ਸੇਵਾ ਮੁਕਤੀ ‘ਤੇ ਵਿਸ਼ੇਸ਼: ਗੁਰਦੇਵ ਸਿੰਘ, ਹੈੱਡਮਾਸਟਰ, ਸਰਕਾਰੀ ਹਾਈ ਸਕੂਲ ਮੋਦੇ, ਜ਼ਿਲ੍ਹਾ ਅੰਮ੍ਰਿਤਸਰ
ਗੁਰਦੇਵ ਸਿੰਘ, ਹੈੱਡਮਾਸਟਰ, ਸਰਕਾਰੀ ਹਾਈ ਸਕੂਲ ਮੋਦੇ , ਜ਼ਿਲ੍ਹਾ ਅੰਮ੍ਰਿਤਸਰ, 30/06/2025 ਨੂੰ ਪੰਜਾਬ ਸਰਕਾਰ ਦੇ ਸੇਵਾ ਨਿਯਮਾਂ ਅਨੁਸਾਰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਆਪਣੀ ਸਰਕਾਰੀ ਸੇਵਾ ਤੋਂ ਸੇਵਾ ਮੁਕਤ ਹੋ ਰਹੇ ਹਨ।
ਜਨਮ ਅਤੇ ਵਿਦਿਆਰਥੀ ਜੀਵਨ: ਇਹਨਾਂ ਦਾ ਜਨਮ 12/06/1967 ਨੂੰ ਪਿੰਡ ਧੰਨੋਏ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਪਿਤਾ ਜੀ ਦਾ ਨਾਮ ਸ. ਅਜੀਤ ਸਿੰਘ ਅਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਗੁਰਦੀਪ ਕੌਰ ਹੈ।
ਆਰੰਭਿਕ ਵਿਦਿਆ ਪ੍ਰਾਪਤੀ ਸਰਕਾਰੀ ਪ੍ਰਾਈਮਰੀ ਸਕੂਲ ਛੇਹਰਟਾ ਤੋਂ ਕੀਤੀ। ਮੈਟ੍ਰਿਕ ਮਾਰਚ 1985 ਵਿੱਚ ਸਰਕਾਰੀ ਹਾਈ ਸਕੂਲ ਵਡਾਲੀ ਗੁਰੂ ਤੋਂ ਕੀਤੀ। ਹਾਇਰ ਸੈਕੰਡਰੀ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਤੋਂ ਕੀਤੀ।
1989 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ.ਐੱਸ.ਸੀ (ਨਾਨ-ਮੈਡੀਕਲ) ਕੀਤੀ। 1991 ਵਿੱਚ ਖਾਲਸਾ ਕਾਲਜ ਆਫ ਐਜੂਕੇਸ਼ਨ, ਅੰਮ੍ਰਿਤਸਰ ਤੋਂ ਬੀ.ਐੱਡ. ਕੀਤੀ।
ਸੇਵਾ ਯਾਤਰਾ:
•1992 ਤੋਂ 1995 ਤੱਕ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ , ਅੰਮ੍ਰਿਤਸਰ ਵਿੱਚ ਪ੍ਰਾਈਵੇਟ ਅਧਿਆਪਕ ਵਜੋਂ ਸੇਵਾ ਨਿਭਾਈ।
•23/02/1995 ਨੂੰ ਸਰਕਾਰੀ ਸੇਵਾ ਵਿੱਚ ਸਾਇੰਸ ਮਾਸਟਰ ਵਜੋਂ ਸਰਕਾਰੀ ਹਾਈ ਸਕੂਲ ਠੱਠੀਆਂ ਮਹੰਤਾਂ, ਤਰਨਤਾਰਨ ਵਿੱਚ ਨਿਯੁਕਤੀ ਹੋਈ।
•05/02/1997 ਤੋਂ ਸਰਕਾਰੀ ਹਾਈ ਸਕੂਲ ਨੌਸ਼ਹਿਰਾ ਢਾਲਾ , ਅੰਮ੍ਰਿਤਸਰ।
•10/07/1999 ਤੋਂ ਸਰਕਾਰੀ ਹਾਈ ਸਕੂਲ ਗੰਡੀਵਿੰਡ ਸਰਾ।
•07/08/2001 ਤੋਂ ਸਰਕਾਰੀ ਹਾਈ ਸਕੂਲ ਬੁਰਜ ਰਾਜਾ ਤਾਲ ਵਿੱਚ ਹੈੱਡਮਾਸਟਰ (ਆਫੀਸੀਏਟਿੰਗ) ਵਜੋਂ।
•31/08/2002 ਤੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖਾਸਾ ਬਜ਼ਾਰ, ਅੰਮ੍ਰਿਤਸਰ।
•26/06/2016 ਤੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਸਰਕੇ ਗਿੱਲਾਂ।
