All Latest NewsNews FlashPunjab News

Teacher News: ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ DEO ਐਲੀਮੈਂਟਰੀ ਨਾਲ ਅਹਿਮ ਮੀਟਿੰਗ, ਜਾਣੋ ਕਿੰਨਾ ਮੁੱਦਿਆਂ ‘ਤੇ ਹੋਈ ਚਰਚਾ

 

ਪੰਜਾਬ ਨੈੱਟਵਰਕ, ਪਟਿਆਲਾ

Teacher News: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਇਕਾਈ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ,ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਟਿਆਲਾ (ਐ.ਸਿ)ਦਰਸ਼ਨ ਜੀਤ ਸਿੰਘ ਦੇ ਨਾਲ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਈਟੀਟੀ ਅਧਿਆਪਕਾਂ ਤੋਂ ਹੈੱਡ ਟੀਚਰ ਅਧਿਆਪਕਾਂ ਦੀ ਪ੍ਰਮੋਸ਼ਨਾਂ, ਹੈੱਡ ਟੀਚਰ ਅਧਿਆਪਕਾਂ ਤੋਂ ਸੈਂਟਰ ਹੈੱਡ ਟੀਚਰ ਅਧਿਆਪਕਾਂ ਦੀ ਪ੍ਰਮੋਸ਼ਨਾ ਨਿਯਮਾਂ ਮੁਤਾਬਕ ਛੇਤੀ ਤੋਂ ਛੇਤੀ ਕਰਨ ਦੀ ਮੰਗ ਕੀਤੀ ਗਈ।

ਆਗੂਆਂ ਨੇ ਕਿਹਾ ਕਿ ਇਹਨਾਂ ਪ੍ਰਮੋਸ਼ਨਾਂ ਵਿੱਚ ਕਿਸੇ ਵੀ ਵਰਗ ਨਾਲ ਕੋਈ ਵੀ ਧੱਕਾ ਨਹੀਂ ਹੋਣਾ ਚਾਹੀਦਾ।ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਈਟੀਟੀ ਤੋਂ ਹੈੱਡ ਟੀਚਰ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਕਰ ਦਿੱਤੀਆਂ ਜਾਣਗੀਆਂ। ਹੈੱਡ ਟੀਚਰ ਤੋਂ ਸੈਂਟਰ ਹੈੱਡ ਦੀਆਂ ਪ੍ਰਮੋਸ਼ਨਾਂ ਵੀ ਰੋਸਟਰ ਰਜਿਸਟਰ ਪੂਰਾ ਕਰਕੇ ਛੇਤੀ ਤੋਂ ਛੇਤੀ ਕਰਨ ਦੀ ਗੱਲ ਕਹੀ।

ਯੂਨੀਅਨ ਦੁਆਰਾ ਮੈਡੀਕਲ ਛੁੱਟੀਆਂ ਰੂਲਾਂ ਮੁਤਾਬਕ ਲੈਣ ਦੀ ਮੰਗ ਕੀਤੀ ਗਈ। ਜਿਸ ਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਨਿਯਮਾਂ ਮੁਤਾਬਕ ਮੈਡੀਕਲ ਛੁੱਟੀ ਲਈ ਜਾ ਸਕਦੀ ਹੈ। ਇਸ ਸਬੰਧੀ ਉਹਨਾਂ ਨੇ ਆਪ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਲ ਗੱਲਬਾਤ ਕਰਨ ਦੀ ਹਾਮੀ ਭਰੀ ਤੇ ਲੋੜੀਂਦੇ ਆਦੇਸ਼ ਜਾਰੀ ਕਰਨ ਦਾ ਵੀ ਭਰੋਸਾ ਦਵਾਇਆ। ਕਰੋਨਾ ਕਾਲ ਦੇ ਦਰਮਿਆਨ ਜੂਨ ਦੀਆਂ ਛੁੱਟੀਆਂ ਦੇ ਵਿਚਕਾਰ ਕਈ ਅਧਿਆਪਕਾਂ ਦੀਆਂ ਕਰੋਨਾ ਸਬੰਧੀ ਡਿਊਟੀਆਂ ਲੱਗੀਆਂ ਸਨ।

ਉਹਨਾਂ ਅਧਿਆਪਕਾਂ ਦੀਆਂ ਇਹ ਛੁੱਟੀਆਂ ਵਿੱਚ ਲੱਗੀਆਂ ਡਿਊਟੀਆਂ ਨੂੰ ਕਮਾਈ ਛੁੱਟੀਆਂ ਵਿੱਚ ਦਰਜ ਕਰਨ ਲਈ ਮੰਗ ਕੀਤੀ। ਇਸ ਗੱਲ ਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਇਹ ਅਧਿਆਪਕ ਆਪਣੇ ਆਪਣੀ ਫਾਈਲ ਪੂਰੀ ਕਰਕੇ ਸੰਬੰਧਿਤ ਡੀਡੀਓਜ ਨੂੰ ਜਮਾਂ ਕਰਾਉਣ।

