ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ 24000 ਏਕੜ ਉਪਜਾਊ ਜ਼ਮੀਨ ਖੋਹਣ ਦੀ ਕੋਸ਼ਿਸ਼; ਡਾ. ਦਰਸ਼ਨਪਾਲ ਨੇ ਕਿਹਾ – ਸਰਕਾਰ ਨੂੰ ਪੈਲੀਆਂ ‘ਚ ਵੜਨ ਨਹੀਂ ਦਿਆਂਗੇ

All Latest NewsNews FlashPunjab News

 

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮਲੇਰਕੋਟਲਾ ਦੀ ਚੋਣ ਕਰਕੇ ਰਣਜੀਤ ਸਿੰਘ ਗਰੇਵਾਲ ਕੁੱਪ ਨੂੰ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ

ਲੁਧਿਆਣਾ ‘ਚ ਕਿਸਾਨਾਂ ਦੀਆਂ ਜਮੀਨਾਂ ਲੈਣ ਵਿਰੁੱਧ ਸੰਘਰਸ਼ ‘ਚ ਕਰਾਂਗੇ ਜ਼ੋਰਦਾਰ ਸਮਰਥਨ- ਡਾ. ਦਰਸ਼ਨਪਾਲ

ਪੰਜਾਬ ਨੈੱਟਵਰਕ, ਮਾਲੇਰਕੋਟਲਾ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਮਲੇਰਕੋਟਲਾ ਜਿਲੇ ਦੇ ਪਿੰਡ ਕੁੱਪ ਖੁਰਦ ਵਿਖੇ ਹੋਈ। ਜਿਸ ਵਿੱਚ ਜਥੇਬੰਦੀ ਦੇ ਪ੍ਰਧਾਨ ਡਾ ਦਰਸ਼ਨਪਾਲ, ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾਂ, ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ, ਜਿਲ੍ਹਾ ਪਟਿਆਲਾ ਦੇ ਸਕੱਤਰ ਅਵਤਾਰ ਸਿੰਘ ਕੌਰਜੀਵਾਲਾ, ਹਰਮੇਲ ਸਿੰਘ ਤੁੰਗਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਇਸ ਮੌਕੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਨਾਲ ਰਲ ਕੇ ਦੇਸ਼ ਦੇ ਕਿਸਾਨਾਂ ਦੀਆਂ ਜਮੀਨਾਂ ਉੱਪਰ ਕਾਰਪੋਰੇਟ ਦੇ ਹੱਲੇ ਨੂੰ ਰੋਕਣ ਲਈ ਪੂਰੀ ਤਰ੍ਹਾਂ ਸੰਘਰਸ਼ਸ਼ੀਲ ਹੈ|

ਉਹਨਾਂ ਕਿਹਾ ਕਿ ਲੁਧਿਆਣੇ ਜ਼ਿਲੇ ਅੰਦਰ ਪੰਜਾਬ ਸਰਕਾਰ ਵੱਲੋਂ ਗਲਾਡਾ ਰਾਹੀਂ, ਜੋ ਕਿਸਾਨਾਂ ਦੀ 24000 ਏਕੜ ਦੇ ਕਰੀਬ ਉਪਜਾਉ ਜਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਡੀ ਜਥੇਬੰਦੀ ਉਨਾਂ ਕਿਸਾਨਾਂ ਦੇ ਸੰਘਰਸ਼ ਵਿੱਚ ਜ਼ੋਰਦਾਰ ਸਮਰਥਨ ਕਰੇਗੀ।

ਕਿਸਾਨੀ ਮੰਗਾਂ ਮਸਲਿਆ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਜ਼ਿਲ੍ਹੇ ਦੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਰਣਜੀਤ ਸਿੰਘ ਗਰੇਵਾਲ ਕੁੱਪ ਖੁਰਦ ਨੂੰ ਜਿਲ੍ਹਾ ਪ੍ਰਧਾਨ, ਗੁਰਪ੍ਰੀਤ ਸਿੰਘ ਕੰਗਣਵਾਲ ਨੂੰ ਸਕੱਤਰ, ਰਾਜਵੰਤ ਕੌਰ ਨੂੰ ਖਜਾਨਚੀ, ਆਕਿਬ ਰਜ਼ਾ ਮਾਲੇਰਕੋਟਲਾ ਨੂੰ ਪ੍ਰੈਸ ਸਕੱਤਰ, ਜਸਪ੍ਰੀਤ ਸਿੰਘ ਜਿੱਤਵਾਲ ਖੁਰਦ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਹਨਾਂ ਤੋਂ ਇਲਾਵਾ ਅਮਰ ਸਿੰਘ ਕੁਠਾਲਾ, ਸਤਿੰਦਰ ਸਿੰਘ ਜਿੱਤਵਾਲ ਖੁਰਦ, ਬਲਜੀਤ ਸਿੰਘ ਜਿੱਤਵਾਲ ਖੁਰਦ, ਬਲਵੰਤ ਸਿੰਘ ਜਿੱਤਵਾਲ ਖੁਰਦ, ਪਵਨਪ੍ਰੀਤ ਸਿੰਘ ਪੋਹੀੜ, ਗਗਨਜੋਤ ਸਿੰਘ ਝੱਮਟ ਅਤੇ ਲਖਦੀਪ ਸਿੰਘ ਕੰਗਣਵਾਲ ਨੂੰ ਵੀ ਜਿਲ੍ਹਾ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ।

 

Media PBN Staff

Media PBN Staff

Leave a Reply

Your email address will not be published. Required fields are marked *