Drive Free, Pay Once: ਸਾਰੇ ਟੌਲ ਪਲਾਜ਼ੇ ਫਰੀ- ਹੁਣ ਸਿਰਫ਼ 3000 ਰੁਪਏ ਦਿਓ.. ਸਾਲ ਭਰ ਸੜਕਾਂ ‘ਤੇ ਕਰੋ ਮੌਜ! ਸਰਕਾਰ ਨੇ ਲਿਆ ਵੱਡਾ ਫ਼ੈਸਲਾ

All Latest NewsBusinessNews Flash

 

Drive Free, Pay Once: ਟੌਲ ਪਲਾਜ਼ਿਆਂ ‘ਤੇ ਖੱਜਲ ਖੁਆਰੀ ਖ਼ਤਮ! ਸਿਰਫ਼ 3000 ਰੁਪਏ ਚ ਮਿਲੇਗਾ ਟੌਲ ਪਾਸ! FASTag ਸਕੀਮ 15 ਅਗਸਤ ਤੋਂ ਸ਼ੁਰੂ

ਨਵੀਂ ਦਿੱਲੀ:

Drive Free, Pay Once: ਮੋਦੀ ਸਰਕਾਰ ਨੇ ਕੇਂਦਰ ਨੂੰ ਖੁਸ਼ਖਬਰੀ ਦਿੱਤੀ ਹੈ। ਹੁਣ ਨਿੱਜੀ ਕਾਰ ਮਾਲਕਾਂ ਨੂੰ ਸਿਰਫ਼ 3000 ਰੁਪਏ ਵਿੱਚ ਸਾਲਾਨਾ ਟੋਲ ਪਾਸ ਮਿਲੇਗਾ। ਇਹ ਸਕੀਮ 15 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸਰਕਾਰ ਨੇ ਨਿੱਜੀ ਕਾਰ ਮਾਲਕਾਂ ਲਈ ਇਹ ਇਤਿਹਾਸਕ ਕਦਮ ਚੁੱਕਿਆ ਹੈ।

ਸਰਕਾਰ 15 ਅਗਸਤ ਤੋਂ ਟੋਲ ਪਲਾਜ਼ਿਆਂ ‘ਤੇ ਸਾਲਾਨਾ ਪਾਸ ਦੀ ਸਹੂਲਤ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਲੋਕਾਂ ਨੂੰ ਸਿਰਫ਼ 3000 ਰੁਪਏ ਦਾ ਪਾਸ ਲੈਣਾ ਪਵੇਗਾ, ਜੋ ਇੱਕ ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ।

ਹਾਲਾਂਕਿ, ਇਹ ਸਾਲਾਨਾ FASTag ਸਕੀਮ ਵਿਸ਼ੇਸ਼ ਤੌਰ ‘ਤੇ ਸਿਰਫ਼ ਨਿੱਜੀ ਵਾਹਨਾਂ ਲਈ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕਾਰਾਂ, ਜੀਪਾਂ, ਵੈਨਾਂ ਸ਼ਾਮਲ ਹਨ। ਯਾਨੀ ਸਿਰਫ਼ 3000 ਰੁਪਏ ਦਾ ਭੁਗਤਾਨ ਕਰਕੇ, ਨਿੱਜੀ ਕਾਰ ਮਾਲਕ ਸਾਲ ਭਰ ਟੋਲ ਪਾਰ ਕਰ ਸਕਦੇ ਹਨ।

ਇਹ ਪਾਸ ਵਿਸ਼ੇਸ਼ ਤੌਰ ‘ਤੇ ਸਿਰਫ਼ ਗੈਰ-ਵਪਾਰਕ ਨਿੱਜੀ ਵਾਹਨਾਂ (ਕਾਰਾਂ, ਜੀਪਾਂ, ਵੈਨਾਂ ਆਦਿ) ਲਈ ਤਿਆਰ ਕੀਤਾ ਗਿਆ ਹੈ ਅਤੇ ਇਹ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਬਿਨਾਂ ਰੁਕੇ ਯਾਤਰਾ ਨੂੰ ਸੰਭਵ ਬਣਾਏਗਾ।

