Teacher News: ਸਿੱਖਿਆ ਵਿਭਾਗ 2024 ‘ਚ ਪ੍ਰਮੋਟ ਹੋਏ ਲੈਕਚਰਾਰਾਂ ਅਤੇ ਮਾਸਟਰ ਕਾਡਰ ਦੇ ਅਧਿਆਪਕਾਂ ਨੂੰ ਦੁਬਾਰਾ ਕਰਵਾਵੇ ਸਟੇਸ਼ਨ ਚੁਆਇਸ

All Latest NewsNews FlashPunjab News

 

Teacher News: ਘਰਾਂ ਤੋ ਸੈਕੜੇ ਕਿਲੋਮੀਟਰ ਦੂਰ ਨੌਕਰੀਆਂ ਕਰਦੇ ਅਧਿਆਪਕ ਪ੍ਰੇਸ਼ਾਨ-ਡੀ. ਟੀ. ਐਫ਼.

Teacher News: ਸਿੱਖਿਆ ਵਿਭਾਗ ਆਪਣੇ ਬੇ-ਤਰਤੀਬੇ ਫੈਸਲਿਆਂ ਨਾਲ ਅਕਸਰ ਸੁਰਖੀਆਂ ਅਤੇ ਕੋਰਟਾਂ ਵਿੱਚ ਰਹਿੰਦਾ ਹੈ|ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਬਜਾਏ ਲਗਾਤਾਰ ਗਲਤੀਆਂ ਕਰਦਾ ਰਹਿੰਦਾ ਹੈ|

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2024 ਵਿੱਚ ਲੈਕਚਰਾਰਾਂ ਅਤੇ ਪ੍ਰਾਇਮਰੀ ਤੋ ਮਾਸਟਰ ਕਾਡਰ ਵਿੱਚ ਅਧਿਆਪਕਾਂ ਨੂੰ ਪ੍ਰਮੋਟ ਕੀਤਾ ਗਿਆ|

ਉਹਨਾਂ ਦੇ ਆਪਣੇ ਜਿਲਿਆ ਵਿੱਚ ਖਾਲੀ ਪਈਆਂ ਪੋਸਟਾਂ ਦੀ ਥਾਂ ਉਹਨਾਂ ਨੂੰ ਬਾਹਰਲੇ ਜਿਲਿਆ ਵਿੱਚ 2-200 ਕਿਲੋਮੀਟਰ ਦੂਰ ਸਟੇਸ਼ਨ ਦਿੱਤੇ ਗਏ|ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਇਸ ਮਸਲੇ ਲਗਾਤਾਰ ਲੜਦਾ ਰਿਹਾ |

ਜਥੇਬੰਦੀ ਵੱਲੋਂ ਇਸ ਮਸਲੇ ਨੂੰ ਲੈ ਕੇ ਫਰੀਦਕੋਟ ਅਤੇ ਅਨੰਦਪੁਰ ਸਾਹਿਬ ਵਿਖੇ ਰੈਲੀ ਵੀ ਕੀਤੀ ਗਈ |ਸਿੱਖਿਆ ਮੰਤਰੀ ਅਤੇ ਅਫਸਰਾਂ ਨੇ ਵਾਰ ਵਾਰ ਭਰੋਸਾ ਦਿੱਤਾ ਕਿ ਇਹਨਾਂ ਮਾਸਟਰ ਕਾਡਰ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਦੁਬਾਰਾ ਸਟੇਸ਼ਨ ਚੋਇਸ ਦਾ ਮੌਕਾ ਦਿੱਤਾ ਜਾਵੇਗਾ ਪਰ ਡੇਢ ਸਾਲ ਬੀਤਣ ਦੇ ਬਾਵਜੂਦ ਉਹ ਮਾਸਟਰ ਕਾਡਰ ਅਧਿਆਪਕ ਅਤੇ ਲੈਕਚਰਾਰ ਓਵੇਂ ਹੀ ਰੁਲ ਰਹੇ ਹਨ|

ਹੁਣ ਤਾਜ਼ਾ ਘਟਨਾਕ੍ਰਮ ਵਿੱਚ ਕੁਝ ਲੈਕਚਰਾਰ ਇਸ ਮਸਲੇ ਨੂੰ ਲੈ ਕੇ ਕੋਰਟ ਚਲੇ ਗਏ ਸਨ ਤੇ ਹੁਣ ਕੋਰਟ ਦੇ ਫੈਸਲੇ ਅਨੁਸਾਰ ਸਿੱਖਿਆ ਵਿਭਾਗ ਉਹਨਾਂ ਲੈਕਚਰਾਰਾਂ ਵਿੱਚੋ ਕੁਝ ਲੈਕਚਰਾਰਾਂ ਨੂੰ ਦੁਬਾਰਾ ਸਟੇਸ਼ਨ ਚੋਇਸ ਕਰਵਾ ਰਿਹਾ ਹੈ|

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ 2024 ਵਿੱਚ ਪ੍ਰੋਮੋਟ ਹੋਏ ਸਾਰੇ ਮਾਸਟਰ ਕਾਡਰ ਅਧਿਆਪਕਾਂ ਅਤੇ ਲੈਕਚਰਾਰਾਂ ਨੂੰ ਦੁਬਾਰਾ ਸਟੇਸ਼ਨ ਚੋਇਸ ਦਾ ਮੌਕਾ ਦੇਵੇ ਤਾਂ ਜੋ ਉਹ ਆਪਣੇ ਜਿਲਿਆ ਵਿੱਚ ਖਾਲੀ ਪਏ ਸਟੇਸ਼ਨਾਂ ‘ਤੇ ਆ ਕੇ ਪੜਾ ਸਕਣ|

 

Media PBN Staff

Media PBN Staff