Amritsar News: ਰੋਟਰੀ ਕਲੱਬ ਆਸਥਾ ਦੇ ਪ੍ਰਧਾਨ ਡਾ. ਰਣਵੀਰ ਬੇਰੀ ਸਨਮਾਨਿਤ
ਪਾਸਟ ਪ੍ਰਧਾਨ ਅਸ਼ਵਨੀ ਅਵਸਥੀ ਨੇ ਕਲੱਬ ਗਤੀਵਿਧੀਆਂ ਦੀ ਦਿੱਤੀ ਜਾਣਕਾਰੀ
ਪੰਜਾਬ ਨੈੱਟਵਰਕ, ਅੰਮ੍ਰਿਤਸਰ
ਬੀਤੇ ਦਿਨੀਂ ਵੈਸਟਰਨ ਵਿਲਾ ਅੰਮ੍ਰਿਤਸਰ ਵਿਖੇ ਹੋਈ ਰੋਟਰੀ ਕਲੱਬ ਦੀ ਹੋਈ ਜ਼ਿਲ੍ਹਾ ਕਾਨਫਰੰਸ ਦੇ ਸਮਾਰੋਹ ਦੌਰਾਨ ਸਮਾਜ ਸੇਵਕ ਤੇ ਡਾ. ਰਣਵੀਰ ਬੇਰੀ ਪ੍ਰਧਾਨ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿਚ ਡੀਜੀ ਪੀਐਸ ਗਰੋਵਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਸਨ। ਡਾ. ਰਣਵੀਰ ਬੇਰੀ ਸਮਾਜ ਸੇਵੀ ਕਾਰਜਾਂ ਵਿਚ ਹਮੇਸ਼ਾਂ ਮੋਹਰੀ ਰਹਿੰਦੇ ਹਨ ਅਤੇ ਕਲੱਬ ਦੀਆਂ ਗਤੀਵਿਧੀਆਂ ਵਿਚ ਵੀ ਸਹਿਯੋਗ ਦਿੰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਪਾਸਟ ਪ੍ਰਧਾਨ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਪਿਛਲੇ ਸਮਿਆਂ ਵਿਚ ਵੀ ਸਮਾਜ ਭਲਾਈ ਦੇ ਕੰਮਾਂ, ਲੋੜਵੰਦਾਂ ਦੀ ਮਦਦ, ਅੱਖਾਂ ਦੇ ਅਪਰੇਸ਼ਨ, ਹੜ ਪੀੜਤਾਂ ਦੀ ਮਦਦ, ਵਾਤਾਵਰਨ ਨੂੰ ਸੁਰੱਖਿਅਤ ਰੱਖਣ ਤੇ ਹੋਰ ਬਹੁਤ ਸਾਰੇ ਸਮਾਜ ਭਲਾਈ ਕਾਰਜਾਂ ਵਿਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਸ਼ਨ ਵੰਡ ਸਮਾਰੋਹ, ਸਕੂਲਾਂ ਵਿਚ ਟੀਵੀ, ਐੱਲਈਡੀ ਪ੍ਰੋਜੈਕਟਰ ਮੁਹੱਈਆ ਕਰਵਾਉਣੇ, ਗਰੀਬ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਬੈਗ ਦੇਣੇ, ਲੋੜਵੰਦ ਪੜ੍ਹਾਈ ਲਈ ਬੱਚਿਆਂ ਦੀ ਆਰਥਿਕ ਮਦਦ ਕਰਨੀ ਆਦਿ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਡੀਜੀ ਪੀਐਸ ਗਰੋਵਰ ਨੇ ਕਿਹਾ ਕਿ ਪ੍ਰਧਾਨ ਡਾ. ਰਣਵੀਰ ਬੇਰੀ ਵਲੋਂ ਕਲੱਬ ਵਿਚ ਲੰਬੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਹਰ ਪ੍ਰੋਜੈਕਟ ਵਿਚ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾਂਦਾ ਹੈ।
ਇਸ ਮੌਕੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਪ੍ਰਧਾਨ ਡਾ. ਰਣਵੀਰ ਬੇਰੀ ਤੋਂ ਇਲਾਵਾ ਕਲੱਬ ਦੇ ਸਕੱਤਰ ਅੰਦੇਸ਼ ਭੱਲਾ, ਰੋਟੇਰੀਅਨ ਵਿਜੇ ਸਹਿਦੇਵ, ਰੋਟੇਰੀਅਨ ਪਵਨ ਕਪੂਰ, ਰੋਟੇਰੀਅਨ ਆਤਮਜੀਤ, ਪੀਡੀਜੀ ਅਰੁਣ ਕਪੂਰ ਅੰਮ੍ਰਿਤਸਰ, ਪੀਡੀਜੀ ਰੋਟੇਰੀਅਨ ਡਾ. ਯੂਐਸ ਸ਼ਾਮਿਲ, ਪੀਡੀਜੀ ਰੋਟੇਰੀਅਨ ਡਾ. ਦੁਸ਼ਯੰਤ ਚੌਧਰੀ (ਜੰਮੂ), ਪੀਡੀਜੀ ਐਮਐਮ ਜੈਰਥ, ਰੋਟੇਰੀਅਨ ਜਤਿੰਦਰ ਸਿੰਘ ਪੱਪੂ ਅੰਮ੍ਰਿਤਸਰ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਆਰਸੀ ਅੰਮ੍ਰਿਤਸਰ ਆਸਥਾ, ਰੋਟਰੀ ਕਲੱਬ ਆਫ਼ ਜਲੰਧਰ ਸੈਂਟਰਲ ਦੇ ਪ੍ਰਧਾਨ, ਰੋਟੇਰੀਅਨ ਗੁਰਮੀਤ ਸਿੰਘ ਬਸਰਾ, ਰੋਟੇਰੀਅਨ ਜਿਤਨ ਜੈਨ, ਰੋਟੇਰੀਅਨ ਅਮਿਤ ਦੁਰੇਜਾ, ਬਲਦੇਵ ਸਿੰਘ ਸੰਧੂ, ਰੋਟੇਰੀਅਨ ਰਚਨਾ ਸਿੰਗਲਾ, ਪ੍ਰਿੰ. ਦਵਿੰਦਰ ਸਿੰਘ, ਹਰਦੇਸ਼ ਸ਼ਰਮਾ ਦਵੇਸਰ, ਪ੍ਰਦੀਪ ਸ਼ਰਮਾ, ਪਰਮਜੀਤ ਸਿੰਘ, ਆਈਪੀਪੀ ਅਮਨ ਸ਼ਰਮਾ, ਸਰਬਜੀਤ ਸਿੰਘ, ਸਤਪਾਲ ਕੌਰ, ਭੁਪਿੰਦਰ ਕੌਰ, ਸਤਪ੍ਰਭਾ ਸ਼ਰਮਾ, ਮਨਜੀਤ ਕੌਰ, ਮਮਤਾ ਅਰੋੜਾ, ਮਨੀਸ਼ਾ ਭੱਲਾ, ਸਤੀਸ਼ ਸ਼ਰਮਾ ਡੀਡੀਪੀਓ, ਬਲਦੇਵ ਮੰਨਣ, ਹਰਜਾਪ ਬੱਲ, ਸਰਬਦੀਪ ਸਿੰਘ, ਰਮਨ ਕਾਲੀਆ, ਡਾ. ਰੋਮਿਲਾ ਬੇਰੀ, ਸਿੰਮੀ ਬੇਦੀ, ਪ੍ਰਮੋਦ ਸੋਢੀ, ਚੰਦਰਮੋਹਨ, ਮਨਿੰਦਰ ਸਿੰਘ ਸਿਮਰਨ, ਵਿਨੋਦ ਕਪੂਰ, ਜੇਐੱਸ ਲਿਖਾਰੀ, ਬ੍ਰਿਗੇਡੀਅਰ ਜੀਐੱਸ ਸੰਧੂ ਆਦਿ ਹਾਜ਼ਰ ਸਨ।