All Latest NewsGeneralNews FlashPoliticsPunjab NewsTop BreakingTOP STORIES

ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਨਫਰਤੀ ਟਿੱਪਣੀਆਂ! ਮੁਸਲਿਮ ਭਾਈਚਾਰੇ ਵੱਲੋਂ ਭਾਰੀ ਰੋਸ ਪ੍ਰਦਰਸ਼ਨ

 

ਪੁਤਲੇ ਸਾੜੇ/ਕਾਰਵਾਈ ਲਈ ਰਾਏਕੋਟ ਦੇ SDM ਰਾਹੀਂ ਦਿੱਤਾ ਮੰਗ ਪੱਤਰ

ਗੋਗੀ ਕਮਾਲਪੁਰੀਆ, ਰਾਏਕੋਟ (ਲੁਧਿਆਣਾ)-

ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ, ਸਵਾਮੀ ਰਾਮਗਿਰੀ ਮਹਾਰਾਜ ਅਤੇ ਨਰਸਿਹਮਾਨੰਦ ਸਰਸਵਤੀ ਵੱਲੋ ਪੈਗੰਬਰ ਹਜਰਤ ਮੁਹੰਮਦ ਸਾਹਿਬ ਜੀ ਦੇ ਖਿਲਾਫ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਰਾਏਕੋਟ ਦੀ ਈਦਗਾਹ (ਬੱਸੀਆਂ ਰੋਡ) ਤੋ ਲੈ ਕੇ ਹਰੀ ਸਿੰਘ ਨਲੂਆ ਚੌਕ, ਤਲਵੰਡੀ ਦਰਵਾਜ਼ਾ ਹੁੰਦੇ ਹੋਏ ਐੱਸ. ਡੀ. ਐਮ. ਦਫਤਰ ਤੱਕ ਰੋਸ ਮਾਰਚ ਕੱਢਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਫਾਂਸੀ ਦੀ ਮੰਗ ਕੀਤੀ ਅਤੇ ਉਕਤ ਦੋਵਾਂ ਫਿਰਕਾਪ੍ਰਸਤਾ ਦੇ ਪੁਤਲੇ ਵੀ ਹਰੀ ਸਿੰਘ ਨਲੂਆ ਚੌਕ ਵਿਖੇ ਸਾੜੇ ਗਏ। ਜਿਸ ਤੋ ਬਾਅਦ ਸਥਾਨਕ ਐਸ ਡੀ ਐਮ ਨੂੰ ਰਾਸ਼ਟਰਪਤੀ ਦੇ ਨਾਂ ‘ਤੇ ਮੈਮੋਰੰਡਮ ਦੇ ਕੇ ਮੰਗ ਕੀਤੀ ਕੇ ਇਹਨਾਂ ਦੋਵਾਂ ‘ਤੇ ਦੇਸ ਦੇ ਸ਼ਾਂਤੀ ਪੂਰਵਕ ਮਾਹੌਲ ਨੂੰ ਖਰਾਬ ਕਰਨ ਅਤੇ ਫਿਰਕੂ ਟਿੱਪਣੀਆਂ ਨੂੰ ਵੇਖਦੇ ਹੋਏ ਯੂ. ਏ. ਪੀ. ਏ. (UAPA) ਦੇ ਤਹਿਤ ਤੁਰੰਤ ਮਾਮਲਾ ਦਰਜ ਜਾਵੇ।

ਇਸ ਮੌਕੇ ਬੋਲਦਿਆਂ ਇਮਾਮ ਮੁਹੰਮਦ ਮੁਰਸਲੀਨ ਬੱਸੀਆਂ ਨੇ ਕਿਹਾ ਕਿ ਮੁਸਲਮਾਨ ਆਪਣੇ ਹਰ ਤਰਾਂ ਦੇ ਘਾਟੇ ਵਾਧੇ ਨੂੰ ਬਰਦਾਸ਼ਤ ਕਰ ਸਕਦਾ ਹੈ, ਪਰ ਆਪਣੇ ਹਜ਼ੂਰ ਹਜਰਤ ਮੁਹੰਮਦ ਸਾਹਿਬ ਦੀ ਸ਼ਾਨ ਚ ਕਿਸੇ ਵੀ ਤਰ੍ਹਾਂ ਦੀ ਗੁਸਤਾਖੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਸਰਕਾਰਾ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਦੇਸ਼ ਦਾ ਮਾਹੌਲ ਸ਼ਾਂਤੀ ਪੂਰਵਕ ਬਣਿਆ ਰਹੇ।

