Education News- ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੜ੍ਹਾਈ ਹੋਈ ਠੱਪ! ਅਨਾਥ ਹੋਇਆ ਸਿੱਖਿਆ ਵਿਭਾਗ: GTU ਦਾ ਵੱਡਾ ਦਾਅਵਾ
Education News- ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਡਿਊਟੀ ਵੋਟਾਂ ਸੁਧਾਈ, ਪਰਾਲੀ ਨਾ ਸਾੜਨ ਹੋਰ ਗੈਰ ਵਿੱਦਿਅਕ ਕੰਮਾਂ ਵਿੱਚ ਲਗਾਈ- ਜਸਵਿੰਦਰ ਸਿੰਘ ਸਮਾਣਾ
Education News- ਸਿੱਖਿਆ ਮੰਤਰੀ ਦੇ ਹੁੰਦਿਆਂ ਵੀ ਸਿੱਖਿਆ ਵਿਭਾਗ ਹੋਇਆ ਅਨਾਥ-ਪਰਮਜੀਤ ਪਟਿਆਲਾ
ਪਟਿਆਲਾ-
Education News- ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਅੰਦਰ ਪੜ੍ਹਾਈ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਵੱਡੀ ਗਿਣਤੀ ਦੇ ਵਿੱਚ ਅਧਿਆਪਕਾਂ ਦੀ ਡਿਊਟੀਆਂ ਗੈਰ ਵਿੱਦਿਅਕ ਕੰਮਾਂ, ਵੋਟਾਂ ਦੀ ਸੁਧਾਈ ਆਦਿ ਵਿੱਚ ਲਗਾ ਦਿੱਤੀ ਗਈ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਸਿੱਖਿਆ ਮੰਤਰੀ ਦੇ ਹੁੰਦਿਆਂ ਹੋਏ ਵੀ ‘ਸਿੱਖਿਆ ਵਿਭਾਗ ਅਨਾਥ’ ਦਿੱਸਦਾ ਨਜ਼ਰ ਆ ਰਿਹਾ ਹੈ।
ਸਿੱਖਿਆ ਵਿਭਾਗ ਦੇ ਅਫਸਰਾਂ ਦਾ ਆਪਸੀ ਕੋਈ ਤਾਲਮੇਲ ਦਿੱਖਦਾ ਨਜ਼ਰ ਨਹੀਂ ਆ ਰਿਹਾ। ਇਹ ਸਾਰਾ ਕੁਝ ਉਦੋਂ ਹੀ ਹੁੰਦਾ ਹੈ ਜਦੋਂ ਕੋਈ ਵਿਭਾਗ ਦਾ ਮੰਤਰੀ ਵਿਭਾਗ ਵੱਲ ਧਿਆਨ ਨਾ ਦੇ ਰਿਹਾ ਹੋਵੇ।
ਪਾਰਦਰਸ਼ੀ ਢੰਗ ਨਾਲ ਬਦਲੀਆਂ ਕਰਨਾ, ਪਾਰਦਰਸ਼ੀ ਢੰਗ ਨਾਲ ਪ੍ਰਮੋਸ਼ਨਾਂ ਕਰਨਾ, ਹੋਈਆਂ ਬਦਲੀਆਂ ਨੂੰ ਲਾਗੂ ਕਰਨਾ ਸਾਰੇ ਕੰਮਾਂ ਵਿੱਚ ਹੀ ਸਿੱਖਿਆ ਵਿਭਾਗ (Education News) ਫੇਲ੍ਹ ਸਾਬਿਤ ਹੋਇਆ ਹੈ।
ਸਕੂਲਾਂ ਵਿੱਚ ਨਬਾਰਡ 29-30 ਦੇ ਅਧੀਨ ਜੋ ਗਰਾਂਟਾਂ ਮਿਲਣੀਆਂ ਸਨ ਉਹ ਸਾਰੀਆਂ ਰੁਕ ਗਈਆਂ ਹਨ। ਵੱਡੇ ਪੱਧਰ ਤੇ ਸਕੂਲਾਂ ਵਿੱਚ ਸਿਵਲ ਦੇ ਕੰਮ ਪ੍ਰਭਾਵਿਤ ਹੋਏ ਹਨ।
ਗਰਾਂਟਾਂ ਰੁਕਣ ਦੇ ਨਾਲ ਅਧਿਆਪਕ ਵਪਾਰੀਆਂ ਦੇ ਕਰਜ਼ਾਈ ਬਣ ਚੁੱਕੇ ਹਨ । ਪਰ ਸਿੱਖਿਆ ਮੰਤਰੀ ਦਾ ਬਿਲਕੁਲ ਵੀ ਸਿੱਖਿਆ ਵਿਭਾਗ ਵੱਲ ਧਿਆਨ ਨਹੀਂ ਹੈ।
