ਵੱਡੀ ਖ਼ਬਰ: ਸੰਜੀਵ ਅਰੋੜਾ ਨੇ ਵਿਧਾਇਕ ਵਜੋਂ ਚੁੱਕੀ ਸਹੁੰ (ਵੇਖੋ ਵੀਡੀਓ)
Punjab News-ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਵਲੋਂ ਚੁੱਕਵਾਈ ਗਈ ਸਹੁੰ
Punjab News- ਲੁਧਿਆਣਾ ਪੱਛਮੀ ਤੋਂ ਜਿਮਨੀ ਚੋਣ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਵੱਲੋਂ ਅੱਜ ਵਿਧਾਇਕ ਦੇ ਵਜੋਂ ਸਹੁੰ ਚੁੱਕ ਲਈ ਗਈ ਹੈ। ਉਨ੍ਹਾਂ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਵਲੋਂ ਸਹੁੰ ਚੁੱਕਵਾਈ ਗਈ।
ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਬੀਤੇ ਦਿਨ ਕਿਹਾ ਸੀ ਕਿ ਜਿਸ ਤਰ੍ਹਾਂ ਦਾ ਜਿੱਤ ਦਾ ਫ਼ਰਕ ਹੈ, ਉਹ ਸ਼ਾਨਦਾਰ ਹੈ। ਪੰਜਾਬ ਵਿੱਚ ਦੋ ਸਾਲਾਂ ਬਾਅਦ ਚੋਣਾਂ ਹਨ। ਸਾਡੀ ਸਰਕਾਰ ਤਿੰਨ ਸਾਲਾਂ ਤੋਂ ਚੱਲ ਰਹੀ ਹੈ। ਇਹ ਅਕਸਰ ਕਿਹਾ ਜਾਂਦਾ ਹੈ ਕਿ ਤਿੰਨ ਸਾਲ ਸਰਕਾਰ ਚਲਾਉਣ ਤੋਂ ਬਾਅਦ, ਸਰਕਾਰ ਵਿਰੋਧੀ ਲਹਿਰ ਆ ਜਾਂਦੀ ਹੈ।
ਪਰ ਸੰਜੀਵ ਅਰੋੜਾ ਜਿਸ ਫ਼ਰਕ ਨਾਲ ਜਿੱਤੇ, ਉਹ ਦਰਸਾਉਂਦਾ ਹੈ ਕਿ ਸੱਤਾ ਵਿਰੋਧੀ ਲਹਿਰ ਹੋਣ ਦੀ ਬਜਾਏ, ਇੱਕ ਸੱਤਾ ਪੱਖੀ ਲਹਿਰ ਹੈ। ਪਿਛਲੀ ਵਾਰ ਇਸ ਵਿਧਾਨ ਸਭਾ ਵਿੱਚ 1,15,000 ਵੋਟਾਂ ਪਈਆਂ ਸਨ, ਇਸ ਵਾਰ 85,000 ਵੋਟਾਂ ਪਈਆਂ। ਪਿਛਲੀ ਵਾਰ “ਆਪ” 7,500 ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ, ਇਸ ਵਾਰ “ਆਪ” 10,700 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੀ ਹੈ।
ਇਸ ਦਾ ਮਤਲਬ ਹੈ ਕਿ ਲੋਕ ਪਿਛਲੀ ਵਾਰ ਨਾਲੋਂ ਵੱਧ ਸਮਰਥਨ ਦੇ ਰਹੇ ਹਨ। ਲੋਕ ਕਹਿ ਰਹੇ ਹਨ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਅੱਗੇ ਵਧੋ। ਇਹ ਰਾਜਨੀਤੀ ਵਿੱਚ ਅਕਸਰ ਨਹੀਂ ਦੇਖਿਆ ਜਾਂਦਾ। ਜਿਸ ਤਰ੍ਹਾਂ ‘ਆਪ’ ਸਰਕਾਰ ਪੰਜਾਬ ਵਿੱਚ ਕੰਮ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਪਿਛਲੀ ਵਾਰ ਇਸ ਨੂੰ 92 ਸੀਟਾਂ ਮਿਲੀਆਂ ਸਨ, ਇਸ ਵਾਰ ਇਸ ਨੂੰ 100 ਤੋਂ ਵੱਧ ਸੀਟਾਂ ਮਿਲਣਗੀਆਂ।