All Latest NewsGeneralNews FlashPunjab News

ਨਸ਼ੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਹੀ FIR ਦਰਜ! ਪੁਲਿਸ ਨੇ ਕਿਹਾ- ਅਸੀਂ ਨਸ਼ਾ ਤਸਕਰਾਂ ਖਿਲਾਫ਼ ਵਰਤ ਰਹੇ ਹਾਂ ਸਖ਼ਤੀ

 

ਪਰਮਜੀਤ ਢਾਬਾਂ, ਜਲਾਲਾਬਾਦ

Punjab News: ਮਾਨ ਸਰਕਾਰ ਵੱਲੋਂ ਨਸ਼ਿਆਂ ਨੂੰ ਜੜੋ ਖਤਮ ਕਰਨ ਲਈ ਭਾਵੇਂ ਪ੍ਰਸ਼ਾਸਨਿਕ ਤੌਰ ਤੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਖਿਲਾਫ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ, ਪ੍ਰੰਤੂ ਸਰਹੱਦੀ ਇਲਾਕਿਆਂ ਦੇ ਕਈ ਪਿੰਡਾਂ ਵਿਚ ਹਾਲੇ ਵੀ ਨਸ਼ਾ ਪਹਿਲਾਂ ਵਾਂਗ ਹੀ ਵਿਕ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ਦੇ ਵਲੋਂ ਆਵਾਜ਼ ਵੀ ਬੁਲੰਦ ਕੀਤੀ ਜਾ ਰਹੀ ਹੈ।

ਪਰ ਇਸ ਦਾ ਨਤੀਜਾ ਨਸ਼ੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਹੀ ਭੁਗਤਣਾ ਪੈ ਰਿਹਾ ਹੈ। ਫਾਜਿਲਕਾ ਪੁਲਿਸ ਤੇ ਦੋਸ਼ ਹੈ ਕਿ, ਨਸ਼ਾ ਵੇਚਣ ਵਾਲਿਆਂ ਖਿਲਾਫ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਹੀ ਝੂਠੇ ਮੁਕਦਮੇ ਦਰਜ ਕਰ ਦਿੱਤੇ ਗਏ ਹਨ।

ਪਿੰਡ ਟਿਵਾਣਾ ਕਲਾ, ਬਸਤੀ ਦਿਲਾਵਰ ਸਿੰਘ ਅਤੇ ਬਾਰੇ ਕੇ ਦੇ ਵਾਸੀਆਂ ਨੇ ਜਿਲਾ ਫਾਜ਼ਿਲਕਾ ਦੀ ਪੁਲਿਸ ਤੇ ਸਿੱਧੇ ਤੌਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਤਰਕਾਲਾ ਪੈਂਦਿਆਂ ਹੀ ਕੁੱਝ ਸਰਹੱਦੀ ਪਿੰਡਾਂ ਵਿਚ ਨਸ਼ਾ ਲੈਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਪੁਲਿਸ ਨੂੰ ਸੂਚਿਤ ਕਰਨ ਤੇ ਉਹ ਪਿੰਡ ਤੋਂ ਇਕ ਕਿਲੋਮੀਟਰ ਪਹਿਲਾਂ ਹੂਟਰ ਮਾਰਦੇ ਆਉਂਦੇ ਹਨ,ਜਿਸ ਨਾਲ ਦੋਸ਼ੀ ਤੁਰੰਤ ਫਰਾਰ ਹੋ ਜਾਂਦੇ ਹਨ ਅਤੇ ਜ਼ਮੀਨੀ ਪੱਧਰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।

ਪਿੰਡ ਬਾਰੇਕੇ ਦੇ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਪੰਜਾਬ ਸਿੰਘ, ਪਿੰਡ ਟਿਵਾਣਾ ਕਲਾਂ ਦੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ, ਪਿੰਡ ਵਾਸੀ ਜਤਿੰਦਰ ਸਿੰਘ, ਕਾਲਾ ਸਿੰਘ ਅਤੇ ਬਸਤੀ ਦਿਲਾਵਰ ਸਿੰਘ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਿਥੇ ਉਹਨਾਂ ਦੀ ਜਵਾਨੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਨਸ਼ਾ ਤਸਕਰਾਂ ਨੇ ਨਾਬਾਲਗ ਬੱਚਿਆਂ ਨੂੰ ਨਸ਼ੇ ਦੀ ਸਪਲਾਈ ਕਰਨ ਤੇ ਲਾ ਦਿੱਤਾ ਗਿਆ ਹੈ।

ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ, ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿਹੜਾ ਵੀ ਪੁਲਿਸ ਵਾਲਾ ਨਸ਼ਾ ਤਸਕਰਾਂ ਨਾਲ ਮਿਲਿਆ ਹੋਇਆ ਪਾਇਆ ਜਾਂਦਾ ਹੈ, ਉਸਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ।

ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਸਖਤੀ ਵਰਤੀ ਜਾ ਰਹੀ ਹੈ:-ਡਾ. ਪ੍ਰਗਿਆ ਜੈਨ

ਦੂਜੇ ਪਾਸੇ ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਪ੍ਰਰਗਿਆ ਜੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਲੇ ਦੀ ਪੁਲਿਸ ਨਸ਼ਾ ਤਸਕਰਾਂ ਖਿਲਾਫ ਸਖਤੀ ਵਰਤ ਰਹੀ ਹੈ, ਪ੍ਰੰਤੂ ਪਿੰਡ ਵਾਸੀਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਉਹਨਾਂ ਕਿਹਾ ਕਿ ਬਿਨਾਂ ਵੈਰੀਫਾਈ ਕੀਤਿਆਂ ਮੈਂ ਕੋਈ ਵੀ ਕਮੈਂਟ ਨਹੀਂ ਕਰ ਸਕਦੀ।

 

Leave a Reply

Your email address will not be published. Required fields are marked *