“ਸਾਡਾ ਪਿੰਡ ਵਿਕਾਊ ਹੈ” ਕੋਈ ਨਾਅਰਾ ਨਹੀਂ! ਇਹ ਨਸ਼ਾ ਤਸਕਰਾਂ ਤੋਂ ਤੰਗ ਪੰਜਾਬ ਦੇ ਪਿੰਡ ਦੀ ਬੇਬਸੀ ਦੀ ਚੀਕ ਹੈ…! 

All Latest NewsNews FlashPunjab News

 

“ਸਾਡਾ ਪਿੰਡ ਵਿਕਾਊ ਹੈ” ਇਹ ਕੋਈ ਨਾਰਾ ਨਹੀਂ, ਪੰਜਾਬ ਵਿੱਚ ਨਸ਼ਿਆਂ ਦੀ ਭਿਆਨਕ ਹਕੀਕਤ।

“ਸਾਡਾ ਪਿੰਡ ਵਿਕਾਊ ਹੈ” ਅਤੇ ਨਸ਼ਿਆਂ ਕਾਰਨ ਤਿੰਨ ਮੌਤਾਂ, ਪੰਜਾਬ ਵਿੱਚ ਨਸ਼ਿਆਂ ਦੀ ਡਰਾਉਣੀ ਸਥਿਤੀ।

ਚੰਡੀਗੜ੍ਹ

ਪਹਿਲੀ ਜੂਨ ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੇਹੜਕਾ, ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੋਡੀਕਪੂਰਾ, ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸੇਨੀਆ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਤਿੰਨ ਮੌਤਾਂ ਹੋਈਆਂ। ਇਸੇ ਤਰ੍ਹਾਂ, ਪਿੰਡ ਬਖਤਾਵਰ ਵਿੱਚ ਨਸ਼ਾ ਤਸਕਰਾਂ ਤੋਂ ਤੰਗ ਆ ਕੇ ਲੋਕਾਂ ਨੇ ਬੋਰਡ ਲਗਾਇਆ ਕਿ “ਸਾਡਾ ਪਿੰਡ ਵਿਕਾਊ ਹੈ”।

ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਾਅਵੇ “ਯੁੱਧ ਨਸ਼ਿਆਂ ਵਿਰੁੱਧ” (ਨਸ਼ਿਆਂ ਦੇ ਖਿਲਾਫ ਯੁੱਧ) ਦੀ ਭਿਆਨਕ ਹਕੀਕਤ ਅਤੇ 31 ਮਈ ਤੱਕ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੀ ਡੈਡਲਾਈਨ ਦੀ ਨਾਕਾਮੀ ਦਾ ਸਬੂਤ ਹੈ। ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਮੀਡੀਆ ਪ੍ਰਧਾਨ ਵਿਨੀਤ ਜੋਸ਼ੀ ਦਾ।

ਜੋਸ਼ੀ ਨੇ ਕਿਹਾ ਕਿ ਬਠਿੰਡਾ ਦੇ ਪਿੰਡ ਭਾਈ ਬਖਤਾਉਰ ਵਿੱਚ ਲੱਗੇ ਪੋਸਟਰ “ਸਾਡਾ ਪਿੰਡ ਵਿਕਾਊ ਹੈ” ਕੋਈ ਨਾਰਾ ਨਹੀਂ, ਸਗੋਂ ਨਸ਼ਾ ਤਸਕਰਾਂ ਤੋਂ ਪੀੜਤ ਪੰਜਾਬ ਦੇ ਪਿੰਡ ਦੀ ਬੇਬਸੀ ਦੀ ਚੀਕ ਹੈ, ਜਿੱਥੇ ਇੱਕ ਸਾਬਕਾ ਸੈਨਿਕ ਰਣਵੀਰ ਸਿੰਘ ਨੂੰ ਨਸ਼ਿਆਂ ਦੇ ਖਿਲਾਫ ਬੋਲਣ ‘ਤੇ ਨਸ਼ਾ ਤਸਕਰਾਂ ਨੇ ਬੇਰਹਮੀ ਨਾਲ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ।

ਅੱਜ ਪਿੰਡ ਦੇ ਦੁਕਾਨਦਾਰ, ਮਜ਼ਦੂਰ, ਤੇ ਬਹਿਣਾਂ-ਧੀਆਂ ਨਸ਼ਾ ਤਸਕਰਾਂ ਤੋਂ ਸੁਰੱਖਿਅਤ ਨਹੀਂ। ਪੰਜਾਬ ਦੇ ਕਿਸਾਨ ਜਾਂ ਆਮ ਲੋਕ ਜੇ ਕੋਈ ਧਰਨਾ-ਪ੍ਰਦਰਸ਼ਨ ਕਰਦੇ ਹਨ, ਤਾਂ ਪੁਲਿਸ ਉਨ੍ਹਾਂ ਦੀਆਂ ਮਾਤਾ-ਭੈਣਾਂ ਸਮੇਤ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ, ਪਰ ਨਸ਼ਾ ਤਸਕਰਾਂ ਦੇ ਖਿਲਾਫ 10-10 ਕੇਸ ਚੱਲਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਤੁਰੰਤ ਜ਼ਮਾਨਤ ‘ਤੇ ਛੱਡ ਦਿੱਤਾ ਜਾਂਦਾ ਹੈ।

ਪੰਜਾਬ ਦੀ ਮੌਜੂਦਾ ਹਾਲਤ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਵੀ ਵਿਗੜ ਚੁੱਕੀ ਹੈ। ਪਿੰਡ ਦੇ ਲੋਕ “ਚਿੱਟਾ” (ਡਰੱਗ) ਤਸਕਰਾਂ ਤੋਂ ਬੁਰੀ ਤਰ੍ਹਾਂ ਡਰੇ ਹੋਏ ਹਨ। ਇਹ ਤਸਕਰ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਵੀ ਡਰਾ ਰਹੇ ਹਨ।

“ਅਸੀਂ ਕੋਈ ਰਾਜਨੀਤਕ ਕਾਰਕੁਨ ਨਹੀਂ, ਨਾ ਹੀ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹਾਂ, ਪਰ ਹੁਣ ਪਾਣੀ ਸਿਰ ਤੋਂ ਉੱਪਰ ਨਿਕਲ ਚੁੱਕਾ ਹੈ” ਵਾਇਰਲ ਵੀਡੀਓ ਵਿੱਚ ਨੌਜਵਾਨ ਲਖਬੀਰ ਏਹ ਕਹਣਦਾ ਹੋਆ ਯੂਪੀ ਵਿੱਚ ਬਦਮਾਸ਼ਾਂ ਦੇ ਖਿਲਾਫ ਕਾਰਵਾਈ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਤਾਰੀਫ਼ ਕਰਦਾ ਦਿਖਾਈ ਦਿੰਦਾ ਹੈ। ਆਖਿਰ ਜੋਸ਼ੀ ਬੋਲੇ- ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਦਾਅਵਿਆਂ ਅਤੇ ਕਾਰਵਾਈਆਂ ਦੇ ਫਰਕ ਨੂੰ ਹੁਣ ਪੰਜਾਬ ਦੇ ਲੋਕ ਸਮਝ ਰਹੇ ਹਨ।

 

Media PBN Staff

Media PBN Staff

Leave a Reply

Your email address will not be published. Required fields are marked *