Punjab News: ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਫੌਰੀ ਲਾਗੂ ਕਰੇ ਪੰਜਾਬ ਸਰਕਾਰ
Punjab News:ਪੰਜਾਬ ਦੇ ਮੁਲਾਜ਼ਮਾਂ ਦੀ ਜੀ.ਪੀ.ਐਫ ਕਟੌਤੀ ਤੁਰੰਤ ਆਰੰਭੀ ਜਾਵੇ ਅਤੇ ਬਾਜ਼ਾਰੂ ਜੋਖਿਮਾਂ ਅਧਾਰਿਤ ਨਵੀਂ ਪੈਨਸ਼ਨ ਪ੍ਰਣਾਲੀ ਰੱਧ ਕਰੇ ਸਰਕਾਰ-ਪ.ਪ.ਪ.ਫ ਪੰਜਾਬ
ਪੰਜਾਬ ਨੈੱਟਵਰਕ, ਅੰਮ੍ਰਿਤਸਰ
Punjab News:ਪੁਰਾਣੀ ਪੈਨਸ਼ਨ ਪ੍ਰਾਪਤੀ ਫੰਰਟ ਪੰਜਾਬ ਦੀ ਅੰਮ੍ਰਿਤਸਰ ਇਕਾਈ ਵੱਲੋਂ ਸੂਬਾ ਕਮੇਟੀ ਦੇ ਕੀਤੇ ਫੈਸਲੇ ਅਨੁਸਾਰ ਪੰਜਾਬ ਦੀ ਆਪ ਸਰਕਾਰ ਦੇ ਵਿਧਾਇਕਾਂ ਨੂੰ ਵਿਧਾਨ ਸਭਾ ਵਿਚ ਬਜ਼ਟ ਸੈਸ਼ਨ ਦੌਰਾਨ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਾਗੂ ਕਰਨ ਦਾ ਮਤਾ ਪਾਸ ਕਰਨ ਸਬੰਧੀ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਸੀ।
ਇਸ ਲੜੀ ਤਹਿਤ ਜਿਲੇ ਅੰਮ੍ਰਿਤਸਰ ਵਿੱਚ ਪਪਪਫ ਪੰਜਾਬ ਦੇ ਮਾਝਾ ਜੋਨ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਇਕੱਤਰ ਇਕ ਵੱਡੇ ਵਫਦ ਨੇ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰਵਿਜੇ ਪ੍ਰਤਾਪ ਸਿੰਘ ਅਤੇ ਅੰਮ੍ਰਿਤਸਰ ਸੈਂਟਰਲ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਵਿਧਾਇਕਾਂ ਕੋਲ ਇਸ ਸਬੰਧੀ ਸਖਤ ਇਤਰਾਜ਼ ਅਤੇ ਰੋਜ਼ ਦਰਜ ਕਰਵਾਉਂਦੇ ਹੋਏ ਦੱਸਿਆ ਗਿਆ ਕਿ ਆਪ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਉਪਰੰਤ ਮੁਲਾਜ਼ਮਾਂ ਦੀ ਅਹਿਮ ਮੰਗ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਚੋਣ ਵਾਅਦਾ ਕੀਤਾ ਗਿਆ ਸੀ।
ਪੰਜਾਬ ਸਰਕਾਰ ਵੱਲੋਂ ਮਿਤੀ 18 ਨਵੰਬਰ 2022 ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੋ ਹੁਣ ਤੱਕ ਕੇਵਲ ਕਾਗਜ਼ੀ ਜੁਮਲਾ ਸਾਬਿਤ ਹੋਇਆ ਹੈ। ਅਮਲੀ ਤੌਰ ਤੇ ਪੰਜਾਬ ਵਿੱਚ ਹੁਣ ਤੱਕ ਇੱਕ ਵੀ ਮੁਲਾਜ਼ਮ ਦੀ ਐਨਪੀਐਸ ਕਟੌਤੀ ਬੰਦ ਕਰਕੇ ਜੀਪੀਐਫ ਖਾਤਾ ਨਹੀਂ ਖੋਲਿਆ ਗਿਆ।
