All Latest NewsGeneralNews FlashPunjab NewsTop BreakingTOP STORIES

Flood Alert! ਅਧਿਕਾਰੀਆਂ ਨੂੰ ਬਿਨਾਂ ਪ੍ਰਵਾਨਗੀ ਤੋਂ ਸਟੇਸ਼ਨ ਨਾ ਛੱਡਣ ਦੇ ਹੁਕਮ

 

Flood Alert! ਪੰਜਾਬ ‘ਚ ਹੜ੍ਹਾਂ ਨੂੰ ਲੈ ਕੇ ਅਲਰਟ: ਮਾਨਸੂਨ ਦੌਰਾਨ ਨਦੀ, ਨਹਿਰ, ਦਰਿਆ ਨੇੜੇ ਨਾ ਜਾਣ ਦੀ ਹਦਾਇਤ

ਪੰਜਾਬ ਨੈੱਟਵਰਕ, ਚੰਡੀਗੜ੍ਹ-

Flood Alert! ਪੰਜਾਬ ਦੇ ਅੰਦਰ ਇਕ ਵਾਰ ਫਿਰ ਤੋਂ ਹੜ੍ਹਾਂ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਇਸ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਨੂੰ ਬਿਨ੍ਹਾਂ ਪ੍ਰਵਾਨਗੀ ਤੋਂ ਸਟੇਸ਼ਨ ਨਾ ਛੱਡਣ ਦੇ ਹੁਕਮ ਦਿੱਤੇ ਗਏ ਹਨ। ਹੜ੍ਹਾਂ ਦੀ ਸਥਿਤੀ ਤੇ ਸੀਐੱਮ ਭਗਵੰਤ ਮਾਨ ਦੇ ਵਲੋਂ ਕਿਹਾ ਗਿਆ ਹੈ ਕਿ, ਲਗਾਤਾਰ ਪੈ ਰਹੇ ਮੀਂਹ ਕਰਕੇ ਬਰਸਾਤੀ ਨਾਲਿਆਂ ਤੇ ਨਦੀਆਂ ਵਿੱਚ ਕਾਫੀ ਪਾਣੀ ਪਹਾੜਾਂ ਤੋਂ ਆ ਰਿਹਾ ਹੈ। ਮੇਰੀ ਲੋਕਾਂ ਨੂੰ ਅਪੀਲ ਹੈ ਕਿ ਥੋੜ੍ਹੀ ਸਾਵਧਾਨੀ ਵਰਤੋ ਤੇ ਪ੍ਰਸ਼ਾਸਨ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ।

ਮਾਨਸੂਨ ਮੌਸਮ ਦੌਰਾਨ ਪੰਜਾਬ ਦੇ ਬਹੁਤ ਸਾਰੇ ਜਿਲ੍ਹਿਆਂ ਵਿਚ ਭਾਰੀ ਮੀਂਹ ਬੀਤੇ ਦਿਨ ਤੋਂ ਪੈ ਰਿਹਾ ਹੈ ਅਤੇ ਬੀਤੇ ਕੱਲ੍ਹ ਹੁਸਿਆਰਪੁਰ ਤੇ ਜ਼ਿਲ੍ਹਾ ਰੂਪਨਗਰ ਵਿੱਚ ਲਗਾਤਾਰ ਭਾਰੀ ਮੀਹ ਪਿਆ, ਜਿਸ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿਛਲੇ ਸਾਲ ਹੜਾਂ ਦੀ ਸਥਿਤੀ ਸਮੇਂ ਜਿਆਦਾ ਪ੍ਰਭਾਵਿਤ ਇਲਾਕਿਆਂ ਦਾ ਮੌਕੇ ਉੱਤੇ ਪਹੁੰਚ ਕੇ ਜਾਇਜ਼ਾ ਲਿਆ।

ਇਸ ਦੌਰਾਨ ਉਨਾਂ ਨਾਲ ਮਾਈਨਿੰਗ ਵਿਭਾਗ ਦੇ ਐਕਸੀਅਨ ਹਰਸ਼ਾਂਤ ਵਰਮਾ ਹਾਜਰ ਸਨ। ਇਸ ਮੌਕੇ ਉਨਾਂ ਵੱਲੋਂ ਪਿਛਲੇ ਹੜਾਂ ਦੌਰਾਨ ਜਿਆਦਾ ਨਾਜ਼ੁਕ ਖੇਤਰ ਜਿਸ ਵਿੱਚ ਸਿਸਵਾਂ ਤੇ ਬੁਧਕੀ ਡਰੇਨ, ਕੋਟਲਾ ਨਿਹੰਗ, ਬਸੰਤ ਨਗਰ, ਬੰਦੇ ਮਾਹਲਾ, ਸ੍ਰੀ ਚਮਕੌਰ ਸਾਹਿਬ ਰੋਡ ਅਤੇ ਆਈ.ਆਈ.ਟੀ ਨੇੜੇ ਨਦੀ ਦਾ ਦੌਰਾ ਕੀਤਾ ਅਤੇ ਖਤਰੇ ਦੀ ਸਥਿਤੀ ਦਾ ਜਾਇਜ਼ਾ ਲਿਆ।

