Punjab News: ਪੰਜਾਬ ‘ਚ ਵੱਡੀ ਵਾਰਦਾਤ: ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ
Punjab News: ਗੜ੍ਹਸ਼ੰਕਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ……
Punjab News: ਪੰਜਾਬ ਦੇ ਅੰਦਰ ਇੱਕ ਵਾਰ ਫਿਰ ਗੋਲੀਬਾਰੀ ਦੀ ਵੱਡੀ ਘਟਨਾ ਵਾਪਰੀ ਹੈ। ਦਰਅਸਲ, ਗੜ੍ਹਸ਼ੰਕਰ-ਨੰਗਲ ਰੋਡ ਤੇ ਇਕ ਕੱਪੜਾ ਵਪਾਰੀ ਦਾ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਨੌਜਵਾਨ ਦੀ ਪਛਾਣ ਰਸੋਈ ਆਰੀਅਨ (21) ਪੁੱਤਰ ਅਮਿਤ ਕੁਮਾਰ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਆਰੀਅਨ ਆਪਣੇ ਸਾਥੀ ਨਵੀਨ ਦੇ ਨਾਲ ਲੁਧਿਆਣੇ ਤੋਂ ਕੱਪੜਾ ਖ਼ਰੀਦ ਕੇ ਆ ਰਿਹਾ ਸੀ।
ਜਦੋਂ ਉਹ ਗੜ੍ਹਸ਼ੰਕਰ ਨੰਗਲ ਰੋਡ ‘ਤੇ ਸਥਿਤ ਸ਼ਾਹਪੁਰ ਘਾਟੇ ਨੇੜੇ ਪਹੁੰਚਿਆ ਤਾਂ, ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਆਰੀਅਨ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ।
ਜਿਸ ਕਾਰਨ ਆਰੀਅਨ ਦੀ ਤਾਂ ਮੌਤ ਹੋ ਗਈ, ਜਦੋਂਕਿ ਉਹਦਾ ਸਾਥੀ ਨਵੀਨ ਮੌਕੇ ਤੋਂ ਭੱਜ ਗਿਆ। ਹਾਲਾਂਕਿ ਇਸ ਵਾਰਦਾਤ ਤੋਂ ਬਾਅਦ ਗੜ੍ਹਸ਼ੰਕਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ।