BJP Worker Suicide: ਭਾਜਪਾ ਲੀਡਰ ਨੇ ਕੀਤੀ ਖੁਦਕੁਸ਼ੀ, ਵਜ੍ਹਾ ਜਾਣ ਕੇ ਹੋ ਜਾਉਗੇ ਹੈਰਾਨ
BJP Worker Suicide in Haryana: ਲੋਕ ਸਭਾ ਚੋਣਾਂ ‘ਚ ਬਹੁਮਤ ਨਾ ਮਿਲਣ ਕਾਰਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਲੀਡਰ ਨੇ ਖੁਦਕੁਸ਼ੀ ਕਰ ਲਈ।
ਆਮ ਚੋਣਾਂ ਦੌਰਾਨ ‘ਇਸ ਵਾਰ ਅਸੀਂ 400 ਦਾ ਅੰਕੜਾ ਪਾਰ ਕਰਾਂਗੇ’ ਦਾ ਨਾਅਰਾ ਦੇਣ ਵਾਲੀ ਭਾਜਪਾ ਸਿਰਫ਼ 240 ਸੀਟਾਂ ‘ਤੇ ਹੀ ਸਿਮਟ ਗਈ। ਪਾਰਟੀ ਦੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਇੱਕ ਵਰਕਰ ਨੇ ਜ਼ਹਿਰ ਖਾ ਕੇ ਆਪਣੀ ਜਾਨ ਗਵਾ ਲਈ।
ਇਹ ਮਾਮਲਾ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦਾ ਹੈ। 45 ਸਾਲਾ ਭਾਜਪਾ ਵਰਕਰ ਸੁਖਵਿੰਦਰ ਆਪਣੇ ਸਹੁਰੇ ਘਰ ਪਹੁੰਚਿਆ ਸੀ। ਜਿੱਥੇ ਉਸ ਨੇ ਜ਼ਹਿਰ ਖਾ ਲਿਆ। ਸੁਖਵਿੰਦਰ ਦੇ ਭਰਾ ਜੁਗਵਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਰਿਵਾਰ ਦਾਦਰੀ ਦੇ ਨੰਦਾ ਪਿੰਡ ਦਾ ਰਹਿਣ ਵਾਲਾ ਸੀ। ਸੁਖਵਿੰਦਰ ਪਿਛਲੇ ਕਈ ਸਾਲਾਂ ਤੋਂ ਭਾਜਪਾ ਨਾਲ ਜੁੜੇ ਹੋਏ ਸਨ। ਉਹ ਭਿਵਾਨੀ ਦੇ ਟਰਾਂਸਪੋਰਟ ਵਿਭਾਗ ਵਿੱਚ ਕੰਮ ਕਰਦਾ ਸੀ।
ਚੋਣ ਨਤੀਜਿਆਂ ਤੋਂ ਨਾਰਾਜ਼ ਸੀ ਸੁਖਵਿੰਦਰ
ਜੁਗਵਿੰਦਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ 2024 ਵਿਚ ਬਹੁਮਤ ਨਾ ਮਿਲਣ ਕਾਰਨ ਸੁਖਵਿੰਦਰ ਮਾਨਸਿਕ ਤੌਰ ‘ਤੇ ਕਾਫੀ ਪ੍ਰੇਸ਼ਾਨ ਸੀ। ਘਰ ਦੇ ਲੋਕਾਂ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਸਨੇ ਕਿਸੇ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਚੁੱਪਚਾਪ ਇੱਕ ਥਾਂ ਬੈਠਾ ਰਿਹਾ।
ਸੁਖਵਿੰਦਰ ਦਾ ਸਹੁਰਾ ਘਰ ਹਿਸਾਰ ਦੇ ਮਿਰਜ਼ਾਪੁਰ ਰੋਡ ‘ਤੇ ਸਥਿਤ ਸ਼੍ਰੀਨਗਰ ਕਾਲੋਨੀ ‘ਚ ਸੀ। ਉਹ ਆਪਣੇ ਸਹੁਰੇ ਘਰ ਗਿਆ ਹੋਇਆ ਸੀ। ਸੁਖਵਿੰਦਰ ਨੇ ਸ਼ੁੱਕਰਵਾਰ ਰਾਤ ਜ਼ਹਿਰ ਖਾ ਲਿਆ। ਇਸ ਬਾਰੇ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਸੁਖਵਿੰਦਰ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ 2024 ਵਿੱਚ ਭਾਜਪਾ ਨੂੰ 240 ਸੀਟਾਂ ਮਿਲੀਆਂ ਸਨ। ਹਾਲਾਂਕਿ, ਐਨਡੀਏ ਸਹਿਯੋਗੀਆਂ ਦੇ ਸਮਰਥਨ ਨਾਲ, ਭਾਜਪਾ ਨੇ ਆਸਾਨੀ ਨਾਲ ਸਰਕਾਰ ਬਣਾ ਲਈ।
ਪਰ ਇਸ ਚੋਣ ਵਿੱਚ ਵਿਰੋਧੀ ਧਿਰ ਨੇ ਵੀ ਸਖ਼ਤ ਟੱਕਰ ਦਿੱਤੀ। ਇੰਡੀਆ ਅਲਾਇੰਸ 240 ਤੋਂ ਵੱਧ ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ। ਹਰਿਆਣਾ ਦੀ ਗੱਲ ਕਰੀਏ ਤਾਂ ਸੂਬੇ ਦੀਆਂ 10 ਲੋਕ ਸਭਾ ਸੀਟਾਂ ਵਿੱਚੋਂ 5 ਭਾਜਪਾ ਅਤੇ 5 ਕਾਂਗਰਸ ਦੇ ਹਿੱਸੇ ਆਈਆਂ ਹਨ।