ਧਾਰਮਿਕ ਡੇਰੇ ਦੇ ਸਵਾਮੀ ਦੀ ‘ਚੇਲੀ ਨਾਲ ਅਸ਼ਲੀਲ ਵੀਡੀਓ’ ਵਾਇਰਲ! ਪੁਲਿਸ ਜਾਂਚ ‘ਚ ਜੁਟੀ- ਸਵਾਮੀ ਜੀ ਹੋਏ ਫਰਾਰ
ਜਗਰਾਓਂ:
ਪੰਜਾਬ ਦੇ ਅੰਦਰ ਲਗਾਤਾਰ ਵੱਧ ਰਹੇ ਡੇਰਿਆਂ ਦੇ ਕਾਰਨ ਜਿੱਥੇ, ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਨ੍ਹਾਂ ਅਖੌਤੀ ਧਰਮ ਦੇ ਠੇਕੇਦਾਰਾਂ ਦੇ ਕਾਰਨ ਪੰਜਾਬ ਵਿੱਚ ਦੰਗੇ ਫਸਾਦ ਵੀ ਵਧੇ ਹਨ।
ਤਾਜ਼ਾ ਮਾਮਲਾ ਲੁਧਿਆਣਾ ਦੇ ਇੱਕ ਧਾਰਮਿਕ ਡੇਰੇ ਦੇ ਮੁਖੀ ਦੇ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ। ਉਕਤ ਡੇਰੇ ਦੇ ਮੁਖੀ ਦੀ ਇਕ ਮਹਿਲਾ ਸ਼ਰਧਾਲੂ ਦੇ ਨਾਲ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ।
ਖ਼ਬਰਾਂ ਇਹ ਹਨ ਕਿ ਪਿਛਲੇ ਕਈ ਦਿਨਾਂ ਤੋਂ ਡੇਰਾ ਮੁਖੀ ਸਵਾਮੀ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਆਪਣੀ ਚੇਲੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੀ ਪੁਸ਼ਟੀ ਕਰਦਿਆਂ ਹੋਇਆ ਮੁੱਖ ਅਸਥਾਨ ਦੇ ਮੁਖੀ ਮਹੰਤ ਦਯਾਸਾਗਰ ਨੇ 13 ਜੂਨ ਨੂੰ ਖੁਦ ਸੋਸ਼ਲ ਮੀਡੀਆ ’ਤੇ ਲਾਈਵ ਹੁੰਦਿਆਂ ਵਾਇਰਲ ਵੀਡੀਓ ਦੀ ਘਟਨਾ ਦੀ ਨਿਖੇਧੀ ਕੀਤੀ।
ਉਨ੍ਹਾਂ ਇਹ ਤਕ ਕਿਹਾ ਅਸ਼ਲੀਲ ਵੀਡੀਓ ਹੀ ਨਹੀਂ, ਸਵਾਮੀ ਵੱਲੋਂ ਦੇਸ਼ ਤੇ ਵਿਦੇਸ਼ਾਂ ਤੋਂ ਦਾਨ ਦੇ ਨਾਮ ’ਤੇ ਆਈ ਬੇਸ਼ੁਮਾਰ ਦੌਲਤ ਨਾਲ ਪੰਜਾਬ, ਲੁਧਿਆਣਾ, ਰਾਜਸਥਾਨ ਤੇ ਹੋਰਾਂ ਸੂਬਿਆਂ ’ਚ ਵੱਡੀ ਜਾਇਦਾਦ ਖੜ੍ਹੀ ਕਰ ਲਈ ਹੈ।
ਦਾਨ ਦੇ ਪੈਸੇ ਨਾਲ ਖ਼ਰੀਦੀ ਇਹ ਜਾਇਦਾਦ ਸੰਸਥਾ ਦੇ ਨਹੀਂ, ਬਲਕਿ ਕੁਝ ਔਰਤਾਂ ਤੇ ਮਰਦਾਂ ਦੇ ਨਾਮ ’ਤੇ ਖ਼ਰੀਦੀ ਗਈ, ਜਿਸ ਨੂੰ ਲੈ ਕੇ ਸੰਸਥਾ ਪੂਰੀ ਤਰ੍ਹਾਂ ਗੰਭੀਰ ਹੈ। ਸੋਸ਼ਲ ਮੀਡੀਆ ’ਤੇ ਲਾਈਵ ਹੋਏ ਮਹੰਤ ਦਯਾਸਾਗਰ ਨੇ ਕਿਹਾ ਵਾਇਰਲ ਵੀਡੀਓ ਦੀ ਘਟਨਾ ਨਿੰਦਣਯੋਗ ਹੈ। ਇਸ ਦੇ ਨਾਲ ਗਰੀਬ ਦਾਸ ਪੰਥ ਦਾ ਸੰਤ ਸਮਾਜ ਚਿੰਤਤ ਹੈ।
ਉਹ ਖੁਦ ਪਿਛਲੇ ਚਾਰ ਦਿਨ ਤੋਂ ਚਿੰਤਨ ’ਚ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਸਕੱਤਰ, ਪੰਜਾਬ ਦੇ ਡੀਜੀਪੀ ਤੇ ਲੁਧਿਆਣਾ ਦੇ ਡੀਸੀ ਨੂੰ ਅਪੀਲ ਕੀਤੀ ਕਿ ਡੇਰੇ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਕਿਸੇ ਤਰ੍ਹਾਂ ਦਾ ਮਾਹੌਲ ਨਾ ਵਿਗੜੇ।
ਉਹ ਇਸ ਦੇ ਲਈ ਬਕਾਇਦਾ ਉਨ੍ਹਾਂ ਨੂੰ ਲਿਖਤੀ ਵੀ ਭੇਜਣਗੇ। ਉਨ੍ਹਾਂ ਨਾਲ ਹੀ ਸਵਾਮੀ ਤੇ ਉਨ੍ਹਾਂ ਤੋਂ ਬਾਅਦ ਦੇ ਸੰਤਾਂ ਦੇ ਕਿਸੇ ਤਰ੍ਹਾਂ ਦੇ ਪ੍ਰਚਾਰ ’ਤੇ ਵੀ ਰੋਕ ਲਗਾਉਣ ਦੀ ਅਪੀਲ ਕੀਤੀ।
ਇਸ ਸਬੰਧੀ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਵਾਇਰਲ ਵੀਡੀਓ ਸਬੰਧੀ ਮਹਿਲਾ ਵੱਲੋਂ ਅਜੇ ਤਕ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਜੇ ਉਸ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।