Punjab News: ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਲੋਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਜਲੰਧਰ ‘ਚ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ- ਮੈਡਮ ਬਰਿੰਦਰਜੀਤ ਕੌਰ ਛੀਨਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਸਰਵ ਆਂਗਣਵਾੜੀ ਯੂਨੀਅਨ ਦੀ ਪੰਜਾਬ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਵਲੋਂ ਪ੍ਰੈੱਸ ਬਿਆਨ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਸਰਕਾਰ ਵਲੋਂ ਕਾਫ਼ੀ ਲੰਮੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ-ਹੈਲਪਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ, ਇੰਨੀ ਮਹਿੰਗਾਈ ਵਿਚ ਉਹ ਨਿਗੂਣੇ ਜਿਹੇ ਮਾਣਭੱਤੇ ਤੇ ਕੰਮ ਕਰਨ ਲਈ ਮਜਬੂਰ ਹਨ। ਜਦਕਿ ਸਰਕਾਰ ਦੀ ਹਰ ਲੋਕ ਭਲਾਈ ਸਕੀਮਾਂ ਨੂੰ ਗਰਾਊਂਡ ਲੈਵਲ ਤੇ ਇਹਨਾ ਵਲੋ ਲੋਕਾਂ ਤਕ ਪਹੁੰਚਾਇਆ ਜਾਂਦਾ ਹੈ।
ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਅਪਣੇ ਏਜੰਡੇ ਵਿਚ ਮਾਣਭੱਤਾ ਦੁੱਗਣਾ ਕਰਨ ਦਾ ਵਾਅਧਾ ਕੀਤਾ ਸੀ ਜੋ ਕਿ ਢਾਈ ਸਾਲ ਬੀਤਣ ਤੋਂ ਬਾਅਦ ਵੀ ਆਂਗਣਵਾੜੀ ਵਰਕਰਾਂ ਹੈਲਪਰ ਦਾ ਮਾਣ ਭੱਤਾ ਦੁਗਣਾ ਕਰਨਾ ਤਾਂ ਦੂਰ ਦੀ ਗਲ ਇਹਨਾ ਵਰਕਰਾਂ ਹੈਲਪਰ ਦੀ ਕੋਈ ਸਾਰ ਤਕ ਨਹੀਂ ਲਈ ਗਈ। ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਤਕ ਨਹੀਂ ਦਿੱਤਾ ਗਿਆ। ਇਸਦੇ ਨਾਲ ਹੀ ਯੂਨੀਅਨ ਮੰਗ ਕਰਦੀ ਹੈ ਕਿ ਸਰਕਾਰ ਜਲਦ ਤੋ ਜਲਦ ਮਾਣਭੱਤਾ ਦੁੱਗਣਾ ਕਰੇ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜ਼ਾ ਦੇਵੇ।
3 ਤੋਂ 6 ਸਾਲ ਦੇ ਬਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿਚ ਮੁੜ ਵਾਪਸ ਕਰਨ, ਸੁਪਰਵਾਈਜ਼ਰ ਭਰਤੀ ਵਿਚ ਵਿੱਦਿਅਕ ਯੋਗਤਾ ਨੂੰ ਵਿਚਾਰਿਆ ਜਾਵੇ, 10 ਸਾਲਾਂ ਪਾਲਿਸੀ ਅਧੀਨ ਵਰਕਰ ਹੇਲਪਰ ਨੂੰ ਪਕੇ ਕੀਤਾ ਜਾਵੇ।ਸੇਵਾ ਮੁਕਤੀ ਸਮੇਂ ਦਿੱਤਾ ਜਾਣ ਵਾਲਾ ਐਕਸਗਰੇਸ਼ੀਆ ਵਿੱਚ ਵਾਧਾ ਕੀਤਾ ਜਾਵੇ,ਅਤੇ ਪੈਨਸ਼ਨ ਗਰਚਾਰਟੀ ਦਾ ਪਰਬੰਧ ਕੀਤਾ ਜਾਵੇ।
ਇਹਨਾਂ ਮੰਗਾਂ ਨੂੰ ਕੇ ਜਲੰਧਰ ਵਿੱਚ 6 ਜੁਲਾਈ ਨੂੰ ਵਿਸ਼ਾਲ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਹੈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਮੰਗਾਂ ਤੇ ਵਿਚਾਰ ਨਾ ਕੀਤਾ ਗਿਆ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਾ ਤੈਅ ਕੀਤਾ ਗਿਆ ਤਾਂ ਮਜਬੂਰਨ ਪੰਜਾਬ ਭਰ ਵਿਚ ਸਰਵ ਆਂਗਣਵਾੜੀ ਮੁਲਾਜ਼ਮਾਂ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੀ ਜਿੰਮੇਵਾਰ ਸਰਕਾਰ ਖੁਦ ਹੋਵੇਗੀ।