ਵਰ੍ਹਦੇ ਮੀਂਹ ‘ਚ ਸੁਖਬੀਰ ਬਾਦਲ ਨੇ ਜਿੱਤ ਦਾ ਠੋਕਿਆ ਦਾਅਵਾ..! ਲੁਧਿਆਣਾ ਪੱਛਮੀ ‘ਚ ਅਕਾਲੀ ਦਲ ਇੱਕਤਰਫ਼ਾ ਜਿੱਤੂ
Punjab news-
ਲੁਧਿਆਣਾ ਪੱਛਮੀ ਹਲਕੇ ਦੀ ਚੋਣ ਲਈ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵਲੋਂ ਵਰ੍ਹਦੇ ਮੀਂਹ ਵਿੱਚ ਪਾਰਟੀ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ।
ਬਾਦਲ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਜਿੱਤ ਦਾ ਦਾਅਵਾ ਠੋਕਿਆ। ਸੁਖਬੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਲੁਧਿਆਣਾ ਪੱਛਮੀ ਹਲਕੇ ਦੀ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਇੰਨੇ ਭਾਰੀ ਮੀਂਹ ਦੇ ਬਾਵਜੂਦ ਇਹ ਠਾਠਾਂ ਮਾਰਦਾ ਇਕੱਠ, ਇਹ ਜੋਸ਼, ਅਤੇ ਸਾਰੇ ਰਾਹ ਮਿਲਦੇ ਪਿਆਰ ਅਤੇ ਸਤਿਕਾਰ ਨੇ ਪਾਰਟੀ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਅੱਜ ਕੱਢੇ ਰੋਡ ਸ਼ੋਅ ਨੂੰ ਲਾਮਿਸਾਲ ਬਣਾ ਦਿੱਤਾ।
ਉਨ੍ਹਾਂ ਅੱਗੇ ਲਿਖਿਆ ਕਿ ਚਾਹੇ ਮੈਨੂੰ ਯਕੀਨ ਹੈ ਕਿ ਆਪ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਦਾ ਫ਼ੈਸਲਾ ਕਰੀ ਬੈਠੇ ਹੋ, ਫਿਰ ਵੀ ਮੈਂ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਪੂਰੀ ਤਨਦੇਹੀ ਨਾਲ ਪਾਰਟੀ ਉਮੀਦਵਾਰ ਨੂੰ ਵਧ ਤੋਂ ਵਧ ਵੋਟਾਂ ਨਾਲ ਜਿਤਾਈਏ ਤਾਂ ਜੋ ਹੁਣ ਤੋਂ ਹੀ 2027 ਵਿੱਚ ਲੋਕ ਪੱਖੀ ਸਰਕਾਰ ਬਣਾਉਣ ਦੀ ਨੀਂਹ ਰੱਖੀ ਜਾਵੇ।