ਸਰਕਾਰੀ ਸਕੂਲਾਂ ਅੰਦਰ ਸਿੱਖਿਆ ਕ੍ਰਾਂਤੀ ਦੇ ਜੋ ਪ੍ਰੋਗਰਾਮ ਹੋਏ ਸਨ, ਚਾਰ ਮਹੀਨੇ ਬੀਤਨ ਮਗਰੋਂ ਵੀ ਸਕੂਲਾਂ ਦੇ ਅਧਿਆਪਕਾਂ ਨੂੰ ਉਹ ਪੈਸੇ ਨਸੀਬ ਨਹੀਂ ਹੋਏ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਆਪਣੀਆਂ ਮਨ-ਮਾਨੀਆਂ ਕਰਦੇ ਨਜ਼ਰ ਆ ਰਹੇ ਹਨ।
ਇੱਕੋ ਸਮੇਂ ਪ੍ਰਾਇਮਰੀ ਸਕੂਲਾਂ ਵਿੱਚ ਖੇਡਾਂ, ਐਸਐਮਸੀ ਮੀਟਿੰਗਾਂ, ਪੇਪਰ, ਗੈਰ ਵਿਦਿਅਕ ਕੰਮਾਂ ਕਰਕੇ ਅਧਿਆਪਕਾਂ ਨੂੰ ਬਾਹਰ ਕੱਢਣਾ ਉੱਚ ਅਧਿਕਾਰੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ। ਸਿੱਖਿਆ ਵਿਭਾਗ ਦਾ ਕੋਈ ਵੀ ਉੱਚ ਅਧਿਕਾਰੀ ਬੱਚਿਆਂ ਦੀ ਪੜ੍ਹਾਈ ਪ੍ਰਤੀ ਗੰਭੀਰ ਨਹੀਂ।
ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਵਿਭਾਗ ਪ੍ਰਤੀ ਸੁਹਿਰਦ ਨਾ ਹੋਏ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮਨਮਾਨੀਆਂ ਤੇ ਰੋਕ ਨਾ ਲਗਾਈ ਤਾਂ ਪੰਜਾਬ ਭਰ ਦੇ ਸਕੂਲਾਂ ਵਿੱਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚੇ ਉਹਨਾਂ ਨੂੰ ਮਾਫ ਨਹੀਂ ਕਰਨਗੇ।
ਇਸ ਸਮੇਂ ਦੀਦਾਰ ਸਿੰਘ ਪਟਿਆਲਾ, ਕਮਲ ਨੈਨ, ਜਗਪ੍ਰੀਤ ਸਿੰਘ ਭਾਟੀਆ, ਹਿੰਮਤ ਸਿੰਘ ਹਰਦੀਪ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਉੱਪਲ, ਗੁਰਪ੍ਰੀਤ ਸਿੰਘ ਸਿੱਧੂ, ਸ਼ਿਵਪ੍ਰੀਤ ਸਿੰਘ ਪਟਿਆਲਾ,ਵਿਕਾਸ ਸਹਿਗਲ ਗੁਰਵਿੰਦਰ ਸਿੰਘ ਖੰਗੂੜਾ, ਹਰਵਿੰਦਰ ਸਿੰਘ ਖੱਟੜਾ, ਭੀਮ ਸਿੰਘ ਸਮਾਣਾ, ਟਹਿਲਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਅਸ਼ਵਨੀ ਬਾਂਸਲ, ਮਨਦੀਪ ਕਾਲੇਕੇ, ਨਿਰਭੈ ਸਿੰਘ ਘਨੌਰ,ਰਜਿੰਦਰ ਸਿੰਘ ਜਵੰਦਾ, ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ, ਡਾ ਬਲਜਿੰਦਰ ਸਿੰਘ ਪਠੋਨੀਆਂ, ਗੁਰਵਿੰਦਰ ਸਿੰਘ ਜਨਹੇੜੀਆਂ, ਜੁਗਪ੍ਰਗਟ ਸਿੰਘ,ਸਰਬਜੀਤ ਸਿੰਘ ਰਾਜਪੁਰਾ, ਰਜਿੰਦਰ ਸਿੰਘ ਰਾਜਪੁਰਾ,ਬੱਬਨ ਭਾਦਸੋਂ,ਗੁਰਪ੍ਰੀਤ ਸਿੰਘ ਵਜੀਦਪੁਰ, ਜਸਵੀਰ ਸਿੰਘ ਪਟਿਆਲਾ ਸਾਥੀ ਮੌਜੂਦ ਰਹੇ।