ਆਗੂਆਂ ਨਿਰਮਲ ਸਿੰਘ ,ਰਜੇਸ਼ ਕੁਮਾਰ ਪਾਰਾਸ਼ਰ ,ਸੁਖਜਿੰਦਰ ਸਿੰਘ ,ਮੈਡਮ ਕਵਲਜੀਤ ਕੌਰ , ਸਾਥੀ ਨਰੇਸ਼ ਜੀ ਨੇ ਦੱਸਿਆ ਕਿ ਸਰਕਾਰ ਵੱਲੋਂ ਸੱਤਾ ਵਿੱਚ ਲਗਭਗ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਦੇ ਬਾਵਜੂਦ ਵੀ ਪੁਰਾਣੀ ਪੈਨਸ਼ਨ ਲਾਗੂ ਨਾ ਕਰਨਾ ਲੋਕ ਹਿੱਤਾਂ ਪ੍ਰਤੀ ਜਿੰਮੇਵਾਰੀ, ਚੋਣ ਵਾਅਦੇ ਦੀ ਅਮਲਦਾਰੀ ਅਤੇ ਆਪਣੇ ਹੀ ਆਦੇਸ਼ ਦੀ ਉਲੰਘਣਾ ਹੈ, ਜਿਸ ਦੇ ਪ੍ਰਤੀ ਵੀ ਮੁਲਾਜ਼ਮ ਵਿੱਚ ਤਿੱਖਾ ਰੋਸ ਹੈ।
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਜਿਲਾ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਵਿਧਾਇਕਾਂ ਕੋਲੋਂ ਮੰਗ ਕੀਤੀ ਗਈ ਕਿ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ ਫੌਰੀ ਲਾਗੂ ਕੀਤਾ ਜਾਵੇ। ਸਾਲ 2025 ਦੇ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਐਨ ਪੀਐਸ /ਯੂਪੀਐਸ ਨੂੰ ਰੱਦ ਕਰਨ ਅਤੇ ਪੁਰਾਣੀ ਪੈਨਸ਼ਨ ਨੂੰ ਹਕੀਕੀ ਰੂਪ ਵਿੱਚ ਲਾਗੂ ਕਰਨ ਦਾ ਮਤਾ ਲਿਆਂਦਾ ਜਾਵੇ।
ਆਗਾਮੀ ਵਿੱਤੀ ਸੈਸ਼ਨ ਦੌਰਾਨ1 ਅਪ੍ਰੈਲ 2025 ਤੋਂ ਕੇਂਦਰ ਸਰਕਾਰ ਨੂੰ ਐਨਪੀਐਸ ਕਟੌਤੀ ਦੀ ਅਦਾਇਗੀ ਬੰਦ ਕਰਕੇ ਸਮੂਹ ਮੁਲਾਜ਼ਮਾਂ ਦੇ ਜੀਪੀਐਫ ਖਾਤੇ ਖੋਲੇ ਜਾਣ। ਪੀਐਫਆਰਡੀ ਕੋਲ ਜਮਾ ਮੁਲਾਜ਼ਮਾਂ ਦੀਆਂ ਐਨਪੀਐਸ ਰਾਸ਼ੀ ਨੂੰ ਵਾਪਸ ਕਰਾਉਣ ਦਾ ਮਤਾ ਪਾਸ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਦੇ ਹੱਕ ਵਿੱਚ ਵਿਧਾਇਕਾਂ ਵੱਲੋਂ ਆਪਣੇ ਲੈਟਰ ਹੈਡ ਤੇ ਮਤਾ ਪਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਜਾਵੇ।
ਇਸ ਮੌਕੇ ਡੀਐਮਐਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ,ਡੀਟੀਐਫ ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਤੋਂ ਇਲਾਵਾ ਨਿਰਮਲ ਸਿੰਘ, ਰਾਜੇਸ਼ ਪ੍ਰਾਸ਼ਰ, ਸਾਥੀ ਨਰੇਸ਼ , ਗੁਰਦੇਵ ਸਿੰਘ ,ਮੈਡਮ ਕਵਲਜੀਤ ਕੌਰ,ਮਨੀਸ਼ ਪੀਟਰ, ਕੁਲਦੀਪ ਤੋਲਾਨੰਗਲ ,ਪ੍ਰਦੀਪ ਸਿੰਘ ਝੰਜੋਟੀ , ਬਲਦੇਵ ਮੰਨਣ ,ਪਰਮਿੰਦਰ ਸਿੰਘ, ਸ਼ਮਸ਼ੇਰ ਸਿੰਘ ,ਵਿਸ਼ਾਲ ਕਪੂਰ ,ਗੁਰਪ੍ਰਤਾਪ ਸਿੰਘ, ਹੀਰਾ ਲਾਲ, ਹਰਪ੍ਰੀਤ ਸਿੰਘ ,ਵਿਸ਼ਾਲ ਚੋਹਾਣ ,ਵਿਕਾਸ ਚੋਹਾਣ , ਵਿਕਰਮਜੀਤ ਸਿੰਘ ਤਰਸਿਕਾ, ਜੈਪਾਲ ਸਿੰਘ, ਕਿਰਨਦੀਪ ਸਿੰਘ, ਅਮਰਪ੍ਰੀਤ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ।