ਵੱਡੀ ਖ਼ਬਰ: ਪੰਜਾਬ ਸਰਕਾਰ ਨੂੰ ਨਹੀਂ ਮਿਲੇਗਾ ਮੋਦੀ ਸਰਕਾਰ ਦੁਆਰਾ ਐਲਾਨਿਆ 1600 ਕਰੋੜ! ਕੇਂਦਰੀ ਮੰਤਰੀ ਨੇ ਦੱਸੀ ਵਜ੍ਹਾ

All Latest NewsNational NewsNews FlashPunjab NewsTop BreakingTOP STORIES

 

ਚੰਡੀਗੜ੍ਹ

ਮੋਦੀ ਸਰਕਾਰ ਦੁਆਰਾ ਐਲਾਨਿਆ ਗਿਆ 1600 ਕਰੋੜ ਰੁਪਏ ਵਿੱਚੋਂ ਇੱਕ ਵੀ ਪੈਸਾ ਪੰਜਾਬ ਸਰਕਾਰ ਨੂੰ ਨਹੀਂ ਮਿਲੇਗਾ। ਇਹ ਬਿਆਨ ਕੇਂਦਰੀ ਰਾਜ ਮੰਤਰੀ ਬੀਐਲ ਵਰਮਾ ਨੇ ਦਿੱਤਾ ਹੈ।

ਉਨ੍ਹਾਂ ਨੇ 1600 ਕਰੋੜ ਰੁਪਏ ਦੇ ਪੈਕੇਜ ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਹ ਰਕਮ ਸੂਬਾ ਸਰਕਾਰ ਨੂੰ ਨਹੀਂ, ਬਲਕਿ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ। ਗਿਰਦਾਵਰੀ ਤੋਂ ਬਾਅਦ ਤੁਰੰਤ ਇਹ ਪੈਸੇ ਮਿਲਣਗੇ ਅਤੇ ਜ਼ਰੂਰਤ ਪੈਣ ‘ਤੇ ਹੋਰ ਮਦਦ ਵੀ ਦਿੱਤੀ ਜਾਵੇਗੀ।

ਬੀਜੇਪੀ ਨੇ ਕਿਹਾ ਕਿ ਲੋਕਾਂ ਦੀ ਮੰਗ ‘ਤੇ ਪ੍ਰਧਾਨ ਮੰਤਰੀ ਨੇ ਸਿੱਧੀ ਮਦਦ ਦਾ ਫੈਸਲਾ ਲਿਆ ਹੈ। ਪਰ ਆਪ ਨੇਤਾ ਨੀਲ ਗਰਗ ਨੇ ਇਸਨੂੰ ਗੁਮਰਾਹ ਕਰਨ ਦਾ ਦੋਸ਼ ਲਗਾਇਆ।

ਉਨ੍ਹਾਂ ਕਿਹਾ ਕਿ ਪੰਜਾਬ ਦਾ 20 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ, ਪਰ ਕੇਂਦਰ ਨੇ ਸਿਰਫ਼ 1600 ਕਰੋੜ ਦਾ ਝਾਂਸਾ ਦਿੱਤਾ। ਆਰਡੀਐਫ, ਐਮਡੀਐਫ ਅਤੇ ਜੀਐਸਟੀ ਦਾ ਪੈਸਾ ਵੀ ਰੋਕਿਆ ਗਿਆ, ਜੋ ਫੈਡਰਲਿਜ਼ਮ ਦੇ ਖਿਲਾਫ਼ ਹੈ।

ਦੱਸ ਦਈਏ ਕਿ ਮੋਦੀ ਵੱਲੋਂ ਪੰਜਾਬ ਲਈ ਐਲਾਨੇ 1600 ਕਰੋੜ ਰੁਪਏ ਵਿੱਚੋਂ ਇੱਕ ਧੇਲਾ ਵੀ ਪੰਜਾਬ ਦੀ ਸਰਕਾਰ ਨੂੰ ਨਹੀਂ ਮਿਲਿਆ। ਇਹ ਦੋਸ਼ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੁਆਰਾ ਬੀਤੇ ਕੱਲ੍ਹ ਲਗਾਏ ਗਏ ਸਨ। ਹੁਣ ਇਸ 1600 ਕਰੋੜ ਰੁਪਏ ਦੇ ਪੈਕੇਜ ਤੇ ਸਿਆਸਤ ਭਖ ਗਈ ਹੈ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੋਂ ਬਾਅਦ ਇਹ ਐਲਾਨ ਕੀਤਾ ਸੀ, ਪਰ ਪੰਜਾਬ ਸਰਕਾਰ ਨੇ ਰਕਮ ਨੂੰ ਨਾਕਾਫ਼ੀ ਦੱਸਦਿਆਂ ਵਿਰੋਧ ਜਤਾਇਆ।

 

Media PBN Staff

Media PBN Staff

One thought on “ਵੱਡੀ ਖ਼ਬਰ: ਪੰਜਾਬ ਸਰਕਾਰ ਨੂੰ ਨਹੀਂ ਮਿਲੇਗਾ ਮੋਦੀ ਸਰਕਾਰ ਦੁਆਰਾ ਐਲਾਨਿਆ 1600 ਕਰੋੜ! ਕੇਂਦਰੀ ਮੰਤਰੀ ਨੇ ਦੱਸੀ ਵਜ੍ਹਾ

  • Rab da banda

    ਬਾਜਵਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਜਾਂਚ ਦਾ ਹਿੱਸਾ ਬਣੇ ਅਤੇ ਡਿਊਟੀ ‘ਚ ਲਾਪਰਵਾਹੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।

    ਉਨ੍ਹਾਂ ਨੇ ਆਫ਼ਤ ਰਾਹਤ ਫ਼ੰਡਾਂ ਦੀ ਕਥਿਤ ਵਰਤੋਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਰਾਜ ਆਫ਼ਤ ਰਾਹਤ ਫ਼ੰਡ ਤੋਂ 12,000 ਕਰੋੜ ਰੁਪਏ ਕਿੱਥੇ ਗਏ?

    ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਕਿਹਾ ਸੀ ਕਿ ਫ਼ੰਡ ਉਪਲਬਧ ਹਨ। ਫਿਰ ਵੀ, ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਸੂਬੇ ਨੂੰ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸਿਰਫ਼ 1,582 ਕਰੋੜ ਰੁਪਏ ਮਿਲੇ ਸਨ।

Leave a Reply

Your email address will not be published. Required fields are marked *