Punjab News-ਗੌਰਮਿੰਟ ਨਰਸਿੰਗ ਸਕੂਲ ਗੁਰਦਾਸਪੁਰ ਵਿਖੇ ਐਸਐਮਟੀਆਈ ਦੀ ਮੀਟਿੰਗ ਆਯੋਜਿਤ
Punjab news- ਸਿਹਤ ਵਿਭਾਗ ਪੰਜਾਬ ਵਲੋਂ ਪੂਰੇ ਪੰਜਾਬ ਵਿੱਚ 03 ਸਟੇਟ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ ਖੋਲੇ ਜਾ ਰਹੇ ਹਨ ।ਜਿਸ ਤਹਿਤ ਸਰਕਾਰੀ ਜੀ ਐਨ ਐਮ ਨਰਸਿੰਗ ਸਕੂਲ ਗੁਰਦਾਸਪੂਰ ਵਿਖੇ ਵੀ ਸਟੇਟ ਮਿਡਵਾਈਫਰੀ ਇੰਸਟੀਚਿਊਟ ਸਥਾਪਿਤ ਕੀਤਾ ਗਿਆ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਪੁਰੇਵਾਲ ਨੇ ਦਸਿਆ ਇਸ ਪ੍ਰੋਗਰਾਮ ਤਹਿਤ ਪੋਸਟ ਬੇਸਿਕ ਨਰਸ ਮਿਡਵਾਈਫ ਪ੍ਰੈਕਟੀਸ਼ਨਰ ਦਾ ਡੇਢ ਸਾਲ ਦਾ ਕੋਰਸ ਕਰਵਾਇਆ ਜਾਵੇਗਾ ਅਤੇ ਕੋਰਸ ਕਰਨ ਤੋਂ ਬਾਅਦ ਟ੍ਰੇਂਡ ਨਰਸਾਂ ਸਮਾਜ ਨੂੰ ਹੋਰ ਵਧੀਆ ਜੱਚਾ ਬੱਚਾ ਸੇਵਾਵਾਂ ਦੇਣਗੀਆਂ।
ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਇਸ ਸਾਲ ਤੋਂ ਸ਼ੁਰੂ ਹੋਵੇਗਾ ਜਿਸ ਤਹਿਤ ਇਕ ਮੀਟਿੰਗ ਸਿਵਲ ਸਰਜਨ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਨਰਸਿੰਗ ਸਕੂਲ ਗੁਰਦਾਸਪੁਰ ਵਿਖੇ ਰੱਖੀ ਗਈ ਜਿਸ ਵਿੱਚ ਸਟੇਟ ਵਲੋ ਜਿਪੇਗੋ ਦੀ ਪੀ ਓ ਮਿਸ ਸ਼ਵੀ ਵਿਸ਼ੇਸ਼ ਤੌਰ ਤੇ ਪਹੁੰਚੀ । ਉਹਨਾਂ ਇਸ ਪ੍ਰੋਗਰਾਮ ਸੰਬੰਧੀ ਜੋ ਵੀ ਬੇਸਿਕ ਲੋੜਾਂ ਸਨ ਉਹਨਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਚੈੱਕ ਕੀਤਾ ਗਿਆ।
ਉਹਨਾਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਲਈ ਸਥਾਪਿਤ ਸਾਰੇ ਬੁਨਿਆਦੀ ਢਾਂਚੇ ਪ੍ਰਤੀ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਨੇ ਇਸ ਪ੍ਰੋਗਰਾਮ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਸਹਿਮਤੀ ਪ੍ਰਗਟ ਕੀਤੀ ਅਤੇ ਦੱਸਿਆ ਕਿ ਇਸ ਕੋਰਸ ਵਾਸਤੇ ਭਾਗੀਦਾਰਾਂ ਦੀ ਚੋਣ ਲਿਖਤੀ ਟੈਸਟ ਦੀ ਮੈਰਿਟ ਦੇ ਆਧਾਰ ਤੇ ਕੀਤੀ ਜਾਵੇਗੀ ਅਤੇ ਦਾਖਲਾ ਲੈਣ ਵਾਲੇ ਸਿਖਿਆਰਥੀਆਂ ਨੂੰ ਸਰਕਾਰ ਵਲੋਂ ਮੁਫ਼ਤ ਰਿਹਾਇਸ ਦੇ ਨਾਲ ਨਾਲ ਸਟਾਈਫੰਡ ਵੀ ਦਿੱਤਾ ਜਾਵੇਗਾ ਡਾ ਰੋਮੀ ਰਾਜਾ ਡੀ ਐਮ ਸੀ ਨੇ ਦਸਿਆ ਕਿ ਗੁਰਦਾਸਪੁਰ ਵਿਚ ਅਜਿਹਾ ਇੰਸਟੀਚਿਊਟ ਖੁੱਲਣਾ ਬਾਰਡਰ ਏਰੀਆ ਲਈ ਮਾਣ ਵਾਲੀ ਗੱਲ ਹੈ । ਇਸ ਮੌਕੇ ਐਸ ਐਮ ਓ ਡਾ ਅਰਵਿੰਦ ਮਹਾਜਨ, ਮਨਿੰਦਰ ਕੌਰ, ਗੁਰਪ੍ਰੀਤ ਸਿੰਘ, ਮੀਨਾ , ਨਿਰਮਲ ਕੌਰ, ਸੁਮਨ, ਦਲਜੀਤ ਕੌਰ, ਪ੍ਰਭਜੋਤ ਕੌਰ, ਅਮਨਦੀਪ ਕੌਰ, ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।