Punjab News: ਭਗਵੰਤ ਮਾਨ ਸਰਕਾਰ ਖਿਲਾਫ਼ ਆਈਈਏਟੀ ਯੂਨੀਅਨ ਨੇ ਕੀਤਾ ਵੱਡਾ ਐਲਾਨ
Punjab News: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਜਲੰਧਰ ਵਿੱਚ ਕੀਤਾ ਜਾਵੇਗਾ ਸੀਐੱਮ ਮਾਨ ਦਾ ਵਿਰੋਧ – ਯੂਨੀਅਨ ਆਗੂ
ਪੰਜਾਬ ਨੈੱਟਵਰਕ, ਚੰਡੀਗੜ੍ਹ-
Punjab News: ਭਗਵੰਤ ਮਾਨ ਸਰਕਾਰ ਦੇ ਲਾਰਿਆਂ ਤੋਂ ਤੰਗ ਆਈ ਈ ਏ ਟੀ ਯੂਨੀਅਨ ਵੱਲੋਂ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਨੂੰ ਲੈ ਕੇ ਜ਼ਿਲਾ ਪ੍ਰਧਾਨ ਅਤੇ ਸਟੇਟ ਕਮੇਟੀ ਦੀ ਅੱਜ ਇੱਕ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਜੋ 9 ਤਰੀਕ ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਸੀ, ਇਸ ਮੀਟਿੰਗ ਵਿੱਚ ਕੱਚੇ ਅਧਿਆਪਕਾਂ ਦੀਆਂ ਚਾਰ ਜਥੇਬੰਦੀਆਂ ਨਾਲ ਪੰਜ ਮੰਗਾਂ ਤੇ ਸਹਿਮਤੀ ਹੋਈ ਹੈ। ਜਿਸ ਦਾ ਲੈਟਰ ਵੀ ਸਿੱਖਿਆ ਮੰਤਰੀ ਵੱਲੋਂ ਤੁਰੰਤ ਜਾਰੀ ਕੀਤਾ ਗਿਆ ਪ੍ਰੰਤੂ ਅਫਸੋਸ ਦੀ ਗੱਲ ਇਹ ਹੈ ਕਿ ਇੱਕ ਜਥੇਬੰਦੀ ਨੂੰ ਇਸ ਲੈਟਰ ਵਿੱਚੋਂ ਨਕਾਰਿਆ ਗਿਆ ਹੈ।
ਯੂਨੀਅਨ ਆਗੂਆਂ ਨੇ ਆਪਣੀ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਕਿ, ਉਨ੍ਹਾਂ ਦੇ ਸਮੂਹ ਸਾਥੀ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣਗੇ। ਇਸ ਤੋਂ ਇਲਾਵਾ ਜਲੰਧਰ ਵਿੱਚ ਸੀਐੱਮ ਭਗਵੰਤ ਮਾਨ ਨੂੰ ਕਾਲੇ ਝੰਡੇ ਵਿਖਾ ਕੇ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਸਮੂਹ ਆਈ ਈ ਏ ਟੀ ਯੂਨੀਅਨ ਦੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ, ਉਹ 15 ਅਗਸਤ ਨੂੰ ਜਲੰਧਰ ਵਿਖੇ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਜਰੂਰ ਪਹੁੰਚਣ।
ਇਸ ਮੌਕੇ ਆਈ ਈ ਏ ਟੀ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ, ਜੇਕਰ ਸਰਕਾਰ ਨੇ ਸਾਨੂੰ ਯੋਗਤਾ ਅਨੁਸਾਰ ਤਨਖਾਹ ਨਾ ਦਿੱਤੀ ਅਤੇ ਪ੍ਰੀ ਪ੍ਰਾਇਮਰੀ ਕਲਾਸਾਂ ਨਾ ਦਿੱਤੀਆਂ, ਤਾਂ ਵੋਟਾਂ ਵੇਲੇ ਜਿਲਾ ਬਰਨਾਲਾ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ।
ਮੀਟਿੰਗ ਵਿੱਚ ਰਾਕੇਸ਼ ਕੁਮਾਰ ਜਲੰਧਰ, ਤਰਨਦੀਪ ਜਲੰਧਰ, ਕੁਲਵੰਤ ਕੌਰ ਪਟਿਆਲਾ, ਹਰਦੀਪ ਸਿੰਘ ਸੰਗਰੂਰ, ਜਸਵੀਰ ਕੌਰ ਸੰਗਰੂਰ, ਮਨਜੀਤ ਸਿੰਘ ਸੰਗਰੂਰ, ਮਨਜੀਤ ਕੌਰ ਜਲੰਧਰ, ਗੁਰਤੇਜ ਸਿੰਘ ਲੁਧਿਆਣਾ, ਗੁਰਦੇਵ ਸਿੰਘ ਅੰਮ੍ਰਿਤਸਰ, ਜਗਸੀਰ ਸਿੰਘ ਬਰਨਾਲਾ, ਹਰਪ੍ਰੀਤ ਸਿੰਘ ਫਤਿਹਗੜ੍ਹ, ਪਰਨੀਤ ਕੌਰ ਕਪੂਰਥਲਾ, ਬੂਟਾ ਸਿੰਘ ਮਾਨਸਾ, ਅੰਮ੍ਰਿਤ ਪਾਲ ਢਿੱਲੋ ਸੂਬਾ ਪ੍ਰਧਾਨ, ਗੁਰਲਾਲ ਸਿੰਘ ਤੂਰ ਜਿਲਾ ਸੰਗਰੂਰ ਆਦਿ ਸ਼ਾਮਲ ਹੋਏ।