ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸਾਹਿਤ ਜਗਤ ਵਿੱਚ ਇਤਿਹਾਸਕ ਮੀਲ ਪੱਥਰ-ਸਤਿੰਦਰ ਕੌਰ ਕਾਹਲੋਂ
ਸ਼੍ਰੀ ਸੁੱਖੀ ਬਾਠ ਵੱਲੋਂ ਸਕੂਲੀ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦਾ ਸ਼ਲਾਘਾਯੋਗ ਤੇ ਪ੍ਰੇਰਨਾਦਾਇਕ ਉਪਰਾਲਾ —-ਪ੍ਰਿੰਸੀਪਲ ਪਰਮਜੀਤ ਕੌਰ
ਪੰਜਾਬ ਨੈੱਟਵਰਕ, ਬਟਾਲਾ
ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਜੀ ਦੇ ਵੱਡਮੁੱਲੇ ਯਤਨਾਂ ਸਦਕਾ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ “ਨਵੀਆ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਤਹਿਤ ਹੋਣ ਜਾ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਜੋ ਮਸਤੂਆਣਾ ਸਾਹਿਬ ਵਿਖੇ 16 ਤੇ 17 ਨਵੰਬਰ,2024 ਨੂੰ ਹੋਣ ਜਾ ਰਹੀ ਹੈ।
ਅੱਜ ਇਸ ਦਾ ਪ੍ਰਾਸਪੈਕਟਸ ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਧੁੱਪਸੜੀ ਬਟਾਲਾ ਵਿਖੇ ਪ੍ਰਿੰਸੀਪਲ ਕਮ ਬਲਾਕ ਨੋਡਲ ਅਫ਼ਸਰ ਪਰਮਜੀਤ ਕੋਰ ,ਸਤਿੰਦਰ ਕਾਹਲੋਂ ਸਟੇਟ ਅਵਾਰਡੀ ,ਲੈਕਚਰਾਰ ਵਰਗਿਸ ਸਲਾਮਤ ਮੈਂਬਰ ਪ੍ਰਬੰਧਕੀ ਬੋਰਡ ਪੰਜਾਬੀ ਸਾਹਿਤ ਅਕਾਦਮੀ ,ਲੈਕਚਰਾਰ ਬਲਰਾਜ ਸਿੰਘ ,ਲੈਕਚਰਾਰ ਜਤਿੰਦਰ ਸਿੰਘ,ਲੈਕਚਰਾਰ ਕੰਸ ਰਾਜ ,ਲੈਕਚਰਾਰ ਪਵਨ ਕੁਮਾਰ ,ਲੈਕਚਰਾਰ ਨਰਿੰਦਰ ਪਾਲ ,ਲੈਕਚਰਾਰ ਗਗਨਦੀਪ ਸਿੰਘ ਵੱਲੋਂ ਸਾਂਝੇ ਤੌਰ ‘ਤੇ ਰਿਲੀਜ਼ ਕੀਤਾ ਗਿਆ।
ਇਸ ਮੌਕੇ ਸਤਿੰਦਰ ਕੌਰ ਕਾਹਲੋਂ ਨੇ ਕਾਨਫਰੰਸ ਦੇ ਬਾਰੇ ਵਿਸਥਾਰ ਸਹਿਤ ਦੱਸਦਿਆਂ ਕਿਹਾ ਕਿ ਇਹ ਸਾਹਿਤ ਜਗਤ ਵਿੱਚ ਪਹਿਲੀ ਬਾਲ ਲੇਖਕ ਕਾਨਫਰੰਸ ਹੈ ,ਜਿਸ ਪੰਜਾਬ ਦੇ ਵੱਖ ਵੱਖ ਪ੍ਰਾਂਤਾਂ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਬੱਚੇ ਵੀ ਸ਼ਾਮਿਲ ਹੋਣਗੇ। ਗੁਰਦਾਸਪੁਰ ਜ਼ਿਲ੍ਹੇ ਦੀ ਪਹਿਲੀ ਕਿਤਾਬ ਲੋਕ ਅਰਪਣ ਹੋ ਚੁੱਕੀ ਹੈ ਤੇ ਦੂਸਰੀ ਦੀ ਤਿਆਰੀ ਪੂਰੇ ਜ਼ੋਰਾਂ ਤੇ ਹੈ। ਵੱਖ ਵੱਖ ਸਕੂਲਾਂ ਵਿੱਚ ਬਾਲ ਲੇਖਕ ਵਰਕਸ਼ਾਪ ਲਗਾ ਕੇ ਬੱਚਿਆਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਪ੍ਰਿੰਸੀਪਲ ਪਰਮਜੀਤ ਕੌਰ ਨੇ ਕਿਹਾ ਕਿ ਬੱਚਿਆਂ ਅੰਦਰ ਬਹੁਤ ਪ੍ਰਤਿਭਾ ਛੁਪੀ ਹੁੰਦੀ ਬਸ ਉਹਨਾਂ ਨੂੰ ਗਾਇਡ ਕਰਨ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਸੁੱਖੀ ਬਾਠ ਜੀ ਇੱਕ ਮਹਾਨ ਸਖਸ਼ੀਅਤ ਹਨ ਤੇ ਉਹਨਾਂ ਦੇ ਇਸ ਕਾਰਜ ਦੀ ਜਿੰਨੀ ਵੀ ਸਲਾਹੁਣਾ ਕੀਤੀ ਜਾਵੇ ਘੱਟ ਹੈ। ਅਸੀ ਇਸ ਕੰਮ ਵਿੱਚ ਉਹਨਾਂ ਦੀ ਟੀਮ ਦੇ ਨਾਲ ਹਾਂ। ਅਸੀਂ ਅੱਜ ਕਾਨਫਰੰਸ ਦੇ ਪ੍ਰਾਸਪੈਕਟਸ ਰੀਲੀਜ਼ ਕਰਦਿਆਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ। ਇਹ ਕਾਨਫਰੰਸ ਆਪਣੇ ਆਪ ਵਿੱਚ ਮੀਲ ਪੱਥਰ ਸਾਬਿਤ ਕਰੇਗੀ। ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਿਰ ਸੀ।