ਵੱਡੀ ਖ਼ਬਰ: ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਗੋਲੀਆਂ ਮਾਰ ਕੇ ਕਤਲ
AISSF Chief Murder :
ਜਲੰਧਰ ‘ਚ ਦਿਨ-ਦਿਹਾੜੇ ਕਤਲ ਦੀ ਵੱਡੀ ਵਾਰਦਾਤ ਵਾਪਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵਕੀਲ ਪਰਮਿੰਦਰ ਸਿੰਘ ਢੀਂਗਰਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਕੀਲ ਢੀਂਗਰਾ ਦੀ ਲਾਸ਼ ਗੁਆਂਢੀਆਂ ਦੇ ਘਰ ਵਿੱਚ ਮਿਲੀ ਹੈ, ਜੋ ਕਿ ਪੱਟ ‘ਚ ਗੋਲੀ ਵੱਜਣ ਕਾਰਨ ਲਾਸ਼ ਪੌੜੀਆਂ ‘ਚ ਪਈ ਸੀ। ਮੁੱਢਲੇ ਤੌਰ ‘ਤੇ ਢੀਂਗਰਾ ਦਾ ਕਤਲ ਗੁਆਂਢੀਆਂ ਵੱਲੋਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ।
ਢੀਂਗਰਾ ਦੇ ਕਤਲ ਦਾ ਪਤਾ ਲੱਗਣ ‘ਤੇ ਫੈਡਰੇਸ਼ਨ ਦੇ ਆਗੂ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਹਨ।
ਦੱਸਿਆ ਜਾ ਰਿਹਾ ਹੈ ਢੀਂਗਰਾ ਦਾ ਉਸ ਦੇ ਗੁਆਂਢੀਆਂ ਨਾਲ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ, ਜੋ ਕਿ ਝਗੜਾ ਇੰਨਾ ਵਧ ਗਿਆ ਕਿ ਗੁਆਂਢੀ ਨੇ ਆਪਣੀ ਪਿਸਤੌਲ ਨਾਲ ਗੋਲੀ ਮਾਰ ਕੇ ਢੀਂਗਰਾ ਦਾ ਕਤਲ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਫੋਰੈਂਸਿਕ ਟੀਮਾਂ ਵੱਲੋਂ ਸੁਰਾਗ ਲਏ ਜਾ ਰਹੇ ਹਨ ਅਤੇ ਪੁਲਿਸ ਨੇ ਘਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਖ਼ਬਰ ਸ੍ਰੋਤ – PTC