ਵੱਡਾ ਝਟਕਾ: ਪੰਜਾਬ ਕੈਬਿਨਟ ਸਬ ਕਮੇਟੀ ਦੀ ਅੱਜ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਨਾਲ ਨਹੀਂ ਹੋਵੇਗੀ ਮੀਟਿੰਗ
ਚੰਡੀਗੜ੍ਹ
ਪੰਜਾਬ ਕੈਬਨਿਟ ਸਬ ਕਮੇਟੀ ਨਾਲ ਅਧਿਆਪਕ ਜਥੇਬੰਦੀਆਂ ਤੇ ਹੋਰਨਾਂ ਯੂਨੀਅਨਾਂ ਦੀ ਅੱਜ 15 ਮਈ 2025 ਨੂੰ ਹੋਣ ਵਾਲੀ ਮੀਟਿੰਗ ਅੱਜ ਨਹੀਂ ਹੋਵੇਗੀ।
ਸਰਕਾਰ ਨੇ ਐਨ ਮੌਕੇ ਤੇ ਆ ਕੇ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਹੈ। ਉਧਰ ਜਾਣਕਾਰੀ ਇਹ ਵੀ ਮਿਲੀ ਹੈ ਕਿ ਮੀਟਿੰਗ ਸਬੰਧੀ ਅਗਲੀ ਮਿਤੀ ਦਿੱਤੀ ਗਈ ਹੈ। ਇਹ ਮੀਟਿੰਗ ਹੁਣ 26 ਮਈ ਨੂੰ ਹੋਵੇਗੀ।
ਦੂਜੇ ਪਾਸੇ ਮੀਟਿੰਗ ਮੁਲਤਵੀਂ ਹੋਣ ਦੇ ਕਾਰਨ ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਦੇ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਵਾਰ-ਵਾਰ ਲਾਰੇ ਲਗਾ ਕੇ ਡੰਗ ਸਾਰ ਰਹੀ ਹੈ।
ਹਰ ਵਾਰ ਮੀਟਿੰਗ ਦਾ ਵਾਅਦਾ ਕੀਤਾ ਜਾਂਦਾ ਹੈ ਪਰ ਐਨ ਮੌਕੇ ਤੇ ਆ ਕੇ ਮੀਟਿੰਗ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਆਗੂਆਂ ਨੇ ਇਹ ਵੀ ਆਖਿਆ ਕਿ ਜੇਕਰ ਸਰਕਾਰ ਮੀਟਿੰਗ ਕਰ ਵੀ ਲੈਂਦੀ ਹੈ ਤਾਂ ਲਾਰਿਆਂ ਤੋਂ ਸਿਵਾਏ ਮੀਟਿੰਗ ਵਿੱਚੋਂ ਕੱਖ ਨਹੀਂ ਨਿਕਲਦਾ।


