Good News: ਸਰਕਾਰੀ ਅਧਿਆਪਕਾ ਸ਼ੈਫੀ ਮੱਕੜ ਅਤੇ ਉਨ੍ਹਾਂ ਦੇ ਵਿਦਿਆਰਥੀ ਹਰਜਿੰਦਰ ਸਿੰਘ ਨੇ ਕੌਮਾਂਤਰੀ Inspire Manak Competition 2025 ਲਈ ਕੀਤਾ ਕੁਆਲੀਫਾਈ

All Latest NewsNews FlashPunjab News

 

Good News: ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਨੇ ਜਿਲਾ ਲੁਧਿਆਣਾ ਦਾ ਨਾਮ ਸਟੇਟ ਲੈਵਲ ਤੇ ਰੋਸ਼ਨ ਕੀਤਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

Good News: ਪਟਿਆਲਾ ਵਿਖੇ ਮੈਰੀਟੋਰੀਅਸ ਸਕੂਲ ਵਿੱਚ 28 ਮਈ 2025 ਨੂੰ ਹੋਏ ਰਾਜ ਪੱਧਰੀ ਇਨਸਪਾਇਰ ਮਾਨਕ ਮੁਕਾਬਲੇ (Inspire Manak Competition 2025) ਵਿੱਚ ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਦੀ ਟੀਮ ਨੇ ਹਿੱਸਾ ਲਿਆ, ਜਿਸ ਵਿੱਚ ਗਾਈਡ ਅਧਿਆਪਕ ਸ੍ਰੀਮਤੀ ਸ਼ੈਫੀ ਮੱਕੜ ਅਤੇ ਉਸ ਦੇ ਵਿਦਿਆਰਥੀ ਹਰਜਿੰਦਰ ਸਿੰਘ ਵੱਲੋਂ ਉਹਨਾਂ ਦੀ ਗਾਈਡੈਂਸ ਵਿੱਚ ਆਟੋਮੈਟਿਕ ਅਤੇ ਘੱਟ ਲਾਗਤ ਵਾਲਾ ਡਿਸਵਾਸ਼ਰ ਦਾ ਮਾਡਲ ਪੇਸ਼ ਕੀਤਾ ਗਿਆ, ਕੁੱਲ 42 ਟੀਮਾਂ, ਜੋ ਕਿ ਪੰਜਾਬ ਦੇ ਅਲੱਗ ਅਲੱਗ ਜ਼ਿਲਿਆਂ ਤੋਂ ਆਈਆਂ ਸਨ, ਨੇ ਇਸ ਰਾਜ ਪੱਧਰ ਦੇ ਮੁਕਾਬਲੇ ਵਿੱਚ ਭਾਗ ਲਿਆ।

ਜਿਨਾਂ ਵਿੱਚੋਂ ਚੋਟੀ ਦੀਆਂ 5 ਟੀਮਾਂ ਨੇ ਰਾਸ਼ਟਰੀ ਪੱਧਰ ਲਈ ਕੁਆਲੀਫਾਈ ਕੀਤਾ ਹੈ, ਜਿਸ ਵਿੱਚ ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਦੀ ਟੀਮ ਵੀ ਸ਼ਾਮਿਲ ਹੈ। ਸਕੂਲ ਦੇ ਮੁਖੀ ਮੈਡਮ ਗਗਨਦੀਪ ਕੌਰ ਅਤੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਕੋਟ ਮੰਗਲ ਸਿੰਘ ਸਕੂਲ ਦੇ ਮਾਡਲ ਬਲਾਕ ਜਿਲੇ ਸੂਬੇ ਅਤੇ ਨੈਸ਼ਨਲ ਵਿੱਚ ਹਮੇਸ਼ਾ ਮੱਲਾਂ ਮਾਰਦੇ ਰਹੇ ਹਨ ਅਤੇ ਸਾਰੀ ਟੀਮ ਬਹੁਤ ਮਿਹਨਤੀ ਹੈ।

ਉਹਨਾਂ ਨੇ ਮੈਡਮ ਸ਼ੈਫੀ ਮੱਕੜ ਨੂੰ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਬਹੁਤ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਸਾਰੇ ਕੋਟ ਮੰਗਲ ਸਿੰਘ ਸਕੂਲ ਦੇ ਸਟਾਫ ਅਤੇ ਵਿਸ਼ੇਸ਼ ਤੌਰ ਤੇ ਸਾਇੰਸ ਟੀਮ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਹੁਣ ਤੱਕ ਸ਼ੈਫੀ ਮੱਕੜ 3 ਵਾਰ ਪੰਜਾਬ ਦੀ ਨੁਮਾਇੰਦਗੀ ਰਾਸ਼ਟਰੀ ਪੱਧਰ ਤੇ ਕਰ ਚੁੱਕੀ ਹੈ ਅਤੇ ਇਹ ਚੌਥੀ ਵਾਰ ਹੋਵੇਗ, ਜਦੋਂ ਮੈਡਮ ਸ਼ੈਫੀ ਮੱਕੜ ਨੂੰ ਨੈਸ਼ਨਲ ਲੈਵਲ ਤੇ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਫਿਰ ਮਿਲੇਗਾ।

ਨੈਸ਼ਨਲ ਲੈਵਲ ਤੇ ਜੇਤੂ ਵਿਦਿਆਰਥੀ ਇੰਟਰਨੈਸ਼ਨਲ ਲੈਵਲ ਤੇ ਭਾਰਤ ਦੀ ਨੁਮਾਇੰਦਗੀ ਕਰੇਗਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਡਿੰਪਲ ਮਦਾਨ ਅਤੇ ਡਿਸਟ੍ਰਿਕਟ ਰਿਸੋਰਸ ਪਰਸਨ ਜਸਵੀਰ ਸਿੰਘ ਸੇਖੋ, ਨੇ ਸੈਫੀ ਮੱਕੜ ਅਤੇ ਵਿਦਿਆਰਥੀ ਹਰਜਿੰਦਰ ਸਿੰਘ ਨੂੰ ਰਾਸ਼ਟਰੀ ਪੱਧਰ ਲਈ ਬਹੁਤ ਸ਼ੁਭਕਾਮਨਾਵਾਂ ਦਿੱਤੀਆਂ।

 

Media PBN Staff

Media PBN Staff

Leave a Reply

Your email address will not be published. Required fields are marked *