Punjab News: ਸਰਕਾਰੀ ਮੁਲਾਜ਼ਮਾਂ ਦੇ ਹੱਕ ‘ਚ ਆਇਆ AAP ਵਿਧਾਇਕ, ਕਿਹਾ- ਪੁਰਾਣੀ ਪੈਨਸ਼ਨ ਬਹਾਲੀ ਲਈ CM ਭਗਵੰਤ ਮਾਨ ਨੂੰ ਭੇਜੀ ਚਿੱਠੀ
Punjab News: ਡੀਟੀਐਫ ਨੇ ਵਿਧਾਇਕ ਡਾ ਜਮੀਲੂ ਰਹਿਮਾਨ ਨੂੰ ਸੌਂਪਿਆ ਮੰਗ ਪੱਤਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੱਦੇ ਤੇ ਮਾਲੇਰਕੋਟਲਾ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਡਾ ਜਮੀਲੂ ਰਹਿਮਾਨ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੇ ਨਾਲ ਹੀ ਡੀਟੀਐਫ਼ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਕੋਲ ਪੁਰਾਣੀ ਪੈਨਸ਼ਨ ਦੇ ਹੱਕ ਵਿੱਚ ਵਿਧਾਇਕ ਨੂੰ ਹਾਅ ਦਾ ਨਾਹਰਾ ਮਾਰਨ ਲਈ ਕਿਹਾ।
ਵਿਧਾਇਕ ਨੇ ਕਿਹਾ ਐੱਨਪੀਐੱਸ/ਯੂਪੀਐੱਸ ਨੂੰ ਮੁਲਾਜ਼ਮਾਂ ਲਈ ਖਤਰਨਾਕ ਅਤੇ ਵਿਧਾਇਕ ਨੇ ਮੁਲਾਜਮਾਂ ਦੇ ਪੱਖ ਵਿੱਚ OPS ਦੀ ਹਮਾਇਤ ਕੀਤੀ। ਇਸ ਮੌਕੇ ਉਪਰ ਹੀ ਵਿਧਾਇਕ ਵੱਲੋਂ ਆਪਣੀ ਮੰਗ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਆਪਣੀ ਲੇਟਰ ਹੈਡ ਫਰੰਟ ਦੇ ਮੰਗ ਪੱਤਰ ਨਾਲ ਲਗਾ ਕੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ।
ਹਲਕਾ ਵਿਧਾਇਕ ਨੂੰ ਮਲੇਰਕੋਟਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਅਤੇ ਪ੍ਰਾਇਮਰੀ ਦੀਆਂ ਦੋਵੇਂ ਪੋਸਟਾਂ ਸੈਨਕਸ਼ਨ ਕਰਵਾ ਕੇ ਦੋਵਾਂ ਡੀਈਓ ਦੀਆਂ ਪੋਸਟਾਂ ਭਰਨ ਅਤੇ ਬੀਪੀਓਜ ਦੀਆਂ ਪੋਸਟਾਂ ਭਰਨ ਦੀ ਮੰਗ ਵੀ ਕੀਤੀ ਗਈ। ਐਮਐਲਏ ਵੱਲੋਂ ਕਿਹਾ ਗਿਆ ਕਿ ਉਹ ਜਲਦ ਹੀ ਸਿੱਖਿਆ ਮੰਤਰੀ ਨਾਲ ਇਸ ਬਾਬਤ ਗੱਲ ਕਰਕੇ ਪੋਸਟਾਂ ਸੈਨਕਸ਼ਨ ਕਰਵਾ ਲੈਣਗੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਕਰਮ ਜੀਤ ਸਿੰਘ, ਜ਼ਿਲ੍ਹਾ ਸਕੱਤਰ ਹੈਡਮਾਸਟਰ ਗੁਰਜੰਟ ਸਿੰਘ ਲਾਂਗੜੀਆਂ, ਅਖ਼ਤਰ ਅਲੀ, ਇੰਦਰਜੀਤ ਸਿੰਘ, ਬਲਾਕ ਪ੍ਰਧਾਨ ਮਨਜੀਤ ਸਿੰਘ, ਗੁਰਮੀਤ ਔਲਖ, ਅੰਮ੍ਰਿਤ ਸਿੰਘ, ਪ੍ਰਭਜੋਤ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਰਹੇ।