ਵੱਡੀ ਖ਼ਬਰ: ਪੰਜਾਬ ‘ਚ ਦਿਨ ਦਿਹਾੜੇ ਅਧਿਆਪਕਾ ਨਾਲ ਲੁੱਟ-ਖੋਹ, ਲੱਗੀਆਂ ਸੱਟਾਂ
Punjab News- ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਕਸਬਾ ਜਗਰਾਉਂ ਵਿੱਚ ਅਧਿਆਪਕਾ ਦੇ ਨਾਲ ਲੁੱਟਖੋਹ ਦਾ ਇਕ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ, ਅਧਿਆਪਕਾ ਰੇਣੂ ਕਸ਼ਯਪ ਸਕੂਲ ਛੁੱਟੀ ਤੋਂ ਬਾਅਦ ਆਪਣੇ ਘਰ ਜਾ ਰਹੀ ਸੀ ਤਾਂ, ਇਸੇ ਦੌਰਾਨ ਹੀ ਜਦੋਂ ਉਹ ਡਿਸਪੋਜ਼ਲ ਰੋਡ ਤੇ ਪਹੁੰਚੀ ਤਾਂ, ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਉਸਦਾ ਪਰਸ ਖੋਹ ਲਿਆ।
ਇਸ ਦੌਰਾਨ ਉਹ (ਅਧਿਆਪਕਾ) ਸੜਕ ਤੇ ਡਿੱਗ ਪਈ ਅਤੇ ਉਸਨੂੰ ਸੱਟਾਂ ਵੀ ਲੱਗੀਆਂ ਹਨ। ਅਧਿਆਪਕਾ ਨੇ ਦੱਸਿਆ ਕਿ ਉਹ ਸ਼ਿਵਾਲਿਕ ਮਾਡਲ ਸਕੂਲ ਪੜ੍ਹਾਉਂਦੀ ਹੈ ਅਤੇ ਸ਼ਾਸਤਰੀ ਨਗਰ ਦੀ ਰਹਿਣ ਵਾਲੀ ਹੈ। ਅਧਿਆਪਕਾ ਨੇ ਦੱਸਿਆ ਕਿ ਪਰਸ ਵਿੱਚ ਉਸ ਦਾ ਕਾਫੀ ਜ਼ਰੂਰੀ ਸਮਾਨ ਸੀ।
ਅਧਿਆਪਕਾ ਦਾ ਮੋਬਾਈਲ ਵੀ ਲੁਟੇਰੇ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ। ਮੋਬਾਈਲ ਉਸਦੇ ਹੱਥੋਂ ਫਿਸਲ ਗਿਆ ਅਤੇ ਸੜਕ ‘ਤੇ ਡਿੱਗ ਗਿਆ। ਇਸ ਤਰ੍ਹਾਂ ਲੁਟੇਰੇ ਮੋਬਾਈਲ ਨਹੀਂ ਲੁੱਟ ਸਕੇ।
ਘਟਨਾ ਦੀ ਸੂਚਨਾ ਮਿਲਦੇ ਹੀ ਪੀੜਤ ਅਧਿਆਪਕਾ ਦੇ ਪਤੀ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।