ਵੱਡੀ ਖ਼ਬਰ: ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਹੁਣ ਪੁਲਿਸ ਦੀ ਗੱਡੀ ਨੇ ਮਾਰੀ ਟੱਕਰ, ਦੋ ਮੁਲਾਜ਼ਮ ਜ਼ਖਮੀ
ਅੰਮ੍ਰਿਤਸਰ
ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨਾਲ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ।
ਦਰਅਸਲ, ਤੇਜ਼ ਰਫ਼ਤਾਰ ਪੁਲਿਸ ਬੱਸ ਨੇ ਕਾਫਲੇ ਦੀਆਂ ਦੋ ਗੱਡੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ।
ਹਾਦਸੇ ਵਿੱਚ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਪਰ ਏਅਰਬੈਗ ਖੁੱਲਣ ਕਾਰਨ ਬਚਾਅ ਹੋ ਗਿਆ।
ਸੁਖਬੀਰ ਬਾਦਲ ਦਾ ਪੂਰਾ ਕਾਫਲਾ ਅੱਗੇ ਵੱਲ ਵਧ ਰਿਹਾ ਸੀ, ਕਿ ਅਚਾਨਕ ਪੁਲਿਸ ਦੀ ਬੱਸ ਨੇ ਦੋ ਗੱਡੀਆਂ ਨੂੰ ਟੱਕਰ ਮਾਰ ਦਿੱਤੀ।
ਇੱਕ ਗੱਡੀ ਦਾ ਪਿਛਲਾ ਹਿੱਸਾ ਅਤੇ ਫਾਰਚੂਨਰ ਗੱਡੀ ਦਾ ਅੱਗੇ ਵਾਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।
ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖ਼ਮੀ ਮੁਲਾਜ਼ਮਾਂ ਨੂੰ ਹਸਪਤਾਲ ਭੇਜਿਆ ਗਿਆ ਹੈ।

