Punjab News: ਆਂਗਨਵਾੜੀ ਮੁਲਾਜ਼ਮਾਂ ਵੱਲੋਂ ਸਰਕਾਰੀ ਤਾਨਾਸ਼ਾਹੀ ਖਿਲਾਫ ਭਾਰੀ ਰੋਸ ਪ੍ਰਦਰਸ਼ਨ, ਪੜ੍ਹੋ ਪੂਰਾ ਮਾਮਲਾ

All Latest NewsNews FlashPunjab News

 

Punjab News: ਲੁਧਿਆਣਾ ਦੇ ਫਿਰੋਜ਼ਪੁਰ ਰੋਡ ਪੀਏਯੂ ਖੇਤੀਬਾੜੀ ਯੂਨੀਵਰਸਿਟੀ ਦੇ ਸਾਹਮਣੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਲੁਧਿਆਣਾ ਦੇ ਹਲਕਾ ਪੱਛਮੀ ਵਿੱਚ ਹੋ ਰਹੀ ਜ਼ਿਮਨੀ ਚੋਣ ਦੌਰਾਨ ਇਸਤਰੀ ਅਤੇ ਬਾਲ ਵਿਕਾਸ ਤਾਨਾਸ਼ਾਹੀ ਖਿਲਾਫ ਝੰਡੇ ਅਤੇ ਬੈਨਰ ਲੈ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।

ਹਜ਼ਾਰਾਂ ਦੀ ਗਿਣਤੀ ਵਿਚ ਇਕੱਠੀਆਂ ਹੋਈਆਂ ਆਂਗਨਵਾੜੀ ਵਰਕਰਾਂ ਨੇ ਆਪਣਾ ਦਰਦ ਸੁਣਾਉਂਦੇ ਹੋਏ ਕਿਹਾ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਆਂਗਨਵਾੜੀ ਵਰਕਰਾਂ ਹੈਲਪਰਾਂ ਤੋਂ ਬਿਨਾਂ ਸਮਾਨ ਦਿੱਤੇ ਜਬਰਨ ਕੰਮ ਕਰਵਾਉਣ ਲਈ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਂਗਣਵਾੜੀ ਮੁਲਾਜ਼ਮ ਯੂਨੀਅਨ ਭਾਜਪਾ ਤੇ ‘ਆਪ’ ਉਮੀਦਵਾਰਾਂ ਖਿਲਾਫ਼ ਝੰਡਾ ਮਾਰਚ ਮਾਰਚ ਕੱਢਣ ਦਾ ਐਲਾਨ ਕੀਤਾ।

ਧਰਨਾ ਪ੍ਰਦਰਸ਼ਨ ਕਰ ਰਹੀਆਂ ਆਂਗਨਵਾੜੀ ਔਰਤਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਪਲੀਮੈਂਟਰੀ ਨਿਊਟਰੀਸ਼ਨ ਵੰਡ ਲਈ ਬੇਲੋੜੀਆਂ ਸ਼ਰਤਾਂ ਲਗਾ ਕੇ ਲਾਭਪਾਤਰੀਆਂ ਦੇ ਲਾਭ ਤੋਂ ਵਾਂਝਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਜਟ ਵਧਾਉਣ ਦੀ ਜਗ੍ਹਾ ਪੋਸ਼ਨ ਟਰੈਕ ਦੇ ਨਾਂ ਉਤੇ ਨਿਗਰਾਨੀ ਕਰਕੇ ਟੇਢੇ ਰਸਤੇ ਦੁਆਰਾ ਲਾਭਪਾਤਰੀਆਂ ਨੂੰ ਲਾਭ ਤੋਂ ਵਾਂਝਾ ਰੱਖਣਾ ਚਾਹੁੰਦੇ ਹੈ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੋਬਾਈਲ ਕੇਵਾਈਸੀ ਅਤੇ ਫੇਸ ਰੀਕੋਨਾਈਜੇਸ਼ਨ ਸਿਸਟਮ ਉਤੇ ਨਾਲ ਗਰੀਬ ਲੋਕਾਂ ਦੇ ਮੂੰਹ ਦਾ ਨਵਾਲਾ ਖੋਹ ਲੈਣਾ ਚਾਹੁੰਦੀਆਂ ਹਨ। ਪ੍ਰਧਾਨ ਮੰਤਰੀ ਮਾਤਰਤ ਬੰਧਨ ਯੋਜਨਾ ਦਾ ਲਾਭ ਜੋ ਪਹਿਲਾਂ ਵੀ ਸਾਰੀਆਂ ਸ਼ਰਤਾਂ ਨਾਲ ਮਿਲਦਾ ਸੀ ਉਸ ਨੂੰ ਫੇਸ ਆਈਡੀ ਜੋੜਨਾ ਲਾਭ ਤੋਂ ਵਾਂਝੇ ਕਰਨਾ ਹੈ। ਇਹ ਬੇਲੋੜੀਆਂ ਸ਼ਰਤਾਂ ਸਰਕਾਰ ਦੀ ਨੀਤੀ ਨੂੰ ਸਾਫ ਜ਼ਾਹਿਰ ਕਰਦੀਆਂ ਹਨ ਇਸਤਰੀਆਂ ਅਤੇ ਬਾਲ ਵਿਕਾਸ ਇਸਤਰੀਆਂ ਤੇ ਬਾਲ ਵਿਕਾਸ ਸਿਹਤ ਅਤੇ ਨਿਊਟਰੀਸ਼ਨ ਲਈ ਕਿੰਨਾ ਸੰਜੀਦਾ ਹੈ।

ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੀ ਹੋਇਆ ਆਂਗਨਵਾੜੀ ਵਰਕਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਮੈਨੀਫੈਸਟੋ ਵਿੱਚ ਗਰੰਟੀ ਕੀਤੀ ਗਈ ਸੀ। ਆਗਣਵਾੜੀ ਵਰਕਰ ਹੈਲਪਰਾਂ ਨੂੰ ਦੁੱਗਣਾ ਮਾਣ ਭੱਤਾ ਦਿੱਤਾ ਜਾਵੇਗਾ। ਦੁੱਗਣਾ ਮਾਣਭੱਤਾ ਤਾਂ ਕੀ ਦੇਣਾ ਹੈ ਜੋ ਪਹਿਲਾਂ ਤੋਂ ਮਿਲ ਰਿਹਾ ਮਾਣ ਪੱਤਰ ਉਹ ਵੀ ਸਮੇਂ ਸਿਰ ਨਹੀਂ ਆ ਰਿਹਾ।

ਉਨ੍ਹਾਂ ਨੇ ਕਿਹਾ ਕਦੇ ਪੰਜਾਬ ਵਾਲੀ ਕਿਸ਼ਤ ਮਿਲਦੀ ਹੈ ਤੇ ਕਦੇ ਕੇਂਦਰ ਸਰਕਾਰ ਦੀ ਚੇਅਰ ਮਿਲਦੀ ਹੈ ਪਰ ਵਿਭਾਗ ਦੀ ਤਾਨਾਸ਼ਾਹੀ ਇਥੋਂ ਤੱਕ ਵਧ ਗਈ ਹੈ ਕਿ ਬਿਨਾਂ ਕੋਈ ਸਮਾਨ ਦਿੱਤੇ ਕੰਮ ਕਰਨ ਲਈ ਆਖਦੇ ਹਨ ਅਤੇ ਮਾਣ ਭੱਤਾ ਰੋਕਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

 

Media PBN Staff

Media PBN Staff

Leave a Reply

Your email address will not be published. Required fields are marked *