All Latest NewsNews FlashPunjab News

ਸਰਵ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਮੈਡਮ ਛੀਨਾ ਨੇ ਕੇਂਦਰੀ ਮੰਤਰੀ ਅੰਨਪੂਰਨਾਦੇਵੀ ਨੂੰ ਭੇਜਿਆ ਮੰਗ ਪੱਤਰ

 

Punjab News- ਸਰਵ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਕੇਂਦਰੀ ਮੰਤਰੀ ਅੰਨਪੂਰਨਾਦੇਵੀ ਨੂੰ ਮੰਗ ਪੱਤਰ ਭੇਜਿਆ ਹੈ। ਉਕਤ ਮੰਗ ਪੱਤਰ ਵਿੱਚ ਵਰਕਰਾਂ ਅਤੇ ਹੈਲਪਰਾਂ ਦੀਆਂ ਵੱਖ ਵੱਖ ਮੰਗਾਂ ਦਾ ਜਿਕਰ ਹੈ।

ਹੇਠਾਂ ਪੜ੍ਹੋ ਮੰਗ ਪੱਤਰ ਦੀ ਕਾਪੀ

ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ,
ਨਵੀਂ ਦਿੱਲੀ ।

ਵਿਸ਼ਾ -FRS ਨਾ ਕਰਨ ਸਬੰਧੀ।
ਸੀ੍ਮਤੀ ਜੀ-

ਬੇਨਤੀ ਹੈ ਕਿ ਵਿਭਾਗ ਵੱਲੋਂ ਲਗਾਤਾਰ ਵਰਕਰਾਂ ਨੂੰ FRS. ਕਰਨ ਲਈ ਦਬਾਅ ਪਾਇਆ ਜਾ ਰਿਹਾ ਜਦਕਿ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਹੁਣ ਤੱਕ ਮੋਬਾਈਲ ਫੋਨ ਨਹੀਂ ਦਿੱਤੇ ਗਏ ਕਈ ਪਿੰਡਾਂ ਵਿੱਚ ਨੈਟਵਰਕ ਪੂਰਾ ਵੀ ਨਹੀਂ ਮਿਲਦਾ ਅਤੇ ਆਂਗਣਵਾੜੀ ਵਰਕਰਾਂ ਨੂੰ ਓਟੀਪੀ ਨਾਲ ਸੰਬੰਧਿਤ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਸ ਲਈ ਸਾਡੀ ਯੂਨੀਅਨ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਇਸਦਾ ਪੁਰਜੋਰ ਵਿਰੋਧ ਕਰਦੀਂ ਹੈ।

ਪੰਜਾਬ ਸਰਕਾਰ ਅਤੇ ਵਿਭਾਗ ਵਲੋਂ 2018 ਵਿੱਚ ਮੋਬਾਈਲ ਫੋਨ ਦੇਣੇ ਸਨ ,ਚਾਰ ਸਾਲ ਪੂਰੇ ਹੋਣ ਤੋਂ ਬਾਅਦ ਦੁਬਾਰਾ ਮੋਬਾਈਲ ਮਿਲਣੇ ਸਨ ਪੂਰੇ ਹਿੰਦੋਸਤਾਨ ਵਿੱਚ ਦੂਸਰੀ ਵਾਰ ਮੋਬਾਈਲ ਦਿੱਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਇਕ ਵਾਰ ਵੀ ਮੋਬਾਈਲ ਨਹੀਂ ਦਿੱਤਾ ਗਿਆ ਦਿੱਲੀ ਵਿੱਚ ਆਪ ਸਰਕਾਰ ਦੇ ਕਾਰਜਕਾਲ ਵਿੱਚ ਮੋਬਾਈਲ ਫੋਨ ਦਿੱਤੇ ਗਏ ਸੀ,ਰਾਜਸਥਾਨ,ਯੂ ਪੀ,ਮਹਾਰਾਸ਼ਟਰ,ਨਾਗਾਲੈਂਡ ਅਤੇ ਹੋਰ ਵੀ ਇਕ ਦਰਜਨ ਤੋਂ ਵੱਧ ਬਹੁਤ ਸਾਰੇ ਗਵਾਂਢੀ ਰਾਜਾਂ ਵਿੱਚ ਮੋਬਾਈਲ ਫ਼ੋਨ ਦਿੱਤੇ ਗਏ ਹਨ।

ਪਰ ਪੰਜਾਬ ਸਰਕਾਰ ਵੱਲੋਂ ਸੱਤ ਸਾਲ ਬੀਤ ਜਾਣ ਤੇ ਵੀ ਵਰਕਰਾਂ ਨੂੰ ਮੋਬਾਈਲ ਫੋਨ ਮੁਹਈਆ ਨਹੀਂ ਕਰਵਾਏ ਗਏ। 166 ਰੁਪਏ ਮਹੀਨੇ ਵਿੱਚ ਕੋਈ ਵੀ ਕੰਪਨੀ ਡਾਟਾ ਪੈਕੇਜ ਨਹੀਂ ਦਿੰਦੀ। ਵਰਕਰਾਂ ਆਪਣੇ ਨਿੱਜੀ ਫ਼ੋਨਾਂ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਫੋਨਾ ਤੇ ਪੋਸ਼ਨ ਟਰੈਕਰ ਐਪ ਚਲਾ ਰਹੀਆਂ ਹਨ। ਵਾਰ ਵਾਰ ਇਸਦਾ ਵਰਜਨ ਵੱਡਾ ਹੋ ਰਿਹਾ ਹੈ ਵਰਕਰਾਂ ਦੇ ਫੋਨ ਵੀ ਸਪੋਰਟ ਨਹੀਂ ਕਰ ਰਹੇ।

