ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਨਾਲ ਮੀਟਿੰਗ ਕਰਨ ਤੋਂ ਭੱਜੇ CM ਮਾਨ, 15 ਅਗਸਤ ਨੂੰ ਜਲੰਧਰ-ਲੁਧਿਆਣਾ ਚ ਪ੍ਰਦਰਸ਼ਨ ਕਰਨਗੇ ਮੁਲਾਜ਼ਮ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਦੇ ਕਨਵੀਨਰ ਸਾਹਿਬਾਨ ਨੇ ਪੰਜਾਬ ਸਰਕਾਰ ਦੀ ਲਾਰੇ ਲਾਓ ਨੀਤੀ ਤੋਂ ਤੰਗ ਆ ਕੇ 15 ਅਗਸਤ ਨੂੰ ਜਲੰਧਰ ਤੇ ਲੁਧਿਆਣਾ ਵਿਖੇ ਆਪਣਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ।
ਫਰੰਟ ਦੇ ਆਗੂਆਂ ਨੇ ਕਿਹਾ ਕਿ 7 ਜੁਲਾਈ ਨੂੰ ਜਲੰਧਰ ਜਿਮਨੀ ਚੋਣਾਂ ਵਿੱਚ ਫਰੰਟ ਵੱਲੋਂ ਰੋਸ ਰੈਲੀ ਕੱਢੀ ਗਈ ਸੀ,ਜਿਸ ਦੇ ਚੱਲਦਿਆਂ 19 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਦਾ ਪੱਤਰ ਜਾਰੀ ਹੋਈ।
ਪਰ ਹਰ ਵਾਰ ਦੀ ਤਰ੍ਹਾਂ ਇਹ ਮੀਟਿੰਗ ਵੀ ਨਹੀਂ ਹੋਈ। ਉਸ ਤੋਂ ਬਾਅਦ ਕੁੱਝ ਫਰੰਟ ਅਤੇ ਜਥੇਬੰਦੀਆਂ ਦਾ ਮੁੱਖ ਮੰਤਰੀ ਪੰਜਾਬ ਨਾਲ 22 ਅਗਸਤ ਦੀ ਮੀਟਿੰਗ ਲਈ ਪੱਤਰ ਜ਼ਾਰੀ ਹੋਇਆ ਹੈ, ਪ੍ਰੰਤੂ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਦਾ ਅਜੇ ਤੱਕ ਇਸ ਮੀਟਿੰਗ ਦਾ ਪੱਤਰ ਵੀ ਜਾਰੀ ਨਹੀਂ ਹੋਇਆ।
ਇਸ ਲਈ ਫ਼ਰੰਟ ਵਲੋਂ ਫੈਸਲਾ ਕੀਤਾ ਗਿਆ ਕਿ ਦੋਨੋਂ ਹੀ ਸਥਾਨਾਂ ਤੇ 2 ਭਾਗਾਂ ਵਿੱਚ ਫ਼ਰੰਟ ਵਲੋਂ ਆਪਣਾ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਸਮੇਂ ਸੂਬਾ ਕਨਵੀਨਰ ਯੁੱਧਜੀਤ ਸਿੰਘ, ਸਸ਼ਪਾਲ ਸਿੰਘ, ਸ਼ਲਿੰਦਰ ਕੰਬੋਜ਼,ਦਿਲਬਾਗ ਸਿੰਘ, ਹਰਜਿੰਦਰ ਸਿੰਘ, ਸੰਦੀਪ ਸਿੰਘ ਗਿੱਲ, ਨਵਜੀਵਨ ਸਿੰਘ,ਤਰਸੇਮ ਸਿੰਘ, ਜੁਝਾਰ ਸਿੰਘ,ਰਣਜੀਤ ਕੌਰ, ਸੁਰਿੰਦਰ ਸਿੰਘ, ਬਲਜੀਤ ਸਿੰਘ, ਅੰਕਿਤ ਵਰਮਾ ਆਦਿ ਆਗੂ ਸ਼ਾਮਿਲ ਸਨ।