Best Dishwashers: ਗਰੀਬ ਵਰਗ ਲਈ ਸਸਤਾ ਅਤੇ ਟਿਕਾਊ ਡਿਸ਼ਵਾਸ਼ਰ/ – ਪੜ੍ਹੋ ਅਧਿਆਪਕਾ ਸ਼ੈਫੀ ਮੱਕੜ ਦਾ ਵਿਸ਼ੇਸ਼ ਲੇਖ

All Latest NewsGeneral NewsNews FlashPunjab NewsTechnology

 

Best Dishwashers: ਜਦੋਂ ਅਸੀਂ ਆਪਣੇ ਜਵਾਨ ਮੁੰਡਿਆਂ ਨੂੰ ਸਟਾਰਟ ਅਪਸ ਵੱਲ ਆਕਰਸ਼ਿਤ ਹੁੰਦਿਆਂ ਵੇਖਿਆ ਤਾਂ ਦੇਖਿਆ ਕਿ ਉਹਨਾਂ ਵੱਲੋਂ ਅਪਣਾਇਆ ਜਾਂਦਾ ਮੁੱਖ ਧੰਦਾ ਖਾਣ ਦੀਆਂ ਚੀਜ਼ਾਂ ਨਾਲ ਸੰਬੰਧਿਤ ਸੀ, ਪ੍ਰੰਤੂ ਸਾਫ ਸਫਾਈ ਦੀ ਬਹੁਤ ਸਮੱਸਿਆ ਆ ਰਹੀ ਸੀ, ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਅਸੀਂ ਸੋਚਿਆ ਕਿ ਅਸੀਂ ਸਮਾਜ ਦੇ ਲਈ ਇੱਕ ਡਿਸ਼ਵਾਸ਼ਰ ਬਣਾਵਾਂਗੇ ਜੋ ਕਿ ਪੁਰਾਣੀਆਂ ਚੀਜ਼ਾਂ ਤੋਂ ਜੁਗਾੜ ਲਗਾ ਕੇ ਬਣਾਇਆ ਜਾਵੇਗਾ ਅਤੇ ਸਸਤਾ ਵੀ ਹੋਵੇਗਾ ਅਤੇ ਵਾਤਾਵਰਨ ਨੂੰ ਵੀ ਖਰਾਬ ਨਹੀਂ ਕਰੇਗਾ, ਜਿਸ ਨੂੰ ਚਲਾਉਣਾ ਵੀ ਬਹੁਤ ਆਸਾਨ ਹੋਵੇਗਾ।

ਇਸ ਮੰਸ਼ਾ ਨੂੰ ਮਨ ਵਿੱਚ ਰੱਖਦੇ ਹੋਏ ਅਸੀਂ ਪੁਰਾਣੀ ਵਾਸ਼ਿੰਗ ਮਸ਼ੀਨ ਦੀ ਮੋਟਰ ਦੀ ਵਰਤੋਂ ਕੀਤੀ ਅਤੇ ਇਸ ਦੀ ਆਰਪੀਐਮ ਨੂੰ ਗਿਅਰ ਬਾਕਸ ਲਗਾ ਕੇ ਘੱਟ ਕੀਤਾ, ਪੁਰਾਣੇ ਕੂਲਰ ਦੀ ਮੋਟਰ ਦੀ ਵਰਤੋਂ ਪਾਣੀ ਚੁੱਕਣ ਲਈ ਕੀਤੀ, ਡਿਸ਼ ਵਾਸ਼ਰ ਦੀ ਬਾਡੀ ਲਈ ਕੂਲਰ ਲਈ ਪੁਰਾਣੀ ਬਾਡੀ ਨੂੰ ਵਰਤਿਆ। ਹੁਣ ਸਾਡੇ ਕੋਲ ਇੱਕ ਸਮੱਸਿਆ ਸੀ ਕੀ ਅਸੀਂ ਡਿਸ਼ਵਾਸ਼ਰ ਵਿੱਚ ਬਰਤਨ ਸਾਫ ਕਰਨ ਲਈ ਕਿਸ ਤਰ੍ਹਾਂ ਦਾ ਸਾਬਨ ਜਾ ਕੈਮੀਕਲ ਇਸਤੇਮਾਲ ਕਰਾਂਗੇ। ਇਸ ਦਾ ਹੱਲ ਕਰਨ ਲਈ ਅਸੀਂ ਕੈਮੀਕਲ ਬਣਾਉਣ ਲਈ ਇੱਕ ਔਰਗੈਨਿਕ ਤਰੀਕੇ ਦਾ ਇਸਤੇਮਾਲ ਕੀਤਾ। ਇਸ ਨੂੰ ਅਸੀਂ ਰੀਠੇ, ਸਿਟਰੀਕ ਤੇਜਾਬ ਨਿੰਬੂ ਅਤੇ ਐਲੋਵੀਰਾ ਜੈਲ ਦੀ ਮਦਦ ਨਾਲ ਤਿਆਰ ਕੀਤਾ ।

ਇਸ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਬਰਤਨਾ ਅਤੇ ਦੂਜੇ ਭਾਂਡਿਆਂ ਨੂੰ ਬਹੁਤ ਹੀ ਬਿਹਤਰ ਢੰਗ ਨਾਲ ਸਾਫ ਕੀਤਾ। ਮੋਟਰ ਦੀ ਸ਼ਕਤੀ 400 ਵਾਟ ਸੀ ਅਤੇ ਕੂਲਰ ਦੀ ਮੋਟਰ ਦੀ ਸ਼ਕਤੀ 80 ਵਾਟ ਸੀ , ਅਸੀਂ ਆਪਣੇ ਜੁਗਾੜ ਦਾ ਪਾਣੀ ਅਤੇ ਬਿਜਲੀ ਦਾ ਆਡਿਟ ਵੀ ਕੀਤਾ, ਜਿਸ ਵਿੱਚ ਸਾਡਾ ਮਾਡਲ ਖਰਾ ਉਤਰਿਆ, ਇਥੇ ਇਹ ਜਿਕਰ ਯੋਗ ਹੈ ਕਿ ਹੱਥ ਨਾਲ ਧੋਣ ਦੀ ਬਜਾਏ ਡਿਸ਼ਵਾਸ਼ਰ ਵਿੱਚ ਘੱਟ ਪਾਣੀ ਵਰਤਿਆ ਗਿਆ ਜਿਸ ਨਾਲ ਬਿਜਲੀ ਦਾ ਖਰਚਾ ਵੀ ਬਹੁਤ ਘੱਟ ਆਇਆ।

ਜੇਕਰ ਅਸੀਂ ਡਿਸ਼ਵਾਸ਼ਰ ਨੂੰ ਇੱਕ ਦਿਨ ਵਿੱਚ ਦਸ ਵਾਰ ਚਲਾਉਂਦੇ ਹਾਂ ਅਤੇ ਪੂਰੇ ਮਹੀਨੇ ਚਲਾਉਂਦੇ ਹਾਂ ਤਾਂ ਖਰਚਾ ਸਿਰਫ 240 ਰੁਪਏ ਪੈਂਦਾ ਹੈ, ਜੋ ਕਿ ਬਹੁਤ ਘੱਟ ਹੈ। ਜੇਕਰ ਅਸੀਂ ਕਿਸੇ ਬੰਦੇ ਨੂੰ ਬਰਤਨ ਸਾਫ ਕਰਨ ਲਈ ਰੱਖਦੇ ਹਾਂ ਤਾਂ ਉਹ ਹਜਾਰ ਤੋਂ 1200 ਰੁਪਏ ਤਨਖਾਹ ਲੈ ਜਾਂਦਾ ਹੈ ਜਦੋਂ ਕਿ ਡਿਸ਼ਵਾਸ਼ਰ ਇਕ ਫਾਇਦੇ ਦਾ ਸੌਦਾ ਹੈ।

ਅਸੀਂ ਇਸ ਦੀ ਨੁਮਾਇਸ਼ ਜੂਸ ਵਾਲੇ ਗੋਲਗੱਪੇ ਵਾਲੇ ਚਾਹ ਵਾਲੇ ਦੇ ਵਿਚਕਾਰ ਵੀ ਕੀਤੀ, ਸਭ ਨੂੰ ਸਾਡਾ ਡਿਸ਼ ਵਾਸ਼ਰ ਬਹੁਤ ਪਸੰਦ ਆਇਆ, ਜੂਸ ਵਾਲੇ ਨੇ ਕਿਹਾ ਕਿ ਜਦੋਂ ਡਿਸ਼ ਵਾਸ਼ਰ ਚੱਲ ਰਿਹਾ ਸੀ ਤਾਂ ਬਹੁਤ ਸਾਰੇ ਗਾਹਕ ਜੂਸ ਪੀਨ ਆ ਗਏ, ਕਿਉਂਕਿ ਉਹ ਸੋਚਦੇ ਸੀ ਕਿ ਗਲਾਸ ਬਹੁਤ ਚੰਗੀ ਤਰ੍ਹਾਂ ਡਿਸ਼ ਵਾਸ਼ਰ ਵਿੱਚ ਸਾਫ ਹੋ ਰਹੇ ਹਨ ਹਨ, ਜਦੋਂ ਵੀ ਅਸੀਂ ਕੋਈ ਚੀਜ਼ ਖਾਂਦੇ ਹਾਂ ਤਾਂ 90% ਅੱਖਾਂ ਨਾਲ ਖਾਂਦੇ ਹਾਂ, ਭਾਵ ਸਾਫ ਸਫਾਈ ਬਹੁਤ ਮਾਇਨੇ ਰੱਖਦੀ ਹੈ। ਇਸ ਲਈ ਹਰ ਕੋਈ ਸਾਡੇ ਤੋਂ ਡਿਸ਼ਵਾਸ਼ਰ ਲੈਣਾ ਚਾਹੁੰਦਾ ਸੀ ਅਤੇ ਸਾਨੂੰ ਉਹਨਾਂ ਨੇ ਪੇਸ਼ਗੀ ਰਕਮ ਵੀ ਪੇਸ਼ ਕੀਤੀ।

ਹੁਣ ਇਹ ਮਾਡਲ ਨੈਸ਼ਨਲ ਪੱਧਰ ਤੇ ਪੰਜਾਬ ਨੂੰ ਰੀਪ੍ਰਜੈਂਟ ਕਰੇਗਾ। ਸਾਡਾ ਡਿਸ਼ ਵਾਸ਼ਰ ਸਿਰਫ ਬਰਤਨ ਸਾਫ ਨਹੀਂ ਕਰਦਾ ਸਗੋਂ ਵਾਤਾਵਰਨ ਦਾ ਵੀ ਪੂਰਾ ਖਿਆਲ ਰੱਖਦਾ ਹੈ, ਇਸ ਨਾਲ ਪਾਣੀ ਦਾ ਪ੍ਰਦੂਸ਼ਣ ਵੀ ਨਹੀਂ ਹੁੰਦਾ ਕਿਉਂਕਿ ਆਰਗੈਨਿਕ ਡਿਸ਼ਵਾਸ਼ਰ ਵਰਤਣ ਦੇ ਕਾਰਨ ਜਿਹੜਾ ਪਾਣੀ ਬਾਹਰ ਨਿਕਲਦਾ ਹੈ ਉਸ ਨੂੰ ਅਸੀਂ ਪੌਦਿਆਂ ਵਿੱਚ ਵਰਤ ਸਕਦੇ ਹਾਂ ਬਿਜਲੀ ਦਾ ਖਰਚਾ ਵੀ ਘੱਟ ਆਉਂਦਾ ਹੈ ਅਤੇ ਕੋਈ ਵੀ ਨੌਕਰ ਰੱਖਣ ਦੀ ਜਰੂਰਤ ਨਹੀਂ ਪੈਂਦੀ ਸੱਚਮੁੱਚ ਇਹ ਤਾਂ ਇਕ ਸੱਚਾ ਸੌਦਾ ਹੈ।

ਸਾਡਾ ਇਸ ਲਿਖਦਾ ਉਦੇਸ਼ ਇਹ ਹੈ, ਕਿ ਹਰ ਕੋਈ ਸਾਡੀ ਅਪਣਾਈ ਹੋਈ ਤਕਨੀਕ ਨੂੰ ਦੇਖੇ ਅਤੇ ਇਸ ਘੱਟ ਮੁੱਲ ਵਾਲੇ ਡਿਸ਼ਵਾਸ਼ਰ ਨੂੰ ਖੁਦ ਬਣਾਉਣ ਦੀ ਕੋਸ਼ਿਸ਼ ਕਰੇ ਤਾਂ ਜੋ ਵਾਤਾਵਰਣ ਅਤੇ ਪਾਣੀ ਨੂੰ ਹੋਰ ਬੇਹਤਰ ਢੰਗ ਨਾਲ ਇਸਤੇਮਾਲ ਕਰ ਸਕੀਏ।

ਲੇਖਿਕਾ ਅਤੇ ਗਾਈਡ
ਸ੍ਰੀਮਤੀ ਸ਼ੈਫੀ ਮੱਕੜ
ਸਾਇੰਸ ਮਿਸਟ੍ਰੇਸ
ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ ਜਿਲਾ ਲੁਧਿਆਣਾ
Kamrashaffy@gmail.com
+91 98142 29753: 9855560303

 

ਨੋਟ- ਇਹ ਰਿਸਰਚ ਪ੍ਰੋਜੈਕਟ ਸ਼ੈਫੀ ਮੱਕੜ, ਸਾਇੰਸ ਮਿਸਟ੍ਰੇਸ ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ (ਲੁਧਿਆਣਾ), ਦੀ ਦੇਖ ਰੇਖ ਵਿੱਚ ਉਹਨਾਂ ਦੇ ਵਿਦਿਆਰਥੀ ਹਰਜਿੰਦਰ ਸਿੰਘ ਨੇ ਬਣਾਇਆ ਅਤੇ ਹੁਣ ਇਹ ਪ੍ਰੋਜੈਕਟ ਪੰਜਾਬ ਦੀ ਅਗਵਾਈ ਰਾਸ਼ਟਰੀ ਪੱਧਰ ਤੇ ਕਰੇਗਾ।

 

Media PBN Staff

Media PBN Staff

Leave a Reply

Your email address will not be published. Required fields are marked *