ਉਨ੍ਹਾਂ ਕਿਹਾ ਕਿ ਇਸ ਸਮੇਂ ਸਥਿਤੀ ਬਿਲਕੁਲ ਕੰਟਰੋਲ ਵਿਚ ਹੈ ਪਾਣੀ ਦਾ ਪੱਧਰ ਵੀ ਠੀਕ ਹੈ ਇਸ ਲਈ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀ ਹੈ, ਜਿੱਥੇ ਵੀ ਕੋਈ ਚੁਣੌਤੀਪੂਰਨ ਸਥਿਤੀ ਪੈਦਾ ਹੁੰਦੀ ਹੈ ਉਸੇ ਸਮੇਂ ਉਸਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਜ਼ਰੂਰ ਰਾਬਤਾ ਕੀਤਾ ਜਾਵੇ। ਉਨ੍ਹਾਂ ਜਿਲਾ ਪ੍ਰਸ਼ਾਸਨ ਦੇ ਸਮੂਹ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਾਨਸੂਨ ਮੌਕੇ ਵਰਖਾ ਦੇ ਦਿਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਅਧਿਕਾਰੀ ਬਿਨਾਂ ਪ੍ਰਵਾਨਗੀ ਤੋਂ ਛੁੱਟੀ ਨਹੀਂ ਲਵੇਗਾ ਅਤੇ ਨਾ ਹੀ ਸਟੇਸ਼ਨ ਛੱਡੇਗਾ।

ਉਨ੍ਹਾਂ ਕਿਹਾ ਕਿ ਜੇਕਰ ਤੁਹਾਡਾ ਨੇੜੇ ਕਿਤੇ ਵੀ ਨਦੀ, ਨਹਿਰ, ਦਰਿਆ ਹੈ ਜਾਂ ਭਾਰੀ ਵਰਖਾ ਹੁੰਦੀ ਹੈ ਉਸਦੇ ਨੇੜੇ ਅਤੇ ਆਲੇ ਦੁਆਲ਼ੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਦਰਿਆ ਜਾ ਨਦੀ ਕੰਢੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਫੋਟੋ, ਵੀਡਿਓ ਬਣਾਉਣ ਤੇ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨ ਤੋਂ ਪਰਹੇਜ਼ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਪਾਣੀ ਦੇ ਤੇਜ਼ ਵਹਾ ਵਿਚੋਂ ਕਿਸੇ ਵੀ ਸਥਿਤੀ ਵਿਚ ਵਾਹਨ ਜਾ ਆਪ ਨਾ ਨਿਕਲਿਆ ਜਾਵੇ ਤਾਂ ਜੋ ਪਿੰਡ ਜੇਜੋਂ ਵਿਖੇ ਵਾਪਰੇ ਭਿਆਨਕ ਤੇ ਦੁਖਦਾਇਕ ਹਾਦਸੇ ਤੋ ਬਚਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਅਜਿਹਾ ਕਾਰਜ ਨਾ ਕੀਤਾ ਜਾਵੇ ਜਿਸ ਨਾਲ ਸਾਨੂੰ ਭਵਿੱਖ ਵਿੱਚ ਕਿਸੇ ਨੁਕਸਾਨ ਜਾਂ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ।

ਉਨ੍ਹਾਂ ਸਬੰਧਿਤ ਅਧਿਕਾਰੀ ਆਪਣੇ-ਆਪਣੇ ਅਧੀਨ ਆਉਂਦੇ ਖੇਤਰਾਂ ਵਿਚ ਲੋਕਾਂ ਨੂੰ ਸੁਚੇਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਆਮ ਪਬਲਿਕ ਵੱਲੋਂ ਹੜ੍ਹਾਂ ਦੀ ਸ਼ਿਕਾਇਤਾਂ ਜਾਂ ਹੜ੍ਹਾਂ ਨਾਲ ਸਬੰਧਤ ਜਾਣਕਾਰੀ ਲਈ ਕੰਟਰੋਲ ਰੂਮ ਦੇ ਨੰਬਰਾਂ 01881-292711 ਅਤੇ 01881-221157 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

 

Leave a Reply

Your email address will not be published. Required fields are marked *