Canada ਚੋਣਾਂ: ਜਗਮੀਤ ਸਿੰਘ ਨੇ ਮੰਨੀ ਹਾਰ, NDP ਨੇਤਾ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਕੈਨੇਡਾ-
ਲਿਬਰਲ ਪਾਰਟੀ ਦੀ ਸੱਤਾ ਵਿੱਚ ਵਾਪਸੀ ਦੀਆਂ ਤਿਆਰੀਆਂ ਪੂਰੀਆਂ ਹੋਣ ਦੇ ਨਾਲ, ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਨੇਤਾ ਜਗਮੀਤ ਸਿੰਘ ਨੇ ਪਾਰਟੀ ਦੀ ਕਮਾਨ ਸੰਭਾਲਣ ਦੇ 8 ਸਾਲ ਬਾਅਦ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ।
ਇਹ ਫੈਸਲਾ ਫੈਡਰਲ ਚੋਣਾਂ ਵਿੱਚ NDP ਦੀ ਬੁਰੀ ਹਾਰ ਦੇ ਪਿਛੋਕੜ ਵਿੱਚ ਆਇਆ ਹੈ, ਜਿਸ ਵਿੱਚ ਲਿਬਰਲ ਪਾਰਟੀ ਨੇ ਅਚਾਨਕ ਜਿੱਤ ਹਾਸਲ ਕੀਤੀ ਹੈ।
ਜਗਮੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਸਪੱਸ਼ਟ ਹੈ ਕਿ ਮੈਂ ਨਿਰਾਸ਼ ਹਾਂ ਕਿ ਅਸੀਂ ਵਧੇਰੇ ਸੀਟਾਂ ਨਹੀਂ ਜਿੱਤ ਸਕੇ, ਪਰ ਮੈਂ ਆਪਣੀ ਲਹਿਰ ਤੋਂ ਨਿਰਾਸ਼ ਨਹੀਂ ਹਾਂ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵੀ ਵਧਾਈ ਦਿੰਦੇ ਹੋਏ ਕਿਹਾ ਕਿ ਡੋਨਲਡ ਟਰੰਪ ਦੇ ਖ਼ਤਰਿਆਂ ਤੋਂ ਕੈਨੇਡਾ ਦੀ ਸਰਵਾਨੀਟੀ ਨੂੰ ਸੁਰੱਖਿਅਤ ਰੱਖਣਾ ਇੱਕ ਮਹੱਤਵਪੂਰਨ ਕੰਮ ਹੈ। ਰਾਸ਼ਟਰਪਤੀ ਟਰੰਪ ਦੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ, ਇਹ ਫੈਡਰਲ ਚੋਣਾਂ ਖ਼ਾਸ ਮਹੱਤਵ ਰੱਖਦੀਆਂ ਹਨ।
ਰਿਪੋਰਟਾਂ ਅਨੁਸਾਰ, ਕੈਨੇਡੀਅਨਾਂ ਲਈ ਵੱਡਾ ਸਵਾਲ ਇਹ ਸੀ ਕਿ ਟਰੰਪ ਅਤੇ ਉਸਦੇ ਟੈਰਿਫ਼ਾਂ ਤੇ ਕੈਨੇਡੀਅਨ ਸਰਵਾਨੀਟੀ ਨੂੰ ਲੈ ਕੇ ਧਮਕੀਆਂ ਨਾਲ ਕੌਣ ਬਿਹਤਰ ਨਿਪਟੇਗਾ?
ਗ਼ੌਰਤਲਬ ਹੈ ਕਿ, ਗਿਣਤੀ ਦੇ ਆਖ਼ਰੀ ਦੌਰ ਵਿੱਚ NDP ਨੇ ਸਿਰਫ਼ 7 ਸੀਟਾਂ ਹੀ ਜਿੱਤੀਆਂ ਹਨ, ਜਿਸ ਕਾਰਨ ਸਿੰਘ ਦੀ ਪਾਰਟੀ ਦਾ ਪਾਰਟੀ ਦਰਜਾ ਵੀ ਗੁਆਉਣ ਦਾ ਖ਼ਤਰਾ ਹੈ।