ਪੰਜਾਬ ‘ਚ ਵਾਪਰਿਆ ਵੱਡਾ ਰੇਲ ਹਾਦਸਾ, ਔਰਤ ਦੀਆਂ ਵੱ*ਢੀਆਂ ਗਈਆਂ ਲੱਤਾਂ!
ਪਟਿਆਲਾ-
ਪਟਿਆਲਾ ਰੇਲਵੇ ਸਟੇਸ਼ਨ ਤੇ ਇੱਕ ਵੱਡਾ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਹੈ। ਦਰਅਸਲ, ਟਰੇਨ ਚੜ੍ਹਦੇ ਸਮੇਂ ਔਰਤ ਦਾ ਪੈਰ ਫਿਸਲ ਗਿਆ, ਜਿਸ ਦੇ ਕਾਰਨ ਉਹਦੀ ਲੱਤ ਹੀ ਕੱਟੀ ਗਈ।
ਜਾਣਕਾਰੀ ਇਹ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮੱਧ ਪ੍ਰਦੇਸ਼ ਤੋਂ ਅੰਮ੍ਰਿਤਸਰ ਜਾ ਰਹੀ ਟਰੇਨ ਪਟਿਆਲਾ ਸਟੇਸ਼ਨ ਤੇ ਰੁਕੀ ਤਾਂ, ਗੱਡੀ ਵਿਚ ਸਵਾਰ ਇੱਕ ਪਰਿਵਾਰ ਦੀ 28 ਸਾਲਾ ਔਰਤ ਸਮਾਨ ਲੈਣ ਵਾਸਤੇ ਟਰੇਨ ਵਿਚੋਂ ਉੱਤਰੀ।
ਜਿਵੇਂ ਹੀ ਔਰਤ ਸਮਾਨ ਲੈ ਕੇ ਗੱਡੀ ਵੱਲ ਵੱਧ ਰਹੀ ਸੀ ਤਾਂ, ਅਚਾਨਕ ਟਰੇਨ ਚਲਣੀ ਸ਼ੁਰੂ ਹੋ ਗਈ ਤਾਂ, ਔਰਤ ਨੇ ਭੱਜ ਕੇ ਟਰੇਨ ਵਿਚ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉਹਦਾ ਪੈਰ ਤਿਲਕ ਗਿਆ, ਜਿਸ ਕਾਰਨ ਉਹ ਹੇਠਾਂ ਡਿੱਗ ਗਈ।
ਇਸ ਦੌਰਾਨ ਉਹਦੀ ਸੱਜੀ ਲੱਤ ਕੱਟਣ ਦੇ ਨਾਲ ਨਾਲ ਖੱਬੇ ਪੈਰ ਅਤੇ ਹੱਥ ਦੀਆਂ ਉਂਗਲਾਂ ਕੱਟੀਆਂ ਗਈਆਂ। ਹਾਦਸੇ ਤੋਂ ਤੁਰੰਤ ਬਾਅਦ ਔਰਤ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਔਰਤ ਦਾ ਇਲਾਜ ਕੀਤਾ ਜਾ ਰਿਹਾ ਹੈ।
ਜਾਣਕਾਰੀ ਇਹ ਹੈ ਕਿ ਉਕਤ ਔਰਤ ਪਰਿਵਾਰ ਸਮੇਤ ਮੱਧ ਪ੍ਰਦੇਸ਼ ਦੇ ਦਤੀਆਂ ਸ਼ਹਿਰ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ, ਪਰ ਮੱਥਾ ਟੇਕਣ ਤੋਂ ਪਹਿਲਾਂ ਹੀ ਪਰਿਵਾਰ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ।