RAW New Chief: ਪੰਜਾਬ ਕੇਡਰ ਦਾ ਸੀਨੀਅਰ IPS ਅਫ਼ਸਰ ਬਣਿਆ RAW ਦਾ ਨਵਾਂ ਚੀਫ਼
RAW New Chief: ਵਰਤਮਾਨ ਵਿੱਚ ਏਵੀਏਸ਼ਨ ਰਿਸਰਚ ਸੈਂਟਰ (ਏਆਰਸੀ) ਦੇ ਮੁਖੀ ਵਜੋਂ ਕੰਮ ਕਰ ਰਹੇ ਹਨ।
RAW New Chief: ਪੰਜਾਬ ਕੇਡਰ ਦੇ ਸੀਨੀਅਰ ਆਈਪੀਐਸ ਅਧਿਕਾਰੀ ਪਰਾਗ ਜੈਨ ਨੂੰ ਕੇਂਦਰ ਸਰਕਾਰ ਨੇ ਰਿਸਰਚ ਐਂਡ ਐਨਾਲਿਸਿਸ ਵਿੰਗ (RAW New Chief) ਦਾ ਨਵਾਂ ਚੀਫ਼ ਨਿਯੁਕਤ ਕੀਤਾ ਹੈ।
ਦੱਸਣਾ ਬਣਦਾ ਹੈ ਕਿ ਪਰਾਗ ਜੈਨ ਮੌਜੂਦਾ ਰਾਅ ਮੁਖੀ ਰਵੀ ਸਿਨਹਾ ਦੀ ਥਾਂ ਲੈਣਗੇ, ਜਿਨ੍ਹਾਂ ਦਾ ਮੌਜੂਦਾ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ।
ਜੈਨ 1 ਜੁਲਾਈ, 2025 ਨੂੰ ਦੋ ਸਾਲਾਂ ਦੇ ਨਿਸ਼ਚਿਤ ਕਾਰਜਕਾਲ ਲਈ ਅਹੁਦਾ ਸੰਭਾਲਣਗੇ। ਹੇਠਾਂ ਪੜ੍ਹੋ ਕਿ ਪਰਾਗ ਜੈਨ ਕੌਣ ਹਨ?
ਦੱਸਦੇ ਚੱਲੀਏ ਕਿ ਪਰਾਗ ਜੈਨ 1989 ਬੈਚ ਦੇ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਹਨ। ਪਰਾਗ ਜੈਨ ਚੰਡੀਗੜ੍ਹ ਦੇ ਐਸਐਸਪੀ ਵਜੋਂ ਸੇਵਾ ਨਿਭਾ ਚੁੱਕੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕੈਨੇਡਾ ਅਤੇ ਸ਼੍ਰੀਲੰਕਾ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਪਰਾਗ ਜੈਨ ਜੰਮੂ-ਕਸ਼ਮੀਰ ਵਿੱਚ ਵੀ ਤਾਇਨਾਤ ਰਹੇ ਹਨ, ਅੱਤਵਾਦ ਵਿਰੋਧੀ ਰਣਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਵਰਤਮਾਨ ਵਿੱਚ ਏਵੀਏਸ਼ਨ ਰਿਸਰਚ ਸੈਂਟਰ (ਏਆਰਸੀ) ਦੇ ਮੁਖੀ ਵਜੋਂ ਕੰਮ ਕਰ ਰਹੇ ਹਨ।
ਇਸ ਸੰਸਥਾ ਨੇ ਪਾਕਿਸਤਾਨੀ ਫੌਜ ਅਤੇ ਅੱਤਵਾਦੀ ਟਿਕਾਣਿਆਂ ਦੀ ਖੁਫੀਆ ਜਾਣਕਾਰੀ ਇਕੱਠੀ ਕੀਤੀ ਸੀ, ਜਿਸ ਤੋਂ ਬਾਅਦ ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਦੂਰ’ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ।