All Latest NewsHealthNews Flash

Millet superfood: ਮਿਲੇਟ ਇੱਕ ਸੁਪਰ ਫੂਡ

 

Millet superfood:  ਸਾਲ 2023 ਨੂੰ ਇੰਟਰਨੈਸ਼ਨ ਈਅਰ ਆਫ ਮਿਲਟਸ ਦੇ ਵਜੋਂ ਮਨਾਇਆ ਗਿਆ, ਆਖਰਕਾਰ ਕੀ ਹੁੰਦੇ ਨੇ ਇਹ ਛੋਟੇ ਛੋਟੇ ਦਾਣੇ ਜਿਨਾਂ ਦੀ ਮਨੁੱਖਤਾ ਨੇ ਅੱਜ ਬਹੁਤ ਕਦਰ ਕਰਨੀ ਸ਼ੁਰੂ ਕਰ ਦਿੱਤੀ ਹੈ| ਜੇ ਅਸੀਂ ਹਰੀ ਕ੍ਰਾਂਤੀ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਛੋਟੇ ਛੋਟੇ ਦਾਣੇ ਸਾਡੀ ਥਾਲੀ ਵਿੱਚ ਸ਼ਾਮਿਲ ਹੁੰਦੇ ਸਨ ਪਰੰਤੂ ਜਿਵੇਂ ਜਿਵੇਂ ਹਰੀ ਕ੍ਰਾਂਤੀ ਆਈ ਤਾਂ ਕਣਕ ਤੇ ਚੌਲਾ ਨੇ ਹੀ ਸਾਰੀ ਜਗਹਾ ਲੈ ਲਈ, ਜਿਸ ਦੇ ਸਿੱਟੇ ਵਜੋਂ ਧਰਤੀ ਦੀ ਗੁਣਵੱਤਾ ਵਿੱਚ ਵੀ ਕਮੀ ਆਈ ਅਤੇ ਸਾਡੀ ਥਾਲੀ ਵਿੱਚੋਂ ਵੀ ਪੋਰਸ਼ਨ ਘੱਟ ਗਿਆ ਤਰਾਂ ਤਰਾਂ ਦੀ ਬਿਮਾਰੀਆਂ ਨੇ ਜਨਮ ਲਿਆ|

ਡਾਕਟਰ ਖਾਦਰ ਵਲੀ ਜਿਨਾਂ ਨੂੰ ਮਿਲਟ ਮੈਨ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਇਸ ਖੇਤਰ ਵਿੱਚ ਖੂਬ ਕੰਮ ਕੀਤਾ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਆਓ ਅਸੀਂ ਹੁਣ ਮਿਲ ਬਾਰੇ ਜਾਣਦੇ ਹਾਂ|ਇਹ ਛੋਟੇ ਛੋਟੇ ਦਾਣੇ ਕੁਝ ਖਾਸ ਤਰ੍ਹਾਂ ਦੇ ਘਾਹ ਹੀ ਹੁੰਦੇ ਹਨ ਜਿੰਨਾ ਉੱਤੇ ਇਹ ਉਗਦੇ ਹਨ ਇਹਨਾਂ ਵਿੱਚ ਖੁਰਾਕੀ ਤੱਤ ਬਹੁਤ ਮਾਤਰਾ ਵਿੱਚ ਪਾਏ ਜਾਂਦੇ ਹਨ ਅਤੇ ਫਾਈਬਰ ਵੀ ਭਰਪੂਰ ਮਾਤਰਾ ਵਿੱਚ ਹੈ ਹੁਣ ਅਸੀਂ ਜਾਣਦੇ ਹਾਂ ਕਿ ਇਹ ਕਿੰਨੀ ਤਰਾਂ ਦੇ ਹੁੰਦੇ ਹਨ|

ਮਿਲਟਸ ਨੂੰ ਪੋਜੀਟਿਵ ਮਿਲਟ, ਨਿਊਟਰਲ ਮਿਲ, ਅਤੇ ਨੈਗੇਟਿਵ ਮਿਲਟ ਵਿੱਚ ਵੰਡਿਆ ਗਿਆ ਹੈ|ਪੋਜੀਟਿਵ ਮਿਲਟ ਵਿੱਚ ਕੰਗਣੀ ,ਕੁਟਕੀ, ਬਰਨਯਾਰਡ, ਕੋਡੋ, ਅਤੇ ਬਰਾਉਨ ਟੋਪ ਮਿਲਟ ਸ਼ਾਮਿਲ ਹਨ|ਜਦੋਂ ਕਿ ਨਿਊਟਰਲ ਮਿਲਟ ਵਿੱਚ ਸੋਰਗਮ, ਬਾਜਰਾ ਅਤੇ ਰਾਗੀ ਸ਼ਾਮਿਲ ਹਨ, ਨੈਗੇਟਿਵ ਮਿਲ ਵਿੱਚ ਕਣਕ ਅਤੇ ਚਾਵਲ ਆਉਂਦੇ ਹਨ|

ਆਓ ਅਸੀਂ ਹੁਣ ਜਾਣਦੇ ਹਾਂ ਕਿ ਪੋਜੀਟਿਵ ਮਿਲਟਸ ਨੂੰ ਪੋਜੀਟਿਵ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹਨਾਂ ਵਿੱਚ ਬਹੁਤ ਸਾਰੇ ਗੁਣ ਭਰੇ ਹੋਏ ਹੁੰਦੇ ਹਨ ਕੰਗਨੀ ਕੁਟਕੀ ਬਰਾਉਨ ਟੋਪ ਮਿਲਟ ,ਕੋਡੋ ਮਿਲਟ ਇਹਨਾਂ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪ੍ਰੋਟੀਨ, ਵਧੀਆ ਤਰ੍ਹਾਂ ਦੇ ਫੈਟ ਅਤੇ ਅਲਪ ਮਾਤਰੀ ਪੌਸ਼ਕ ਤੱਤ ਵੀ ਪਾਏ ਜਾਂਦੇ ਹਨ|

ਇਹ ਸਾਨੂੰ ਊਰਜਾ ਵੀ ਦਿੰਦੇ ਹਨ ਅਤੇ ਸਾਡੇ ਸਰੀਰ ਵਿੱਚ ਪੈਦਾ ਹੋਈਆਂ ਬਿਮਾਰੀਆਂ ਦਾ ਵੀ ਖਾਤਮਾ ਕਰਦੇ ਹਨ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਜਿਵੇਂ ਕਿ ਕੈਂਸਰ ,ਸ਼ੂਗਰ, ਦਿਲ ਦੀਆਂ ਬਿਮਾਰੀਆਂ, ਹੱਡੀਆਂ ਅਤੇ ਮਾਂ ਸਪੇਸ਼ੀਆਂ ਦੇ ਰੋਗਾਂ ਨੂੰ ਜੜਾਂ ਤੋਂ ਮੁਕਾ ਦਿੰਦੇ ਹਨ ਅਤੇ ਇਸ ਤੋਂ ਇਲਾਵਾ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਨੂੰ ਵੀ ਵਧਾਉਂਦੇ ਹਨ, ਨਿਊਟਰਲ ਮਿਲ ਸਾਨੂੰ ਵਧੀਆ ਊਰਜਾ ਦਿੰਦੇ ਹਨ ਪਰੰਤੂ ਬਿਮਾਰੀਆਂ ਨੂੰ ਕੰਟਰੋਲ ਨਹੀਂ ਕਰਦੇ|

ਜਦੋਂ ਕਿ ਨੈਗਟਿਵ ਮਿਲਟਸ ਦੇ ਵਿੱਚ ਬਹੁਤਾਂਤ ਵਿੱਚ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ ਅਤੇ ਇਹ ਸਰੀਰ ਵਿੱਚ ਸਿਰਫ ਊਰਜਾ ਦਿੰਦੇ ਹਨ ਨਾਲ ਬਿਮਾਰੀਆਂ ਵੀ ਪੈਦਾ ਕਰਦੇ ਹਨ, ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੈ ਜੋ ਕਿ ਕਣਕ ਵਿੱਚ ਪਾਇਆ ਜਾਂਦਾ ਹੈ, ਜੇਕਰ ਅਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਮਿਲਟਸ ਨੂੰ ਆਪਣੇ ਖੁਰਾਕ ਦਾ ਹਿੱਸਾ ਜਰੂਰ ਬਣਾਉਣਾ ਚਾਹੀਦਾ ਹੈ|

ਕੀ ਤੁਹਾਨੂੰ ਪਤਾ ਹੈ ਕਿ ਮਿਲਟ ਸਿਰਫ ਸਾਡੇ ਸਰੀਰ ਨੂੰ ਫਾਇਦਾ ਹੀ ਨਹੀਂ ਧਰਤੀ ਨੂੰ ਵੀ ਫਾਇਦਾ ਪਹੁੰਚਾਉਂਦੇ ਹਨ ਕਿਉਂਕਿ ਇਹ ਪੌਦੇ ਘੱਟ ਪਾਣੀ ਅਤੇ ਬਿਨਾਂ ਕਿਸੇ ਖਾਦ ਤੋਂ ਉੱਗ ਜਾਂਦੇ ਹਨ ਅਤੇ ਇਹਨਾਂ ਨੂੰ ਜਿਆਦਾ ਸੰਭਾਲਣਾ ਵੀ ਨਹੀਂ ਪੈਂਦਾ ਕਿਸਾਨਾਂ ਨੂੰ ਵੀ ਇਹ ਬਹੁਤ ਫਾਇਦਾ ਦਿੰਦੇ ਹਨ ਧਰਤੀ ਦੀ ਗੁਣਵੱਤਾ ਨੂੰ ਕਾਇਮ ਰੱਖਦੇ ਹਨ, ਪਾਣੀ ਅਤੇ ਧਰਤੀ ਦੇ ਪ੍ਰਦੂਸ਼ਣ ਨੂੰ ਘਟਾਉਂਦੇ ਹਨ, ਵਾਤਾਵਰਨ ਦੇ ਮਿੱਤਰ ਹੋਣ ਦੇ ਨਾਲ ਨਾਲ ਇਹ ਸਾਡੀ ਸਿਹਤ ਦੇ ਵੀ ਮਿੱਤਰ ਹਨ ਇਸ ਲਈ ਇਹਨਾਂ ਨੂੰ ਜਾਦੂ ਦੇ ਦਾਣੇ ਜਾਂ ਮਿਲਟ- ਦਾ ਸੁਪਰ ਫੂਡ ਵੀ ਕਿਹਾ ਜਾਂਦਾ ਹੈ।

ਲੇਖਿਕਾ ਅਤੇ ਗਾਈਡ
ਸ੍ਰੀਮਤੀ ਸ਼ੈਫੀ ਮੱਕੜ
ਸਾਇੰਸ ਮਿਸਟ੍ਰੇਸ
ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ (ਲੁਧਿਆਣਾ)
Kamrashaffy@gmail.com
+91 98142 29753: 9855560303

 

Leave a Reply

Your email address will not be published. Required fields are marked *