All Latest NewsNews FlashPunjab News

Punjab News- ਹਾਈਕੋਰਟ ਦਾ 3704 ਅਧਿਆਪਕਾਂ ਦੇ ਹੱਕ ‘ਚ ਵੱਡਾ ਫ਼ੈਸਲਾ, ਪਰ ਪੰਜਾਬ ਸਰਕਾਰ ਕੋਰਟ ਦਾ ਹੁਕਮ ਲਾਗੂ ਕਰਨ ਤੋਂ ਭੱਜੀ

 

ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਦੀ ਮਾਨ ਸਰਕਾਰ, ਅਦਾਲਤੀ ਫ਼ੈਸਲੇ ਮਗਰੋਂ ਵੀ ਪੰਜਾਬ ਪੇਅ ਸਕੇਲ ਬਹਾਲ ਕਰਨ ਨਹੀਂ ਕਰ ਰਹੀ ਲਾਗੂ

3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਮੁਨੀਸ਼ ਸਿਸੋਦੀਆ ਨੂੰ ਦਿੱਤਾ ਮੰਗ ਪੱਤਰ, ਹਾਈਕੋਰਟ ਦਾ ਫੈਸਲਾ ਲਾਗੂ ਕਰਕੇ ਪੰਜਾਬ ਪੇਅ ਸਕੇਲ ਬਹਾਲ ਕਰਨ ਦੀ ਮੰਗ

ਰੀਕਾਸਟ ਲਿਸਟਾਂ ਵਿੱਚੋ ਬਾਹਰ ਕੀਤੇ ਸਾਥੀਆਂ ਦਾ ਭਵਿੱਖ ਕੀਤਾ ਜਾਵੇ ਸੁਰੱਖਿਅਤ

Punjab News- 

3704 ਅਧਿਆਪਕ ਯੂਨੀਅਨ ਪੰਜਾਬ ਦਾ ਵਫਦ ਵੱਲੋਂ ਮੋਗਾ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਵੱਲੋਂ ਅੱਜ ਮੋਗਾ ਦੇ ਪਿੰਡ ਦਾਰਾਪੁਰ ਵਿਖੇ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋ‌ ਰਹੇ ਆਪ ਸੁਪਰੀਮੋ ਮਨੀਸ਼ ਸਿਸੋਦੀਆ ਦੇ ਵਿਰੋਧ ਦਾ ਐਲਾਨ ਕੀਤਾ ਸੀ।

ਕਿਉਂਕਿ 3704 ਅਧਿਆਪਕਾਂ ਉਪਰ ਹਾਈਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਪੰਜਾਬ ਸਕੇਲ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ,ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਆਏ ਦਿਨ ਸਿਰਫ਼ ਲਾਰੇ ਲਗਾ ਕੇ ਸਮਾਂ ਲੰਘਾ ਰਿਹਾ ਹੈ। ਹਾਈਕੋਰਟ ਵੱਲੋਂ COCP ਅਧੀਨ ਬਣਦਾ ਪੰਜਾਬ ਸਕੇਲ ਲਾਗੂ ਕਰਨ ਲਈ ਵਿਭਾਗ ਨੂੰ 2 ਜੂਨ ਦਾ ਸਮਾਂ ਦਿੱਤਾ ਸੀ।

ਜਿਸਦੀ ਸਮਾਂ ਸੀਮਾ ਲੰਘ ਜਾਣ ਤੋਂ ਬਾਅਦ ਅਧਿਆਪਕਾ ਵੱਲੋਂ 10 ਜੂਨ ਨੂੰ ਲੁਧਿਆਣਾ ਪ੍ਰਦਰਸ਼ਨ ਕੀਤਾ ਗਿਆ। ਜਿਸ ਦੇ ਕਾਰਨ 15 ਜੂਨ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜੱਥੇਬੰਦੀ ਨਾਲ ਕੀਤੀ ਮੀਟਿੰਗ ਦੌਰਾਨ 25 ਜੂਨ ਤੱਕ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ।

