ਅਹਿਮ ਖ਼ਬਰ: ਪੰਜਾਬ ਸਰਕਾਰ ਵੱਲੋਂ ਆਰਟ ਐਂਡ ਕਰਾਫਟ ਦੀਆਂ ਲਟਕ ਰਹੀਆਂ ਪੋਸਟਾਂ ਦੀ ਭਰਤੀ ਜਲਦੀ ਕੀਤੀ ਜਾਵੇ
ਚੰਡੀਗੜ੍ਹ-
ਪਿਛਲੇ ਦਿਨੀ ਜਿਲਾ ਪੱਧਰ ਤੇ ਵੱਖ-ਵੱਖ ਜਿਲਿਆਂ ਵਿੱਚ ਆਰਟ ਐਂਡ ਕਰਾਫਟ ਪੀ ਟੈਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜੇਕਰ ਉਹਨਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਅਸਾਮੀਆਂ ਜਲਦੀ ਨਾ ਭਰੀਆਂ ਗਈਆਂ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਸਾਡੇ ਹੱਥਾਂ ਵਿੱਚ ਰੰਗਾਂ ਦੀ ਥਾਂ ਬੈਨਰ ਅਤੇ ਕਾਲੀਆਂ ਝੰਡੀਆਂ ਫੜਾਉਣ ਵਾਲੀਆਂ ਸਰਕਾਰਾਂ ਨੂੰ ਸਾਡੀ ਇਹ ਬੇਨਤੀ ਹੈ ਕਿ ਅਸੀਂ ਤੁਹਾਡੇ ਦੁਆਰਾ ਸਾਡੇ ਤੇ ਲਗਾਇਆ ਗਿਆ ਪੀ ਟੈਟ ਪਾਸ ਕਰ ਲਿਆ ਹੈ|
ਪਰ ਅਜੇ ਤੱਕ ਸਾਡੀਆਂ ਆਰਟ ਐਂਡ ਕਰਾਫਟ ਦੀਆਂ ਪੋਸਟਾਂ ਜੋ ਕਿ ਪਿਛਲੇ ਢਾਈ ਸਾਲਾਂ ਤੋਂ ਲਟਕ ਰਹੀਆਂ ਹਨ ਦਾ ਕੋਈ ਹੱਲ ਨਹੀਂ ਕੀਤਾ ਗਿਆ। ਸਾਡੀ ਸਿੱਖਿਆ ਮੰਤਰੀ ਜੀ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸਾਡੀਆਂ ਪੋਸਟਾਂ ਭਰੀਆਂ ਜਾਣ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਜਿਮਣੀ ਚੋਣਾਂ ਵਿੱਚ ਸੰਘਰਸ਼ ਹੋਰ ਤਿੱਖਾ ਕਰਾਂਗੇ ਧਰਨਾ ਲਗਾਉਣ ਲਈ ਮਜਬੂਰ ਹੋਵਾਂਗੇ। ਇਹ ਇਹ ਫੈਸਲਾ ਸਾਡੀ ਯੂਨੀਅਨ ਦੇ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਅਤੇ ਵੱਖ-ਵੱਖ ਜਿਲ੍ਹਿਆਂ ਦੇ ਪ੍ਰਧਾਨਾਂ ਦੁਆਰਾ ਲਿਆ ਗਿਆ|