ਯੂਨੀਅਨ ਆਗੂਆਂ ਨੇ ਕਿਹਾ ਕਿ ਸੈਸ਼ਨ 2023-2024 ਦੌਰਾਨ ਸਕੂਲਾਂ ਵਿੱਚ ਆਈਆਂ ਗਰਾਂਟਾਂ ਨੂੰ ਸਰਕਾਰ ਵਲੋਂ ਵਾਪਸ ਲੈ ਲਿਆ ਗਿਆ ਜਿਸ ਨਾਲ ਵੱਡੇ ਪੱਧਰ ਤੇ ਅਧਿਆਪਕਾਂ ਨੇ ਆਪਣੇ ਪੱਲਿਓਂ ਪੈਸੇ ਖਰਚ ਕੇ ਕੰਮ ਕਰਵਾਏ ਹਨ ਤਾਂ ਇਸ ਤੇ ਵੀ ਇਸ ਮੰਗ ਤੇ ਵੀ ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਪਹਿਲਾਂ ਹੀ ਲਿਖ ਕੇ ਭੇਜਿਆ ਜਾ ਚੁੱਕਿਆ ਹੈ ਜਿਵੇਂ ਵੀ ਕੋਈ ਹਦਾਇਤ ਜਾਂ ਆਦੇਸ਼ ਆਉਂਦੇ ਹਨ ਤਾਂ ਉਹਦੇ ਬਾਰੇ ਦੱਸ ਦਿੱਤਾ ਜਾਵੇਗਾ।

ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਮਈ ਮਹੀਨੇ ਦੌਰਾਨ ਅਧਿਆਪਕਾਂ ਦਾ ਮੋਬਾਈਲ ਭੱਤਾ ਕੱਟਿਆ ਗਿਆ ਹੈ। ਇਸੇ ਮੰਗ ਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਜਿਨਾਂ ਅਧਿਆਪਕਾਂ ਨੇ ਵੋਟਾਂ ਦੌਰਾਨ ਡਿਊਟੀਆਂ ਦਿੱਤੀਆਂ ਹਨ ਉਹਨਾਂ ਨੂੰ ਬਣਦਾ ਮੋਬਾਈਲ ਭੱਤਾ ਦਿੱਤਾ ਜਾਵੇਗਾ। ਉਹ ਅਧਿਆਪਕ ਸੰਬੰਧਿਤ ਡੀਡੀਓਜ ਨੂੰ ਆਪਣੇ ਇਲੈਕਸ਼ਨ ਡਿਊਟੀ ਦੀ ਆਰਡਰਾਂ ਦੀ ਕਾਪੀ ਅਤੇ ਫਾਰਗੀ ਦੀ ਕਾਪੀ ਜਰੂਰ ਜਮਾ ਕਰਾਉਣ ਇਸ ਸਬੰਧੀ ਉਹਨਾਂ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਲ ਆਪ ਗੱਲ ਕਰਨ ਦੀ ਹਾਮੀ ਵੀ ਭਰੀ। ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨਾਲ ਮੰਗਾਂ ਸਬੰਧੀ ਕੀਤੀ ਮੀਟਿੰਗ ਸਾਰਥਕ ਰਹੀ।

ਇਸ ਸਮੇਂ ਯੂਨੀਅਨ ਦੇ ਸਰਪ੍ਰਸਤ ਪੁਸ਼ਪਿੰਦਰ ਸਿੰਘ ਜੀ ਹਰਪਾਲਪੁਰ, ਕੰਵਲ ਨੈਨ ਸਮਾਣਾ , ਦੀਦਾਰ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਉੱਪਲ, ਰਜਿੰਦਰ ਸਿੰਘ ਰਾਜਪੁਰਾ,ਜਗਪ੍ਰੀਤ ਸਿੰਘ ਭਾਟੀਆ, ਹਰਦੀਪ ਸਿੰਘ ਪਟਿਆਲਾ ,ਗੁਰਪ੍ਰੀਤ ਸਿੰਘ ਸਿੱਧੂ, ਸ਼ਪਿੰਦਰ ਕੁਮਾਰ ਧਨੇਠਾ, ਭੁਪਿੰਦਰ ਸਿੰਘ ਕੌੜਾ , ਭੀਮ ਸਿੰਘ ਸਮਾਣਾ, ਹਰਵਿੰਦਰ ਸਿੰਘ ਖੱਟੜਾ ਭਾਦਸੋਂ, ਗੁਰਵਿੰਦਰ ਸਿੰਘ ਖੰਗੂੜਾ ਸਮਾਣਾ, ਧੀਰਜ ਕੁਮਾਰ ਸਮਾਣਾ, ਮਲਕੀਤ ਸਿੰਘ ਕਲਾਰਾ, ਜਤਿੰਦਰ ਵਰਮਾ ਸਮਾਣਾ, ਭਰਪੂਰ ਚੰਦ ਸਿੰਗਲਾ, ਯੋਗਰਾਜ, ਗੁਰਵਿੰਦਰ ਸਿੰਘ ਜਨੇੜੀਆ, ਯਾਦਵਿੰਦਰ ਕੁਮਾਰ, ਲਖਵਿੰਦਰ ਪਾਲ ਸਿੰਘ ਰਾਜਪੁਰਾ, ਬਲਵਿੰਦਰ ਸਿੰਘ ਰਾਜਪੁਰਾ ਆਦਿ ਅਧਿਆਪਕ ਆਗੂ ਹਾਜ਼ਰ ਸਨ।

 

Leave a Reply

Your email address will not be published. Required fields are marked *