Punjab News: ਸਰਕਾਰੀ ਸਕੂਲ ‘ਚ 2500 ਵਿਦਿਆਰਥੀਆਂ ਦੇ ਜਾਅਲੀ ਦਾਖਲਿਆਂ ਦਾ ਮਾਮਲਾ! ਮੁੱਖ ਅਧਿਆਪਕਾ ਖਿਲਾਫ਼ FIR ਦਰਜ
ਲੁਧਿਆਣਾ:
ਲੁਧਿਆਣਾ ਦੀ ਇੱਕ ਮੁੱਖ ਅਧਿਆਪਕਾ ਤੇ ਸਰਕਾਰੀ ਸਕੂਲ ਵਿੱਚ ਕਰੀਬ 2500 ਵਿਦਿਆਰਥੀਆਂ ਦੇ ਜਾਅਲੀ ਦਾ਼ਖ਼ਲੇ ਕਰਨ ਦਾ ਦੋਸ਼ ਲੱਗਿਆ ਹੈ। ਇਸ ਸਬੰਧ ਵਿਚ ਪੁਲਿਸ ਨੇ ਉਕਤ ਮੁੱਖ ਅਧਿਆਪਕਾ ਖਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿੱਚ ਡੀਈਓ (ਐਲੀ.ਸਿੱ.) ਲੁਧਿਆਣਾ ਨੇ ਦੋਸ਼ ਲਾਇਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸੇਖੇਵਾਲ, ਬਲਾਕ ਮਾਂਗਟ-2 ਲੁਧਿਆਣਾ ਦੀ ਮੁੱਖ ਅਧਿਆਪਕਾ ਨਿਸ਼ਾ ਰਾਣੀ ਦੀ ਤਾਇਨਾਤੀ ਦੌਰਾਨ ਕਰੀਬ 2500 ਤੋਂ ਵੱਧ ਵਿਦਿਆਰਥੀਆਂ ਦਾ ਜਾਅਲੀ ਦਾਖ਼ਲਾ ਕਰਕੇ ਮਿਡ-ਡੇ-ਮੀਲ ਗ੍ਰਾਂਟ, ਵਰਦੀਆਂ ਦੀ ਗ੍ਰਾਂਟ, ਵਿਦਿਆਰਥੀਆਂ ਦੇ ਵਜੀਫ਼ੇ ਦੀਆਂ ਗ੍ਰਾਂਟਾਂ ਵਿੱਚ ਕਥਿਤ ਘੁਟਾਲਾ, ਹੋਰ ਬਹੁਤ ਸਾਰੀਆਂ ਬਦਨਿਯਤੀਆਂ ਕੀਤੀਆਂ ਹੋਈਆਂ ਹਨ।
ਪੁਲਿਸ ਵੱਲੋਂ ਦਰਜ ਮਾਮਲੇ ਵਿੱਚ ਦੱਸਿਆ ਗਿਆ ਹੈ ਕਿ ਉਕਤ ਅਧਿਆਪਕਾ ਨੇ ਸਰਕਾਰੀ ਸਕੂਲ ਦੇ ਰਿਕਾਰਡ ਨਾਲ ਛੇੜਛਾੜ ਕੀਤੀ ਹੈ, ਜਿਸ ਦੇ ਤਹਿਤ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। tv9