ਸਾਲਾਨਾ ਪਾਸ ਲਈ ਜਲਦੀ ਹੀ ਨੈਸ਼ਨਲ ਹਾਈਵੇ ਐਪ ਅਤੇ NHAI ਵੈੱਬਸਾਈਟਾਂ ‘ਤੇ ਇੱਕ ਵੱਖਰਾ ਲਿੰਕ ਉਪਲਬਧ ਕਰਵਾਇਆ ਜਾਵੇਗਾ, ਜਿਸ ਰਾਹੀਂ ਲੋਕ ਇਸ ਯੋਜਨਾ ਦਾ ਲਾਭ ਲੈ ਸਕਣਗੇ।

ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਸਨ ਕਿ ਜੇਕਰ ਉਨ੍ਹਾਂ ਦੇ ਘਰ ਤੋਂ 60 ਕਿਲੋਮੀਟਰ ਦੇ ਅੰਦਰ ਟੋਲ ਪਲਾਜ਼ਾ ਹੈ, ਤਾਂ ਉਨ੍ਹਾਂ ਨੂੰ ਵਾਰ-ਵਾਰ ਟੋਲ ਦੇਣਾ ਪੈਂਦਾ ਹੈ। ਪਰ ਕਈ ਵਾਰ ਉਹ ਇੱਕੋ ਰਸਤੇ ਤੋਂ ਲੰਘਦੇ ਹਨ। ਇਹ ਸਾਲਾਨਾ ਪਾਸ ਇਸ ਸਮੱਸਿਆ ਨੂੰ ਹੱਲ ਕਰੇਗਾ। ਹੁਣ ਹਰ ਵਾਰ ਟੋਲ ਦੇਣ ਦੀ ਜ਼ਰੂਰਤ ਨਹੀਂ ਹੈ।

ਨਿਤਿਨ ਗਡਕਰੀ ਨੇ ਕਿਹਾ ਕਿ ਇਹ ਨੀਤੀ 60 ਕਿਲੋਮੀਟਰ ਦੇ ਘੇਰੇ ਵਿੱਚ ਸਥਿਤ ‘ਟੋਲ ਪਲਾਜ਼ਾ’ ਬਾਰੇ ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਨੂੰ ਦੂਰ ਕਰਦੀ ਹੈ ਅਤੇ ਇੱਕ ਸਿੰਗਲ, ਕਿਫਾਇਤੀ ਲੈਣ-ਦੇਣ ਰਾਹੀਂ ਟੋਲ ਭੁਗਤਾਨ ਨੂੰ ਸਰਲ ਬਣਾਉਂਦੀ ਹੈ।

ਮੰਤਰੀ ਨੇ ਕਿਹਾ, “ਇਸ ਸਾਲਾਨਾ ‘ਪਾਸ’ ਦਾ ਉਦੇਸ਼ ਲੱਖਾਂ ਨਿੱਜੀ ਵਾਹਨ ਮਾਲਕਾਂ ਨੂੰ ਉਡੀਕ ਸਮਾਂ, ਭੀੜ-ਭੜੱਕਾ ਘਟਾ ਕੇ ਅਤੇ ਟੋਲ ਪਲਾਜ਼ਿਆਂ ‘ਤੇ ਵਿਵਾਦਾਂ ਨੂੰ ਘੱਟ ਕਰਕੇ ਇੱਕ ਤੇਜ਼ ਅਤੇ ਸੁਚਾਰੂ ਯਾਤਰਾ ਅਨੁਭਵ ਪ੍ਰਦਾਨ ਕਰਨਾ ਹੈ।”

 

Media PBN Staff

Media PBN Staff

Leave a Reply

Your email address will not be published. Required fields are marked *