All Latest NewsGeneralNews FlashPunjab NewsTOP STORIES

Punjab News: ਕਾਮਰੇਡ ਗੁਰਮੇਲ ਰਾਮ ਦਾ ਬੇਰਹਿਮੀ ਨਾਲ ਕਤਲ

 

Punjab News: ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ- ਪੁਲਿਸ

ਪੰਜਾਬ ਨੈੱਟਵਰਕ, ਜਲੰਧਰ-

Punjab News: ਜਲੰਧਰ ਅਧੀਨ ਪੈਂਦੇ ਪਿੰਡ ਲਖਨਪਾਲ ਦੇ ਵਿਚ ਕਾਮਰੇਡ ਗੁਰਮੇਲ ਰਾਮ ਦਾ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ, ਗੁਰਮੇਲ ਰਾਮ ਦਾ ਕਤਲ ਕੀਤੇ ਜਾਣ ਦੀ ਜਿਵੇਂ ਹੀ ਸੂਚਨਾ ਪਿੰਡ ਵਾਲਿਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਮੀਡੀਆ ਰਿਪੋਰਟਾਂ ਮੁਤਾਬਿਕ, ਜਦੋਂ ਪਿੰਡ ਲੱਖਣਪਾਲ ਤੋਂ ਪੰਡੋਰੀ ਮੁਸ਼ਾਰਕਤੀ ਨੂੰ ਜਾਂਦੇ ਕੱਚੇ ਰਸਤੇ ਵਿਚ ਸੈਰ ਕਰਨ ਲਈ ਕੁਝ ਪਿੰਡ ਵਾਸੀ ਸ਼ਾਮੀ 6 ਵਜੇ ਦੇ ਲਗਭਗ ਗਏ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਿਨ੍ਹੀ ਗੁਰਮੇਲ ਰਾਮ ਦੀ ਲਾਸ਼ ਦੇਖੀ ਅਤੇ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ।

ਕਾਮਰੇਡ ਗੁਰਮੇਲ ਰਾਮ ਦੇ ਕਤਲ ਤੋਂ ਬਾਅਦ ਪਿੰਡ ਵਿਚ ਹੋਈ ਮੀਟਿੰਗ ਵਿਚ ਪ੍ਰਸ਼ਾਸਨ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਮੰਗ ਕੀਤੀ।

ਉਧਰ ਦੂਜੇ ਪਾਸੇ, ਪੁਲਿਸ ਨੇ ਕਿਹਾ ਕਿ, ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

 

Leave a Reply

Your email address will not be published. Required fields are marked *