ਬਲਾਕ ਪੱਧਰੀ ਕਿਸ਼ੋਰ ਸਿੱਖਿਆ ਪ੍ਰੋਗ੍ਰਾਮ ਤਹਿਤ ਜਿਲੇ ਦੇ 19 ਬਲਾਕਾਂ ਵਿੱਚ ਪ੍ਰੋਗ੍ਰਾਮ ਆਯੋਜਿਤ
ਗੁਰਦਾਸਪੁਰ
ਸਿੱਖਿਆ ਵਿਭਾਗ ਪੰਜਾਬ ਵਲੋਂ ਕਿਸ਼ੋਰ ਸਿੱਖਿਆ ਪ੍ਰੋਗ੍ਰਾਮ ਅਧੀਨ ਜਿਲੇ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਦੇ 19 ਬਲਾਕਾਂ ਵਿੱਚ ਜੋ ਪ੍ਰੋਗ੍ਰਾਮ ਉਲੀਕਆ ਗਿਆ ਸੀ, ਉਸ ਤਹਿਤ ਹਰੇਕ ਬਲਾਕ ਦੇ ਬਲਾਕ ਨੋਡਲ ਅਫਸਰ ਵਲੋਂ ਬਲਾਕ ਪੱਧਰ ਤੇ ਪ੍ਰੋਗ੍ਰਾਮ ਬਹੁਤ ਹੀ ਸੁਚਾਰੂ ਢੰਗ ਨਾਲ ਕੰਡਕਟ ਕਰਵਾਇਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਸਿੱਖਿਆ ਅਫਸਰ ਰਜੇਸ਼ ਕੁਮਾਰ ਸ਼ਰਮਾ, ਅਤੇ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਹਨਾਂ ਬਲਾਕ ਪੱਧਰੀ ਪ੍ਰੋਗ੍ਰਾਮਾਂ ਵਿੱਚ ਵਿਦਿਆਰਥੀਆਂ ਦੇ ਫੋਕ ਡਾਂਸ, ਰੋਲ ਪਲੇਅ ਅਤੇ ਰੈਡ ਰਿਬਨ ਕੁਇਜ ਕੰਪੀਟੀਸ਼ਨ ਕਰਵਾਏ ਗਏ।
ਹੁਣ ਬਲਾਕ ਪੱਧਰੀ ਪ੍ਰੋਗ੍ਰਾਮਾਂ ਵਿੱਚੋਂ ਹਰੇਕ ਈਵੈਂਟ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਮਿਤੀ 26-08-2025 ਨੂੰ ਜਿਲਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ, ਜੋ ਕਿ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ ਕਰਵਾਏ ਜਾਣਗੇ । ਸ: ਪੁਰੇਵਾਲ ਨੇ ਕਿਹਾ ਇਹ ਮੁਕਾਬਲੇ ਵਿਦਿਆਰਥੀਆਂ ਦੀ ਕਲਾ ਹੋਰ ਨਿਖਾਰਣ ਲਈ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਤੇ ਕਰਵਾਏ ਜਾਣਗੇ।ਬਲਾਕ ਗੁਰਦਾਸਪੁਰ-1 ਦੇ ਮੁਕਾਬਲਿਆਂ ਵਿੱਚ ਪਹੁੰਚੇ ਜਿਲਾ ਨੋਡਲ ਅਫਸਰ ਸ: ਪੁਰੇਵਾਲ ਨੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ।
ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਹਰ ਖੇਤਰ ਵਿੱਚ ਪੂਰੇ ਜੋਸ਼ ਨਾਲ ਹਿੱਸਾ ਲੈਣਾ ਚਾਹੀਦਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਪਰਸਨੈਲਟੀ ਡਿਵੈਲਪਮੈਂਟ ਹੁੰਦੀ ਹੈ ।ਇਸ ਮੌਕੇ ਮੁੱਖ ਅਧਿਆਪਕਾ ਕਮ ਬੀ.ਐਨ.ੳ ਸ਼੍ਰੀਮਤੀ ਗੀਤਿਕਾ ਗੌਸੁਆਸੀ ਨੇ ਆਪਣੇ ਬਲਾਕ ਵਿਚੋਂ ਆਏ ਵਿਦਿਆਰਥੀਆਂ ਅਤੇ ਉਨਾਂ ਨਾਲ ਆਏ ਗਾਈਡ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਵਾਸਤੇ ਢੁੱਕਵਾਂ ਰਿਫ੍ਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ।ਜੱਜ ਦੀ ਭੂਮਿਕਾ ਸ੍ਰੀ ਸਤਬੀਰ ਸਿੰਘ, ਸ੍ਰੀ ਅਜੇ ਕੁਮਾਰ, ਮੈਡਮ ਕਰਮਜੀਤ ਕੌਰ ਅਤੇ ਮੈਡਮ ਬਬੀਤ ਵਲੋਂ ਨਿਭਾਈ ਗਈ । ਇਸ ਮੌਕੇ ਸ੍ਰੀ ਲਲਿਤ ਕੁਮਾਰ, ਮੈਡਮ ਰਾਜਦੀਪ ਕੌਰ ਅਤੇ ਸਮੂਹ ਸਟਾਫ ਵੀ ਹਾਜਰ ਸੀ ।