ਪ੍ਰਧਾਨ ਅਬਦੁਲ ਹਮੀਦ ਚੁਹਾਣਕੇ, ਬਾਬਾ ਇਰਫਾਨ ਸਾਬਰੀ, ਹਾਜੀ ਮਨਸਾ ਖਾਨ ਨੇ ਕਿਹਾ ਕਿ ਸਵਾਮੀ ਰਾਮਗਿਰੀ ਅਤੇ ਨਰਸਿਹਮਾਨੰਦ ਵੱਲੋ ਸਾਡੇ ਧਰਮ ਅਤੇ ਖਾਸ ਤੌਰ ਤੇ ਸਾਡੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਵਿਰੁੱਧ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਅਤੇ ਨਫਰਤ ਭਰੀਆਂ ਗੱਲਾਂ ਨਾਲ ਦੇਸ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਡੁੰਘੀ ਠੇਸ ਪਹੁੰਚੀ ਹੈ। ਇਸ ਨਾਲ ਦੇਸ਼ ਚ ਅਸ਼ਾਂਤੀ ਫੈਲਣ ਦਾ ਖਤਰਾ ਹੈ। ਇਹੋ ਜਿਹੀ ਬਿਆਨਬਾਜੀ ਸਾਡੇ ਦੇਸ਼ ਦੀ ਸੁਰੱਖਿਆ, ਏਕਤਾ ਅਤੇ ਸਦਭਾਵਨਾ ਨੂੰ ਢਾਹ ਲਾਉਂਦੀ ਹੈ। ਇਹੋ ਜਿਹੀਆਂ ਬਿਆਨਬਾਜ਼ੀਆ ਧਾਰਮਿਕ ਪ੍ਰਵਚਨ ਦੀ ਆੜ ਹੇਠ ਅੱਤਵਾਦ ਦੇ ਬਰਾਬਰ ਹਨ। ਇਹਨਾਂ ਦੇ ਖਿਲਾਫ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਆਪਣੇ ਦੇਸ਼ ਦੀ ਸੁਰੱਖਿਆ ਅਤੇ ਏਕਤਾ ਕਾਇਮ ਰਹੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਫਤੀ ਮੁਹੰਮਦ ਕਾਮਰਾਨ, ਸ਼ਬੀਨਾ ਬੇਗਮ ਸੁਧਾਰ, ਮੁਹੰਮਦ ਅਖਤਰ ਜੂਬੇਰੀ, ਮੋਲਵੀ ਮੁਹੰਮਦ ਮੱਖਣ, ਤੋਕੀਰ ਅਹਿਮਦ ਲੋਹਟਬੱਦੀ, ਹਾਜੀ ਮੁਹੰਮਦ ਸ਼ਫੀਕ, ਪ੍ਰਧਾਨ ਮੁਹੰਮਦ ਯਾਸੀਨ, ਪ੍ਰਧਾਨ ਮੁਹੰਮਦ ਇਕਬਾਲ, ਮੁਹੰਮਦ ਰਈਸ, ਮੁਹੰਮਦ ਹਨੀਫ, ਹਾਜੀ ਲਾਲਦੀਨ, ਮੁਸ਼ਤਾਕ ਅਲੀ ਨੱਥੋਵਾਲ, ਮੁਹੰਮਦ ਜਹਾਂਗੀਰ, ਮੁਹੰਮਦ ਸੁਰਾਜ, ਮੁਹੰਮਦ ਜਾਫਰ, ਮੁਹੰਮਦ ਅਰਸ਼ਦ ਮੂੰਮ, ਅਲੀ ਸ਼ੇਰ, ਅਬਦੁਲ ਰਹਿਮਾਨ, ਮਾਸਟਰ ਮੁਹੰਮਦ ਸਗੀਰ, ਮੁਹੰਮਦ ਇਮਰਾਨ ਜਗਰਾਓਂ, ਮੁਹੰਮਦ ਅਸ਼ਰਫ ਜਗਰਾਓਂ, ਮੁਹੰਮਦ ਰਫੀ, ਮੁਹੰਮਦ ਅਕਬਰ ਮਹਿਲ ਕਲਾਂ, ਮਿੱਠੂ ਖਾਨ ਮਹਿਲ ਕਲਾਂ, ਇੰਦਰ ਖਾਨ, ਸਰਦਾਰ ਅਲੀ ਕਲਸੀਆਂ, ਨੂਰ ਹੁਸੈਨ ਚੌਕੀਮਾਨ, ਮੁਹੰਮਦ ਸਾਈ, ਮਾਸਟਰ ਇਮਰੋਜ, ਮਾਸਟਰ ਮੁਮਤਾਜ, ਨਵਾਬ ਖਾਨ, ਮੁਹੰਮਦ ਰਿਹਾਨ, ਮੁਹੰਮਦ ਆਦਿਲ, ਨਈਮ ਖਾਨ, ਅਵਤਾਰ ਸਿੰਘ ਬੱਸੀਆਂ, ਮੁਹੰਮਦ ਮੁਕੀਮ ਮਸਜਿਦ ਬਰਮੀ, ਜਾਬਰ ਅਲੀ/ਯੂਸਫ਼ ਅਲੀ,ਅਸਲਮ, ਨਜ਼ਾਕਤ(ਪੰਜੇ ਬਰ੍ਹਮੀ ਵਾਲੇ)ਤੋਂ ਇਲਾਵਾ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਸੈਂਕੜੇ ਲੋਕ ਹਾਜ਼ਰ ਸਨ।

 

Leave a Reply

Your email address will not be published. Required fields are marked *