ਮੈਰੀਟੋਰੀਅਸ ਸਕੂਲ ‘ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਕੌਂਸਲਿੰਗ ਜਾਰੀ

All Latest NewsNews FlashPunjab News

 

ਪੰਜਾਬ ਨੈੱਟਵਰਕ, ਗੁਰਦਾਸਪੁਰ-

ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੂਰੇ ਪੰਜਾਬ 10 ਮੈਰੀਟੋਰੀਅਸ ਸਕੂਲਾਂ ਦੀ ਸਥਾਪਨਾ ਕੀਤੀ ਗਈ ਸੀ, ਜਿਸ ਵਿੱਚ ਇਸ ਸਾਲ ਕੁੱਲ 4600 ਸੀਟਾਂ ਲਈ ਵਿਦਿਆਰਥੀਆਂ ਦਾ ਦਾਖਲਾ ਕੀਤਾ ਜਾਣਾ ਹੈ, ਜਿਸ ਵਿੱਚ 2875 ਲੜਕੀਆਂ ਅਤੇ 1725 ਲੜਕੇ ਦਾਖਲਾ ਲੈਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਸਿੱਖਿਆ ਅਫਸਰ (ਸ਼ੈ:ਸਿ) ਗੁਰਦਾਸਪੁਰ ਰਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹਨਾਂ ਸਕੂਲਾਂ ਵਿੱਚ ਦਾਖਲਾ ਮਿਤੀ 06/04/2025 ਨੂੰ ਵਿਭਾਗ ਵਲੋਂ ਕੰਡਕਟ ਕਰਵਾਈ ਗਈ ਪ੍ਰਵੇਸ਼ ਪ੍ਰੀਖਿਆ ਦੇ ਰੀਜਲਟ ਦੀ ਮੈਰਿਟ ਦੇ ਆਧਾਰ ਤੇ ਕੀਤਾ ਜਾਵੇਗਾ , ਜਿਸ ਤਹਿਤ ਇਹਨਾਂ ਸਕੂਲਾਂ ਵਿੱਚ ਕੌਸਲਿੰਗ ਸ਼ੁਰੂ ਹੋ ਚੁੱਕੀ ਹੈ।

ਇਹ ਕੌਂਸਲਿੰਗ 10 ਜੂਨ ਤੋਂ ਲੈ ਕੇ 16 ਜੂਨ ਤੱਕ ਚਲੇਗੀ, ਜਿਸ ਵਾਸਤੇ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਕੌਂਸਲਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ। ਵਿਭਾਗ ਵਲੋਂ ਜਾਰੀ ਮੈਰਿਟ ਲਿਸਟ ਅਨੁਸਾਰ ਕਿਸੇ ਵੀ ਜਿਲੇ ਦਾ ਵਿਦਿਆਰਥੀ ਇਹਨਾਂ 10 ਕੌਂਸਲਿੰਗ ਸੈਂਟਰਾਂ ਵਿੱਚ ਜਾ ਕੇ ਕੌਂਸਲਿੰਗ ਅਟੈਂਡ ਕਰ ਕੇ ਆਪਣੀ ਸੀਟ ਪ੍ਰਾਪਤ ਕਰ ਸਕਦਾ ਹੈ।

ਇਹਨਾਂ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਤਿੰਨ ਵੱਖ ਵੱਖ ਸਟਰੀਮ ਸਾਇੰਸ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਆਦਿ ਵਿੱਚ ਦਾਖਲਾ ਲੈ ਸਕਦੇ ਹਨ।

ਇਹ ਸਕੂਲ ਪੂਰੀ ਤਰਾਂ ਨਾਲ ਰੈਜੀਡੈਂਸੀਅਲ ਹਨ ਅਤੇ ਇਹਨਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਹੋਸਟਲ ਵਿੱਚ ਠਹਿਰਣਾ ਲਾਜਮੀ ਹੋਵੇਗਾ, ਜਿਸ ਦਾ ਸਾਰਾ ਖਰਚਾ, ਜਿਸ ਵਿੱਚ ਵਿਦਿਆਰਥੀਆਂ ਦੀਆ ਫੀਸਾਂ , ਕਿਤਾਬਾਂ ਅਤੇ ਵਰਦੀਆਂ ਆਦਿ ਦਾ ਸਾਰਾ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ।

ਡੀ ਈ ਓ ਵਲੋਂ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿੱਚ ਜਾ ਕੇ ਕੌਂਸਲਿੰਗ ਦਾ ਜਾਇਜਾ ਲਿਆ, ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਸਮੇਂ ਉਹਨਾਂ ਦੇ ਨਾਲ ਅਮਰਜੀਤ ਸਿੰਘ ਪੁਰੇਵਾਲ, ਜਿਲਾ ਨੋਡਲ ਅਫਸਰ ਅਤੇ ਸੁਮੀਤ ਕੁਮਾਰ ਵੀ ਸਨ। ਇਸ ਮੌਕੇ ਸਕੂਲ ਪ੍ਰਿੰਸੀਪਲ ਰਾਜੀਵ ਮਹਾਜਨ, ਸੁਰਿੰਦਰ ਕੁਮਾਰ, ਜਤਿੰਦਰ ਸਿੰਘ ਬਲਾਕ ਐਮ ਆਈ ਐਸ ਕੋਆਰਡੀਨੇਟਰ ਵੀ ਹਾਜਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *