All Latest NewsGeneralNews FlashPunjab NewsTOP STORIES

ਬੇਰੁਜ਼ਗਾਰ PSTET ਪਾਸ ਆਰਟ ਐਂਡ ਕਰਾਫਟ ਯੂਨੀਅਨ ਨੇ ਜਲੰਧਰ ‘ਚ ਲਾਇਆ ਅਣਮਿੱਥੇ ਸਮੇਂ ਲਈ ਧਰਨਾ

 

ਪੰਜਾਬ ਨੈੱਟਵਰਕ, ਜਲੰਧਰ-

ਬੇਰੁਜਗਾਰ PSTET ਪਾਸ ਆਰਟ ਐਂਡ ਕਰਾਫਟ ਯੂਨੀਅਨ ਵੱਲੋਂ ਜਲੰਧਰ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ, ਉਨ੍ਹਾਂ ਨੂੰ ਬੜੀ ਉਮੀਦ ਨਾਲ ਇਸ ਸਰਕਾਰ ਨੂੰ 92 ਸੀਟਾਂ ਤੇ ਜਿੱਤ ਹਾਸਿਲ ਕਰਵਾਈ ਸੀ ਤਾਂ ਜੋ ਸਾਡੀ ਸੁਣਵਾਈ ਹੋ ਸਕੇ, ਬੇਰੁਜਗਾਰੀ ਨੂੰ ਠੱਲ ਪੈ ਸਕੇ ਪਰ ਇਸ ਸਰਕਾਰ ਨੇ ਵੀ ਪਿਛਲੀਆਂ ਸਰਕਾਰਾਂ ਵਾਂਗ ਸਾਨੂੰ ਰੋਲ ਕੇ ਰੱਖ ਦਿੱਤਾ।

10-10 ਘੰਟੇ ਇਹਨਾਂ ਦੇ ਦਫ਼ਤਰਾਂ ਵਿੱਚ ਚੰਡੀਗੜ੍ਹ ਮੀਟਿੰਗ ਵਿੱਚ ਜਾਣ ਲਈ ਇੰਤਜ਼ਾਰ ਕਰਦੇ ਰਹਿੰਦੇ ਹਾਂ, ਪਰ ਇਹ ਹਰ ਮੀਟਿੰਗ ਵਿੱਚ ਲਾਲੀਪੋਪ ਦੇ ਕੇ ਤੋਰ ਦਿੰਦੇ ਹਨ, ਇਹ ਸਰਕਾਰ ਇਹ ਨਹੀਂ ਸੋਚਦੀ ਕੇ ਪੂਰੇ ਪੰਜਾਬ ਭਰ ਵਿੱਚੋਂ ਆਏ ਯੂਨੀਅਨ ਦੇ ਲੀਡਰ ਅਪਨੇ ਘਰ ਵਾਪਿਸ ਕਿਵੇਂ ਜਾਣਗੇ।

ਇਹ ਸਰਕਾਰ ਇਹ ਵੀ ਨਹੀਂ ਸੋਚਦੀ ਕਿ ਬਾਰ ਬਾਰ ਮੀਟਿੰਗ ਕਰਨ ਲਈ ਚੰਡੀਗੜ੍ਹ ਕਿਵੇ ਆਈਏ ਸਰਕਾਰ ਵੱਲੋਂ ਸਾਨੂੰ ਕੋਈ ਭਤਾ ਨਹੀਂ ਦਿੱਤਾ ਜਾਂਦਾ। ਯੂਨੀਅਨ ਆਗੂਆਂ ਨੇ ਦੱਸਿਆ ਕਿ, ਅੱਜ ਅਸੀਂ ਅਣਮਿੱਥੇ ਸਮੇਂ ਲਈ ਜਲੰਧਰ ਵਿਖੇ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸਰਕਾਰ ਦੀਆਂ ਅੱਖਾਂ ਖੋਲਣ ਆਏ ਹਾਂ ਤਾਂ ਜ਼ੋ ਸਰਕਾਰ ਸਾਡੀਆਂ ਮੰਗਾਂ ਨੂੰ ਜਲਦੀ ਤੋਂ ਪੂਰਾ ਕਰੇ।

ਮੁੱਖ ਮੰਗਾਂ:-

1. ਆਰਟ ਐਂਡ ਕਰਾਫਟ ਆਧਿਆਪਕਾਂ ਦੀ ਭਰਤੀ ਲਈ ਯੋਗਤਾ ਚ ਕੀਤਾ ਹੋਇਆ ਬੇਲੋੜਾ ਵਾਧਾ ਜਲਦੀ ਤੋਂ ਜਲਦੀ ਵਾਪਿਸ ਲਿਆ ਜਾਵੇ ਅਤੇ ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ PSTET ਪਾਸ ਨੂੰ 2021 ‘ਚ ਪਿਛਲੀ ਸਰਕਾਰ ਵੱਲੋਂ ਕੱਢੀਆਂ ਗਈਆਂ 250 ਪੋਸਟਾਂ ਲਈ ਯੋਗ ਕਰਾਰ ਕੀਤਾ ਜਾਵੇ।

2. ਜਲਦੀ ਤੋਂ ਜਲਦੀ ਆਰਟ ਐਂਡ ਕਰਾਫਟ ਦੀਆਂ 2021 ਚ ਆਈਆਂ ਹੋਈਆਂ 250 ਪੋਸਟਾਂ ਦਾ ਵਿਸ਼ੇ ਦਾ ਪੇਪਰ ਲਿਆ ਜਾਵੇ।

3. ਉਮਰ ਹੱਦ ਵਿੱਚ 10 ਸਾਲ ਦਾ ਵਾਧਾ ਕੀਤਾ ਜਾਵੇ ਤਾਂ ਜੋ ਸਾਥੀ ਉਮਰ ਹੱਦ ਪਾਰ ਕਰ ਚੁੱਕੇ ਹਨ ਜਾਂ ਉਮਰ ਹੱਦ ਪਾਰ ਹੋਣ ਕੰਡੇ ਬੈਠੇ ਹਨ ਉਹਨਾਂ ਸਭ ਨੂੰ ਆਰਟ ਐਂਡ ਕਰਾਫਟ ਵਿਸ਼ੇ ਦਾ ਪੇਪਰ ਦੇਣ ਦਾ ਮੌਕਾ ਮਿਲ ਸਕੇ।

4. ਯੂਨੀਅਨ ਵੱਲੋਂ ਇਹ ਵੀ ਫੈਂਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸ਼ਘਰਸ਼ ਵਿੱਢਿਆ ਜਾਵੇਗਾ ਅਤੇ ਜਲੰਧਰ ਵਿਖੇ ਹੋਣ ਵਾਲੀ ਜਿਮਨੀ ਚੋਣ ਚ ਵੀ ਸਰਕਾਰ ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।

5. ਜਲਦੀ ਤੋਂ ਜਲਦੀ 2000 ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ ਦੀਆਂ ਨਵੀਂਆਂ ਪੋਸਟਾਂ ਕੱਢੀਆਂ ਜਾਣ।

 

Leave a Reply

Your email address will not be published. Required fields are marked *