ਪੱਤਰਕਾਰਾਂ ਪ੍ਰਤੀ DC ਫਾਜ਼ਿਲਕਾ ਦੇ ਅੜੀਅਲ ਰਵੱਈਏ ਖ਼ਿਲਾਫ਼ ਸਮੂਹ ਪੱਤਰਕਾਰਾਂ ਨੂੰ ਇੱਕ ਜੁੱਟ ਹੋਣ ਦਾ ਸੱਦਾ

All Latest NewsNews FlashPunjab News

 

ਅਬੋਹਰ ਪੱਤਰਕਾਰ ਭਾਈਚਾਰਾ ਇੱਕ ਮੰਚ ਤੇ ਹੋਇਆ ਇਕੱਠਾ

ਜਲਦੀ ਲਿਆ ਜਾਵੇਗਾ ਜਿਲਾ ਪੱਧਰੀ ਐਕਸ਼ਨ ਦਾ ਫੈਸਲਾ 

ਪਰਮਜੀਤ ਢਾਂਬਾ, ਅਬੋਹਰ-

ਜ਼ਿਲ੍ਹਾ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਪੱਤਰਕਾਰਾਂ ਪ੍ਰਤੀ ਅਪਣਾਏ ਜਾ ਰਹੇ ਮਾੜੇ ਰਵੱਈਏ ਖ਼ਿਲਾਫ਼ ਸਥਾਨਕ ਦਾਣਾ ਮੰਡੀ ਅਬੋਹਰ ਵਿਖੇ ਸਮੂਹ ਪੱਤਰਕਾਰਾਂ ਦੀ ਇੱਕ ਅਹਿਮ ਮੀਟਿੰਗ ਰਾਜੀਵ ਰਾਹੇਜਾ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਡੀਸੀ ਫਾਜ਼ਿਲਕਾ ਦੇ ਰਵੱਈਏ ਖ਼ਿਲਾਫ਼ ਪੱਤਰਕਾਰ ਭਾਈਚਾਰੇ ਵੱਲੋਂ ਜਲਦੀ ਜ਼ਿਲ੍ਹਾ ਪੱਧਰੀ ਐਕਸ਼ਨ ਕੀਤਾ ਜਾਵੇਗਾ। ਮੀਟਿੰਗ ਵਿੱਚ ਇਸ ਮੁੱਦੇ ‘ਤੇ ਅਹਿਮ ਚਰਚਾ ਹੋਈ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ,ਜਿਸ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ।

ਪੱਤਰਕਾਰ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਆਪਣੀ ਜਾਨ-ਮਾਲ ਦੀ ਪਰਵਾਹ ਕੀਤਿਆਂ ਬਿਨਾਂ ਕਵਰੇਜ ਕਰਦੇ ਹਨ। ਖਬਰ ਸਬੰਧੀ ਪੱਤਰਕਾਰਾਂ ਵੱਲੋਂ ਡੀਸੀ ਫਾਜ਼ਿਲਕਾ ਦਾ ਪੱਤਰਕਾਰਾਂ ਵੱਲੋਂ ਪੱਖ ਲੈਣ ਤੋਂ ਕੋਰਾ ਨਾਂਹ ਵਿੱਚ ਜਵਾਬ ਦਿੱਤਾ ਜਾਂਦਾ ਹੈ।

ਮੀਟਿੰਗ ‘ਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਸਮੂਹ ਪੱਤਰਕਾਰ ਭਾਈਚਾਰਾ ਇੱਕਜੁੱਟ ਹੈ ਅਤੇ ਜਦੋਂ ਤੱਕ ਡੀਸੀ ਮੈਡਮ ਆਪਣੇ ਅੜੀਅਲ ਰਵੱਈਏ ਤੋਂ ਬਾਜ ਨਹੀਂ ਆਉਂਦੀ, ਉਸ ਸਮੇਂ ਤੱਕ ਪੱਤਰਕਾਰ ਭਾਈਚਾਰਾ ਚੁੱਪ ਕਰਕੇ ਨਹੀਂ ਬੈਠੇਗਾ।

ਇਸ ਮੀਟਿੰਗ ਵਿੱਚ ਹਾਜ਼ਰ ਪੱਤਰਕਾਰਾਂ ਨੇ ਫਾਜ਼ਿਲਕਾ ਚੋਂ ਪੈਂਦੇ ਹਰੇਕ ਕਸਬੇ, ਮੰਡੀਆਂ ਬਲਾਕਾਂ,ਸਬ ਤਹਿਸੀਲ ਅਤੇ ਤਹਿਸੀਲਾਂ ਦੇ ਪੱਤਰਕਾਰਾਂ ਨੂੰ ਇੱਕ ਮੰਚ ‘ਤੇ ਇਕੱਠੇ ਕਰਨ ਲਈ ਲਗਾਤਾਰ ਮੀਟਿੰਗਾਂ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਮੀਟਿੰਗ ‘ਚ ਹਾਜ਼ਰ ਪੱਤਰਕਾਰਾਂ ‘ਚ ਰਜੀਵ ਰਹੇਜਾ, ਰਜਿੰਦਰ ਸੋਨੀ, ਧਰਮਿੰਦਰ ਕੁਮਾਰ,ਅਵਤਾਰ ਗਿੱਲ, ਰਮੇਸ਼ ਕਥੂਰੀਆ, ਧਰਮਵੀਰ ਸ਼ਰਮਾ, ਮਹਿੰਦਰ ਅਰੋੜਾ, ਰਾਜ ਕੁਮਾਰ ਗੋਇਲ, ਰੋਹਤਾਸ ਸੋਖਲ ਹਾਜ਼ਰ ਸਨ। ਜ਼ਿਲ੍ਹੇ ਤੋਂ ਮੀਟਿੰਗ ਕਰਵਾਉਣ ਲਈ ਸੀਨੀਅਰ ਪੱਤਰਕਾਰ ਸੁਰਿੰਦਰ ਗੋਇਲ, ਪਰਮਜੀਤ ਢਾਬਾਂ ਅਤੇ ਕੁਲਦੀਪ ਬਰਾੜ ਹਾਜ਼ਰ ਹੋਏ।

 

Media PBN Staff

Media PBN Staff

Leave a Reply

Your email address will not be published. Required fields are marked *