਨਿੱਜੀ) ਵਿੱਚ 01 ਜੂਨ 2025 ਤੋਂ 30 ਜੂਨ 2025 ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਉਕਤ ਸਮੇਂ ਦੌਰਾਨ ਸਾਰੇ ਸਕੂਲ ਬੰਦ ਰਹਿਣਗੇ।

ਇਸ ਤੋਂ ਬਾਅਦ, 1 ਜੁਲਾਈ, 2025 (ਮੰਗਲਵਾਰ) ਤੋਂ, ਸਕੂਲ ਪਹਿਲਾਂ ਵਾਂਗ ਦੁਬਾਰਾ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਸਿੱਖਿਆ ਵਿਭਾਗ ਨੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਗਰਮੀ ਦੀਆਂ ਛੁੱਟੀਆਂ ਦੌਰਾਨ ਬਾਹਰ ਘੁੰਮਣ ਫਿਰਨ ਨਾ ਅਤੇ ਘਰ ਵਿੱਚ ਬੈਠ ਕੇ ਹੀ ਰਿਵੀਜ਼ਨ ਕਰਨ ਤਾਂ ਜੋ ਅਗਲੇ ਪੇਪਰਾਂ ਵਿੱਚ ਚੰਗੇ ਨੰਬਰ ਹਾਸਲ ਹੋ ਸਕਣ।

 

Leave a Reply

Your email address will not be published. Required fields are marked *