All Latest NewsGeneralNews FlashPunjab News

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਹੋਈ ਸੂਬਾਈ ਮੀਟਿੰਗ, ਅਧਿਆਪਕਾਂ ਦੀਆਂ ਮੰਗਾਂ ਬਾਰੇ ਲਏ ਗਏ ਅਹਿਮ ਫ਼ੈਸਲੇ

 

ਪੰਜਾਬ ਨੈੱਟਵਰਕ, ਜਗਰਾਉਂ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਦੀ ਅਗਵਾਈ ਹੇਠ ਜਗਰਾਉਂ ਵਿਖੇ ਹੋਈ। ਸੂਬਾ ਕਮੇਟੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ, ਅਧਿਆਪਕ ਮੰਗਾਂ ‘ਤੇ 28 ਜੁਲਾਈ ਨੂੰ ਸੰਗਰੂਰ ਵਿਖੇ ਸੂਬਾਈ ਰੈਲੀ ਕੀਤੀ ਜਾਵੇਗੀ।

ਹਰ ਮਹੀਨੇ ਦੇ ਦੂਜੇ ਮੰਗਲਵਾਰ ਅਧਿਆਪਕ ਕੰਮਾਂ-ਕਾਰਾਂ /ਮਸਲਿਆਂ ਸੰਬੰਧੀ ਮੁਹਾਲੀ ਵਿਖੇ ਉੱਚ ਅਧਿਕਾਰੀਆਂ ਨੂੰ ਸੂਬਾ ਕਮੇਟੀ ਦਾ ਵਫਦ ਮਿਲਿਆ ਕਰੇਗਾ। ਅਧਿਕਾਰੀਆਂ ਨਾਲ ਕੋਈ ਮੀਟਿੰਗ ਨਿਰਧਾਰਤ ਹੋ ਜਾਣ ਦੀ ਸੂਰਤ ਵਿੱਚ ਇਸ ਵਿੱਚ ਫੇਰ ਬਦਲ ਕੀਤੀ ਜਾ ਸਕਦੀ ਹੈ।

ਜਥੇਬੰਦੀ ਦੇ ਸੰਵਿਧਾਨ ਅਨੁਸਾਰ ਅਗਸਤ ਦੇ ਅਖੀਰ ਵਿੱਚ ਲੁਧਿਆਣਾ ਵਿਖੇ ਸਲਾਨਾ ਇਜਲਾਸ ਕੀਤਾ ਜਾਵੇਗਾ। ਇਸ ਵਿੱਚ ਪੇਸ਼ ਕੀਤੀਆਂ ਜਾਣ ਵਾਲੀਆਂ ਸੋਧਾਂ ਨੂੰ ਪਰਵਾਨਗੀ ਦਿੱਤੀ ਗਈ। ਇਸ ਜਥੇਬੰਦਕ ਇਜਲਾਸ ਦੇ ਵੱਖ ਵੱਖ ਸ਼ੈਸਨਾਂ ਲਈ ਡਿਊਟੀਆਂ ਲਗਾਈਆਂ ਗਈਆਂ। ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਨਿੱਠ ਕੇ ਲੰਬੀ ਗਹਿਰ-ਗੰਭੀਰ ਚਰਚਾ ਕੀਤੀ ਗਈ।

ਇਸ ਮੀਟਿੰਗ ਵਿੱਚ ਦਿਗਵਿਜੈ ਪਾਲ ਸ਼ਰਮਾ, ਬਲਬੀਰ ਲੌਂਗੋਵਾਲ, ਜਸਵਿੰਦਰ ਬਠਿੰਡਾ, ਹਰਜੀਤ ਸੁਧਾਰ, ਹਰਭਗਵਾਨ ਗੁਰਨੇ, ਜਗਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਰੇਸ਼ਮ ਬਠਿੰਡਾ, ਗੁਰਮੀਤ ਕੋਟਲੀ, ਬਲਜੀਤ ਅਕਲੀਆ, ਗੁਰਤੇਜ ਪੱਖੋ ਕਲਾ, ਤਲਵਿੰਦਰ ਸਿੰਘ ਪਟਿਆਲਾ, ਸੁਖਵਿੰਦਰ ਸੁੱਖੀ ਫਰੀਦਕੋਟ, ਸੁਖਪਾਲਜੀਤ ਮੋਗਾ, ਲਖਵੀਰ ਮੁਕਤਸਰ, ਦਵਿੰਦਰ ਸਿੰਘ, ਰਾਣਾ ਆਲਮਦੀਪ,ਹਰਪ੍ਰੀਤ ਸਿੰਘ ਆਦਿ ਸਾਥੀ ਸ਼ਾਮਲ ਹੋਏ।

 

Leave a Reply

Your email address will not be published. Required fields are marked *