ਹੁਣ ਸਿਰਫ਼ 559 ਰੁਪਏ ‘ਚ ਡਾਕਘਰ ਤੋਂ ਮਿਲੇਗਾ 10 ਲੱਖ ਦਾ ਦੁਰਘਟਨਾ/ਅਪੰਗਤਾ/ਅਧਰੰਗ ਬੀਮਾ

All Latest NewsBusinessNews Flash

 

ਡਾਕ ਵਿਭਾਗ ਨੇ ਇੰਡੀਆ ਪੋਸਟ ਪੇਮੈਂਟਸ ਬੈਂਕ, ਸਟਾਰ ਹੈਲਥ ,ਆਦਿਤਿਆ ਬਿੜਲਾ ਹੈਲਥ ਇੰਸ਼ੋਰੈਂਸ ਦੇ ਸਹਿਯੋਗ ਨਾਲ ਦਰਘਟਨਾ ਬੀਮਾ ਯੋਜਨਾ ਜਾਰੀ ਕੀਤੀ

ਰੋਹਿਤ ਗੁਪਤਾ, ਗੁਰਦਾਸਪੁਰ

ਮੁੱਖ ਡਾਕ ਘਰ ਗੁਰਦਾਸਪੁਰ ਵਿੱਖੇ ਇੰਡੀਅਨ ਪੋਸਟ ਪੇਮੈਂਟਸ ਬੈਂਕ IPPB ਵਲੋਂ ਦੁਰਘਟਨਾ ਬੀਮਾ ਯੋਜਨਾ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿਚ ਸੀਨੀਅਰ ਸੁਪਰਡੈਂਟ ਪੋਸਟ SSP (ਗੁਰਦਾਸਪੁਰ ਡਿਵਿਜਨ ) – ਚਰਨਜੀਤ ਸਿੰਘ ਨੇ ਸ਼ਿਰਕਤ ਕੀਤੀ।

ਉਨਾਂ ਨੇ ਦੁਰਘਟਨਾ ਬੀਮਾ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਬੀਮਾ ਯੋਜਨਾ ਦਾ ਲਾਭ ਆਪਣੇ ਨਜ਼ਦੀਕੀ ਡਾਕਘਰ ਤੋਂ ਲੈ ਸਕਦਾ ਹੈ।

ਦੁਰਘਟਨਾ ਦੌਰਾਨ ਮੌਤ / ਸਥਾਈ ਅਪੰਗਤਾ ਹੋਣ ਤੇ 10,00,000/- ਰੁਪਏ, ਦੁਰਘਟਨਾ ਕਰਕੇ ਅੰਸ਼ਕ ਅਪੰਗਤਾ / ਅੰਗ ਵਡਾਈ / ਕੌਮਾ / ਅਧਰੰਗ ਹੋਣ ਤੇ 10,00,000/- ਰੁਪਏ, ਬੱਚੇਆ ਦੀ ਪੜ੍ਹਾਈ ਦਾ ਸਿੱਖਿਆ ਖਰਚ 50,000/-ਰੁਪਏ ਤਕ ਦਾ ਕਵਰ ਹੈ|

ਦੁਰਘਟਨਾ ਕਰਕੇ ਹਸਪਤਾਲ ਦਾਖਲ ਹੋਣ ਤੇ – ਮੈਡੀਕਲ IPD ਖਰਚ 60,000/ ਮੈਡੀਕਲ OPD ਖਰਚ 30,000/ਰੁਪਏ, ਐਬੂਲੈਸ ਕਿਰਾਇਆ 9000/- ਰੁਪਏ, ਖੂਨ-ਬਲੈਡ ਖਰੀਦ 9000/- ਰੁਪਏ, ਸੋਹਤ ਲਾਭ (ਦੂਧ-ਫਲ, ਜੂਸ) 10000/-ਰੁਪਏ ਤਕ ਦੀ ਕਵਰੇਜ ਸ਼ਾਮਿਲ ਹੈ।

ਦੁਰਘਟਨਾ ਗ੍ਰਸਤ ਮਰੀਜ ਕੋਲ ਪਰਿਵਾਰ ਨੂੰ ਪਹੁੰਚਣ ਲਈ ਕਿਰਾਇਯਾ ਭਾੜਾ ਕਵਰ 25000/ ਰੁਪਏ ਅਤੇ ਅੰਤਿਮ ਸੰਸਕਾਰ ਰਸਮ ਖਰਚ 5000/- ਰੁਪਏ ਦੀ ਕਵਰੇਜ ਵੀ ਸ਼ਾਮਿਲ ਹੈ। ਇਸ ਬੀਮਾ ਯੋਜਨਾ ਵਿੱਚ ਸੂਚੀਬੱਧ ਹਸਪਤਾਲਾਂ ਵਿੱਚ ਕੈਸ਼ ਲੈੱਸ ਇਲਾਜ ਦੀ ਸਹੂਲਤ ਉਪਲਬਧ ਹੈ,

ਇਸ ਯੋਜਨਾ ਦੇ ਵਧੀਆ ਪ੍ਰਚਾਰ-ਪਸਾਰ ਅਤੇ ਆਮ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਡਾਕਘਰ ਗੁਰਦਾਸਪੁਰ / ਬਟਾਲਾ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਡਾਕਘਰਾਂ ਵਿੱਚ 16 ਜੂਨ ਤੋਂ 18 ਜੂਨ 2025 ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।

ਜਿਸ ਦਾ ਮਕਸਦ ਆਮ ਲੋਕਾਂ ਨੂੰ ਹਸਪਤਾਲਾਂ ਦੇ ਵਧਦੇ ਇਲਾਜ ਦੇ ਖਰਚੇ ਅਤੇ ਪ੍ਰਾਈਵੇਟ ਕੰਪਨੀਆਂ ਦੇ ਮਹਿੰਗੇ ਬੀਮੇ ਖਰਚਿਆਂ ਤੋਂ ਰਾਹਤ ਦਿਵਾਉਣਾ ਹੈ।

ਗਾਹਕ ਇਸ ਸਕੀਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਜਿਸ ਦਾ ਅੰਦਾਜ਼ਾ ਡਾਕਘਰ ‘ਚ ਝੀਮਾ ਕਰਵਾਉਣ ਦੇ ਚਾਹਵਾਨ ਲੋਕਾਂ ਦੀ ਵਧਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ।

ਇਸ ਮੌਕੇ ‘ਤੇ ਸਹਾਇਕ ਅਧੀਅਨ – ਗੁਰਦਾਸਪੁਰ ਸਤਨਾਮ ਦਿਕਸਿਤ ਸਹਾਇਕ ਅਧੀਅਨ – ਬਟਾਲਾ ਦਲਵੀਰ ਸਿੰਘ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ- IPPB ਦੇ ਵਰਿਸ਼ਠ ਪ੍ਰਬੰਧਕ ਸੰਨੀ ਦੇੳਲ ਮੌਜੂਦ ਸਨ।

 

Media PBN Staff

Media PBN Staff

Leave a Reply

Your email address will not be published. Required fields are marked *