ਵੱਡੀ ਖ਼ਬਰ: ਪੈਟਰੋਲ ਪੰਪ ਤੋਂ ਏਨਾਂ ਵਹੀਕਲਾਂ ਨੂੰ ਨਹੀਂ ਮਿਲੇਗਾ ਤੇਲ…! ਸਰਕਾਰ ਨੇ ਲਿਆ ਵੱਡਾ ਫੈਸਲਾ

All Latest NewsBusinessNews Flash

 

Punjabi News

ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ ਕਿ ਦੇਸ਼ ਵਿੱਚ ਕਿਤੇ ਵੀ ਰਜਿਸਟਰਡ ਜ਼ਿਆਦਾ ਉਮਰ ਦੇ ਵਾਹਨਾਂ ਨੂੰ 1 ਜੁਲਾਈ ਤੋਂ ਈਂਧਨ (ਤੇਲ) ਨਹੀਂ ਮਿਲੇਗਾ।

ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ 1 ਜੁਲਾਈ ਤੋਂ ਦਿੱਲੀ ਵਿੱਚ 10-year-old vehicles ਡੀਜ਼ਲ ਅਤੇ 15-year-old ਪੈਟਰੋਲ ਵਾਹਨਾਂ ਨੂੰ ਈਂਧਨ (ਤੇਲ) ਨਹੀਂ ਦਿੱਤਾ ਜਾਵੇਗਾ, ਭਾਵੇਂ ਇਹ ਵਾਹਨ ਕਿਸੇ ਵੀ ਰਾਜ ਵਿੱਚ ਰਜਿਸਟਰਡ ਹੋਣ।

CAQM ਨੇ ਅਪ੍ਰੈਲ ਵਿੱਚ ਈਂਧਨ ਸਟੇਸ਼ਨਾਂ (ਪੈਟਰੋਲ ਪੰਪ) ਨੂੰ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ 1 ਜੁਲਾਈ ਤੋਂ ਕਿਸੇ ਵੀ EOL (ਮਿਆਦ ਪੁੱਗਾ ਚੁੱਕੇ) ਵਾਹਨ ਨੂੰ ਈਂਧਨ ਨਹੀਂ ਦਿੱਤਾ ਜਾਣਾ ਚਾਹੀਦਾ। ਦਿੱਲੀ ਦੇ 520 ਈਂਧਨ ਸਟੇਸ਼ਨਾਂ ਵਿੱਚੋਂ, 500 ਨੇ ਆਟੋਮੈਟਿਕ ਨੰਬਰ ਪਲੇਟ ਪਛਾਣ (ANPR) ਕੈਮਰੇ ਲਗਾਏ ਹਨ ਅਤੇ ਬਾਕੀਆਂ ਵਿੱਚ 30 ਜੂਨ ਤੱਕ ਇਹ ਕੈਮਰੇ ਲੱਗ ਜਾਣਗੇ।

ਇਹ ਕੈਮਰੇ 10-year-old vehicles (ਡੀਜ਼ਲ) ਜਾਂ 15 ਸਾਲ (ਪੈਟਰੋਲ) ਤੋਂ ਪੁਰਾਣੇ ਵਾਹਨਾਂ ਦਾ ਪਤਾ ਲਗਾਉਣਗੇ ਅਤੇ ਟ੍ਰੈਫਿਕ ਅਤੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵਾਲੀ ਕਮਾਂਡ ਸੈਂਟਰ ਅਤੇ ਇਨਫੋਰਸਮੈਂਟ ਟੀਮਾਂ ਨੂੰ ਚੇਤਾਵਨੀ ਭੇਜਣਗੇ, ਜੋ ਵਾਹਨਾਂ ਨੂੰ ਜ਼ਬਤ ਕਰਨਗੇ।

 

Media PBN Staff

Media PBN Staff

Leave a Reply

Your email address will not be published. Required fields are marked *