ਪ੍ਰੰਤੂ ਇਹ ਇੱਕ ਵਾਰ ਫਿਰ ਲਾਰਾ ਸਾਬਿਤ ਹੋਇਆ ਜਿਸ ਕਾਰਨ ਅੱਕੇ ਹੋਏ ਅਧਿਆਪਕਾਂ ਨੇ ਅੱਜ ਮੋਗਾ ਵਿਖੇ ਹੋਣ ਜਾ ਰਹੇ ਮੁਨੀਸ਼ ਸਿਸੋਦੀਆ ਦੇ ਉਦਘਾਟਨੀ ਸਮਾਰੋਹ ਵਿਚ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਨ ਐਲਾਨ ਕੀਤਾ ਸੀ।

ਜਿਸ ਕਾਰਨ ਡੀ.ਸੀ ਮੋਗਾ ਵੱਲੋਂ ਉਹਨਾਂ ਦੀ ਮੁਲਾਕਾਤ ਮੁਨੀਸ਼ ਸਿਸੋਦੀਆ ਨਾਲ ਕਰਵਾਈ ਗਈ ਅਤੇ ਆਪ ਇੰਚਾਰਜ ਨੇ ਇਸ ਸੰਬੰਧੀ ਆਪਣੇ ਪੱਧਰ ਉਪਰ ਦਖਲ ਦੇ ਕੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।

ਆਗੂਆਂ ਨੇ ਦੱਸਿਆ ਕਿ ਉਹਨਾਂ ਉਪਰ ਜਦ ਤੱਕ ਹਾਈਕੋਰਟ ਦੇ ਹੁਕਮ ਲਾਗੂ ਕਰਕੇ ਪੰਜਾਬ ਦਾ ਛੇਵਾਂ ਪੇਅ ਸਕੇਲ ਨਹੀਂ ਲਗਾਇਆ ਜਾਂਦਾ, ਪੰਜਾਬ ਵਿੱਚ ਹੋ ਰਹੇ ਆਮ ਆਦਮੀ ਪਾਰਟੀ ਦੇ ਹਰ ਪ੍ਰੋਗਰਾਮ ਦਾ ਵਿਰੋਧ ਕੀਤਾ ਜਾਵੇਗਾ। ਕਿਉਂਕਿ ਆਪ ਦੇ ਮੌਜੂਦਾ ਮੁੱਖ ਮੰਤਰੀ ਵਿੱਤ ਮੰਤਰੀ ਅਤੇ ਆਪ ਪ੍ਰਧਾਨ ਵੱਲੋਂ ਵਿਰੋਧੀ ਧਿਰ ਹੋਣ ਸਮੇਂ ਸਾਡੇ ਹੱਕ ਵਿੱਚ ਖੜਣ ਦਾ ਨਾਟਕ ਕਰਦੇ ਸਨ।

ਪ੍ਰੰਤੂ ਅੱਜ ਇਹਨਾਂ ਵੱਲੋਂ ਆਪਣੇ ਬਿਆਨਾਂ ਤੋਂ ਇਨਕਾਰੀ ਹੋਣ ਅਤੇ ਹਾਈਕੋਰਟ ਫੈਸਲਾ ਲਾਗੂ ਨਾ ਕਰਨ ਕਰਕੇ ਇਹਨਾਂ ਦਾ ਦੋਗਲਾਪਣ ਨਜ਼ਰ ਆ ਗਿਆ ਹੈ। ਇਸ ਮੌਕੇ ਰਾਜੇਸ਼ਵਰ ਰਾਏ, ਗੁਰਤੇਜ ਸਿੰਘ, ਸੁਮੀਤਪਾਲ ਸਿੰਘ, ਰਾਜਨ ਸੈਣੀ, ਹਰਦੀਪ ਸਿੰਘ, ਅਮਿਤ ਕੁਮਾਰ, ਰਾਕੇਸ਼ ਕੁਮਾਰ, ਆਦਿ ਸਾਥੀ ਮੌਜੂਦ ਸਨ।

 

Leave a Reply

Your email address will not be published. Required fields are marked *