ਸਾਡੀ ਯੂਨੀਅਨ ਇਸ ਦਾ ਪੁਰਜੋਰ ਵਿਰੋਧ ਕਰਦੀਂ ਹੈ ਜਦੋਂ ਤੱਕ ਸਰਕਾਰ ਵੱਲੋਂ ਵਰਕਰਾਂ ਨੂੰ ਮੋਬਾਈਲ ਫੋਨ ਮੁਹਈਆ ਨਹੀਂ ਕਰਵਾਏ ਜਾਂਦੇ ਅਤੇ ਡਾਟਾ ਪੈਕੇਜ ਡਬਲ ਨਹੀਂ ਕੀਤਾ ਜਾਂਦਾ ੳਦੋ ਤਕ FRS ਨਹੀਂ ਕੀਤਾ ਜਾਵੇਗਾ। ਪਿਛਲੇ ਦਿਨੀ ਕਈ ਆਂਗਣਵਾੜੀ ਸੈਂਟਰਾਂ ਦੇ ਲਾਭਪਾਤਰੀਆਂ ਨਾਲ ਸਕੈਮ ਹੋਏ ਹਨ ਜਿਨਾਂ ਵਿੱਚ ਲਾਭਪਾਤਰੀਆਂ ਨੂੰ ਫੋਨ ਕਰਕੇ ਉਹਨਾਂ ਤੋਂ ਓਟੀਪੀ ਲੈ ਕੇ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਨਿਕਲ ਗਏ ਹਨ।

ਸਕੈਮ ਕਰਨ ਵਾਲੇ ਉਹਨਾਂ ਨੂੰ ਆਂਗਣਵਾੜੀ ਡਿਪਾਰਟਮੈਂਟ ਦਾ ਦੱਸ ਕੇ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਕੱਢ ਲੈਦੇ ਹਨ।ਇਸ ਲਈ ਲਾਭਪਾਤਰੀ ਸਾਨੂੰ ਉਹ otp ਦੇਣ ਤੋਂ ਗੁਰੇਜ ਕਰਦੇ ਹਨ ।ਓਟੀਪੀ ਜਗ੍ਹਾ ਤੇ ਆਧਾਰ ਕਾਰਡ ਨਾਲ ਬਦਲਾਵ ਹੋਣਾ ਚਾਹੀਦਾ ਹੈ,ਜੇਕਰ ਓਟੀਪੀ ਕਾਰਨ ਕਿਸੇ ਵੀ ਲਾਭਪਾਤਰੀ ਨਾਲ ਕੋਈ ਸਕੈਮ ਹੋ ਜਾਂਦਾ ਹੈ ਤਾਂ ਉਸਦਾ ਜਿੰਮੇਵਾਰ ਉਹ ਆਂਗਣਵਾੜੀ ਵਰਕਰ ਨੂੰ ਹੀ ਸਮਝਣਗੇ।

ਇਸ ਲਈ ਵਰਕਰਾਂ ਨੂੰ ਕੇ ਆਏ ਸੀ ਕਰਨ ਵਿੱਚ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਈ ਜਗਾ ਤੇ ਵਰਕਰਾਂ ਦੀਆਂ ਲਾਭਪਾਤਰੀਆਂ ਨਾਲ ਲੜਾਈ ਅਤੇ ਕੁੱਟਮਾਰ ਹੋਣ ਦੀ ਵੀ ਖਬਰ ਹੈ,ਉਦਾਹਰਣ ਵੱਜੋਂ ਦਿੱਲੀ , ਹਰਿਆਣਾ ਅਤੇ ਬਹੁਤ ਸਾਰੇ ਹੋਰ ਰਾਜਾਂ ਵਿੱਚ ਇਹ ਹਾਦਸੇ ਵਰਕਰਾਂ ਨਾਲ ਹੋਏ ਹਨ ,ਇਸ ਲਈ ਜੇਕਰ ਸਰਕਾਰ ekyc ਵਿੱਚ ਲਾਭਪਾਤਰੀ ਵੱਲੋਂ ਓਟੀਪੀ ਦੇਣ ਕਰਨ ਖਾਤੇ ਵਿੱਚੋਂ ਰਕਮ ਨਿਕਲਣ ਦੀ ਕੋਈ ਵੀ ਜਿੰਮੇਵਾਰੀ ਲੈਂਦੀ ਹੈ ਅਤੇ ਲਾਭਪਾਤਰੀ ਨੂੰ ekyc ਕਾਰਨ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਜ਼ਿੰਮੇਦਾਰੀ ਚੁੱਕਦੀ ਹੈ ਅਤੇ ਜੁਲਾਈ ਮਹੀਨੇ ਤੱਕ ਮੋਬਾਈਲ ਫੋਨ ਮੁਹਈਆ ਕਰਵਾਉਂਦੀ ਹੈ ਤਾਂ ਹੀ FRS ਹੋਵੇਗਾ।

ਸਾਡੀ ਯੂਨੀਅਨ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦੀ ਹੈ ਕਿ ਜੇਕਰ ਜੁਲਾਈ ਤੱਕ ਵਰਕਰਾਂ ਨੂੰ ਮੋਬਾਈਲ ਫੋਨ ਮੁਹਈਆ ਨਹੀਂ ਕਰਵਾਏ ਗਏ ਤਾਂ 1 ਅਗਸਤ ਤੋਂ ਪੋਸ਼ਣ ਟਰੈਕਰ ਐਪ ਦਾ ਕੰਮ ਟੋਟਲ ਬੰਦ ਕਰ ਦਿੱਤਾ ਜਾਵੇਗਾ। ਧੰਨਵਾਦ ਸਹਿਤ

 

 

Leave a Reply

Your email address will not be published. Required fields are marked *