All Latest NewsGeneralNews FlashTOP STORIES

Crime News: 3 ਵਿਦਿਆਰਥਣਾਂ ਨੇ ਆਪਣੀ ਸਹਿਪਾਠੀ ਦਾ ਗਲਾ ਘੁੱਟਿਆ, ਕਿਹਾ ਜੇ ਉਸਨੂੰ ਮਾਰ ਦਿੰਦੀਆਂ ਤਾਂ, ਸਕੂਲ ਬੰਦ ਹੋ ਜਾਣਾ ਸੀ

 

Crime News:  ਤਿੰਨੋਂ ਵਿਦਿਆਰਥਣਾਂ 7ਵੀਂ ਜਮਾਤ ਦੀਆਂ ਹਨ ਅਤੇ ਤਿੰਨ ਵਾਰ ਹੀ ਹੋਸਟਲ ਵਿਚੋਂ ਭੱਜ ਚੁੱਕੀਆਂ ਹਨ

ਝਾਰਖੰਡ/ ਗੁਮਲਾ

Crime News: ਝਾਰਖੰਡ ਦੇ ਗੁਮਲਾ ‘ਚ ਰੇਡੀਹ ਸਥਿਤ ਕਸਤੂਰਬਾ ਗਾਂਧੀ ਗਰਲਜ਼ ਸਕੂਲ ਦੇ ਹੋਸਟਲ ‘ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।

ਹੋਸਟਲ ‘ਚ ਰਹਿਣ ਵਾਲੀਆਂ ਤਿੰਨ ਵਿਦਿਆਰਥਣਾਂ ਨੇ ਆਪਣੇ ਹੀ ਸਹਿਪਾਠੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਗਾਰਡ ਨੇ ਦੇਖ ਲਿਆ ਅਤੇ ਬੱਚੀ ਦੀ ਜਾਨ ਬਚ ਗਈ।

ਵਿਦਿਆਰਥਣਾਂ ਨੇ ਚੁੰਨੀ ਨਾਲ ਆਪਣੀ ਸਹਿਪਾਠੀ ਦਾ ਗਲਾ ਘੁੱਟ ਦਿੱਤਾ। ਤਿੰਨੋਂ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ ਅਤੇ ਤਿੰਨ ਵਾਰ ਹੀ ਹੋਸਟਲ ਵਿਚੋਂ ਭੱਜ ਚੁੱਕੀਆਂ ਹਨ।

ਵਾਰਦਾਤ ਨੂੰ ਅੰਜਾਮ ਦੇਣ ਦਾ ਕਾਰਨ ਦੱਸਦੇ ਹੋਏ ਵਿਦਿਆਰਥਣਾਂ ਨੇ ਕਿਹਾ ਕਿ ਉਹ ਹੋਸਟਲ ‘ਚ ਨਹੀਂ ਰਹਿਣਾ ਚਾਹੁੰਦੀਆਂ, ਪਰ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਭੇਜ ਦਿੱਤਾ।

ਉਨ੍ਹਾਂ ਨੂੰ ਲੱਗਾ ਕਿ ਅਜਿਹੀ ਘਟਨਾ ਕਾਰਨ ਸਕੂਲ ਬੰਦ ਹੋ ਜਾਵੇਗਾ ਅਤੇ ਉਹ ਆਪਣੇ ਘਰ ਚਲੀਆਂ ਜਾਣਗੀਆਂ।

 

Leave a Reply

Your email address will not be published. Required fields are marked *