•01/04/2025 ਨੂੰ ਉਨ੍ਹਾਂ ਦੀ ਤਰੱਕੀ ਹੈੱਡਮਾਸਟਰ ਵਜੋਂ ਸਰਕਾਰੀ ਹਾਈ ਸਕੂਲ ਮੋਦੇ , ਅੰਮ੍ਰਿਤਸਰ ’ਚ ਹੋਈ, ਜਿੱਥੇ ਤੋਂ ਅੱਜ ਇਹ ਸੇਵਾ ਮੁਕਤ ਹੋ ਰਹੇ ਹਨ।
ਵਿਦਿਆਰਥੀਆਂ ਅਤੇ ਵਿਦਿਆਲਈ ਵਿਕਾਸ: ਗੁਰਦੇਵ ਸਿੰਘ ਨੇ ਆਪਣੀ ਸੇਵਾ ਦੌਰਾਨ ਵਿਸ਼ੇਸ਼ ਤੌਰ ’ਤੇ ਵਿਗਿਆਨ ਵਿਸ਼ੇ ਵਿੱਚ ਬਹੁਤ ਮਿਹਨਤ ਕੀਤੀ। ਉਨ੍ਹਾਂ ਦੀ ਮਿਹਨਤ ਨਾਲ ਵਿਦਿਆਰਥੀਆਂ ਨੇ ਸਾਇੰਸ ਫੇਅਰਾਂ ਵਿੱਚ ਹਿੱਸਾ ਲਿਆ, ਅਤੇ ਕਈ ਵਿਦਿਆਰਥੀ ਸੂਬਾ ਅਤੇ ਰਾਸ਼ਟਰੀ ਪੱਧਰ ’ਤੇ ਚੁਣੇ ਗਏ ਤੇ ਮਹੱਤਵਪੂਰਨ ਸਥਾਨ ਹਾਸਲ ਕੀਤੇ।
ਉਹਨਾਂ ਨੂੰ ਵੱਖ-ਵੱਖ ਸੰਗਠਨਾਂ ਵੱਲੋਂ ਸਮਾਨਿਤ ਵੀ ਕੀਤਾ ਗਿਆ:
•ਟੀਚਰ ਡੇ ’ਤੇ ਰੋਟਰੀ ਕਲੱਬ,ਪੰਜਾਬੀ ਵਿਰਸਾ ਵਿਹਾਰ ਸੋਸਾਇਟੀ ਅੰਮ੍ਰਿਤਸਰ ਅਤੇ ਸੈਕਟਰੀ ਐਜੂਕੇਸ਼ਨ ਪੰਜਾਬ ਵੱਲੋਂ ਉਨ੍ਹਾਂ ਦੇ ਵਿਦਿਅਕ ਯੋਗਦਾਨ ਲਈ ਸਨਮਾਨ।
•ਐਮ.ਐਲ.ਏ. ਅਟਾਰੀ ਸ. ਜਸਵਿੰਦਰ ਸਿੰਘ ਰਾਮਦਾਸ ਵੱਲੋਂ ਵੀ ਸਕੂਲ ਵਿਕਾਸ ਕਾਰਜਾਂ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
•ਤਿੰਨ ਵਾਰ ‘ਬੈਸਟ ਟੀਚਰ ਐਵਾਰਡ’ ਨਾਲ ਨਵਾਜਿਆ ਗਿਆ।
ਹੈੱਡਮਾਸਟਰ ਵਜੋਂ ਯੋਗਦਾਨ: ਗੁਰਦੇਵ ਸਿੰਘ ਨੇ ਹੈੱਡਮਾਸਟਰ ਵਜੋਂ ਸਕੂਲ ਵਿੱਚ ਵਿਸ਼ੇਸ਼ ਵਿਕਾਸਾਤਮਕ ਕੰਮ ਕਰਵਾਏ। ਉਨ੍ਹਾਂ ਦੀ ਅਗਵਾਈ ਵਿੱਚ ਸਕੂਲ ਦੀ ਦਿਸ਼ਾ ਅਤੇ ਸ਼ਾਨ ਨਵੀਂ ਉੱਚਾਈਆਂ ਤੱਕ ਪੁੱਜੀ। ਉਨ੍ਹਾਂ ਨੇ ਸਕੂਲ ਦਾ ਨਾਂ ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਉੱਚਾ ਕੀਤਾ।
ਸਮਾਜਿਕ ਅਤੇ ਯੂਨੀਅਨ ਵਿਚ ਭੂਮਿਕਾ: ਉਹ ਸਮਾਜਿਕ ਕੰਮਾਂ ਵਿੱਚ ਵੀ ਸਰਗਰਮ ਰਹੇ। ਅਧਿਆਪਕ ਯੂਨੀਅਨ ਵਿੱਚ ਅਧਿਆਪਕਾਂ ਦੇ ਹਿੱਤਾਂ ਦੀ ਰੱਖਿਆ ਲਈ ਉਨ੍ਹਾਂ ਨੇ ਸਿਰਲੇਖ ਯੋਗਦਾਨ ਦਿੱਤਾ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ, ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ।
ਸਮਾਪਤੀ: ਅੱਜ ਪੂਰਾ ਸਿੱਖਿਆ ਵਿਭਾਗ, ਪੰਜਾਬ ਸਰਕਾਰ ਅਤੇ ਸਮੂਹ ਅਧਿਆਪਕ ਵਰਗ ਗੁਰਦੇਵ ਸਿੰਘ ਦੀ ਸੇਵਾ ਮੁਕਤੀ ਮੌਕੇ ਉਨ੍ਹਾਂ ਨੂੰ ਹਿਰਦੇ ਤੋਂ ਸ਼ੁਭਕਾਮਨਾਵਾਂ ਤੇ ਧੰਨਵਾਦ ਭੇਟ ਕਰਦਾ ਹੈ। ਉਨ੍ਹਾਂ ਦੀ ਸੇਵਾ ਅਤੇ ਯੋਗਦਾਨ ਸਦਾ ਯਾਦਗਾਰ ਰਹੇਗਾ।

