ਕਰਜ਼ੇ ‘ਚ ਡੁੱਬਾ ਪੰਜਾਬ! ਨਾ ਵਾਅਦੇ ਪੁੱਗੇ, ਨਾ… ਬਦਲਾਅ ਖ਼ੁਦ ਬਹੁੜਿਆ

All Latest NewsNews FlashPunjab News

 

ਵਾਅਦੇ ਮੁਫਤ– ਭੁਗਤਾਨ ਕਰਜ਼ੇ ਵਾਲੇ : ਅਰਵਿੰਦ ਖੰਨਾ

ਅਰਵਿੰਦ ਖੰਨਾ ਨੇ ਪੁੱਛਿਆ, ਕਦੋਂ ਬਣੇਗੀ ਕਰਜ਼ੇ ਤੋਂ ਨਿਕਲਣ ਦੀ ਯੋਜਨਾ?

ਚੰਡੀਗੜ੍ਹ

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੁਕੇ ਜਾ ਰਹੇ ਲਗਾਤਾਰ ਕਰਜ਼ਿਆਂ ’ਤੇ ਭਾਜਪਾ ਆਗੂ ਅਰਵਿੰਦ ਖੰਨਾ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਕਿਹਾ ਕਿ ਪੰਜਾਬ ਮਾਲੀ ਤੌਰ ‘ਤੇ ਲਹੂ-ਲੁਹਾਨ ਹੋ ਰਿਹਾ ਹੈ, ਪਰ ਆਪ ਸਰਕਾਰ ਹਜੇ ਵੀ ਨਾਟਕ, ਵਾਅਦੇ ਅਤੇ ਝੂਠੇ ਦਾਅਵੇ ਕਰ ਰਹੀ ਹੈ।

ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਤੰਜ਼ ਕਰਦਿਆਂ ਕਿਹਾ ਕਿ ਪੰਜਾਬ ਨੰਗ ਹੋ ਗਿਆ ਤੇ ਆਪ ਚੰਗ – ਇਹਨਾਂ ਦੇ ਨਾਟਕਾਂ ਦੀ ਕਾਲੀ ਹਕੀਕਤ ਹੁਣ ਹਰ ਪਿੰਡ ਗਲੀ ’ਚ ਨੱਚ ਰਹੀ ਹੈ।

ਉਨ੍ਹਾਂ ਆਖਿਆ ਕਿ ਜੁਲਾਈ ਤੋਂ ਸਤੰਬਰ ਤੱਕ 8,500 ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਦੀ ਤਿਆਰੀ ਪੰਜਾਬ ਨੂੰ ਪੂਰੀ ਤਰ੍ਹਾਂ ਕਰਜ਼ੇ ਦੇ ਭਾਰ ਹੇਠ ਦੱਬਣ ਵਾਲੀ ਨੀਤੀ ਦਾ ਹਿੱਸਾ ਹੈ। ਸਰਕਾਰ ਦੇ ਵਾਅਦੇ ਤਾਂ ਮੁਫਤ ਨੇ, ਪਰ ਭੁਗਤਾਨ ਪੰਜਾਬੀ ਜਨਤਾ ਕਰ ਰਹੀ ਹੈ, ਉਹ ਵੀ ਕਰਜ਼ਿਆਂ ਰਾਹੀਂ।

ਖੰਨਾ ਨੇ ਕਿਹਾ ਕਿ ਦਿੱਲੀ ਤੋਂ ਵਿਹਲੜ, ਪੰਜਾਬ ਵਿਚ ਤੈਨਾਤ ਆਪ ਦੇ ਵੱਡੇ ਅਗੂ ਕੀ ਇਸ ਵਧਦੇ ਕਰਜ਼ੇ ਨੂੰ ਉਤਾਰਨ ਲਈ ਕੋਈ ਯੋਜਨਾ ਬਣਾਉਣਗੇ? ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਰਜ਼ਿਆਂ ਦੇ ਮਾਮਲੇ ‘ਚ ਪਹਿਲਾਂ ਹੀ ਦੁੱਖੀ ਦਿਖਾਈ ਦਿੰਦੇ ਸਨ।

ਉਹਨਾਂ ਨੂੰ ਤਾਂ 300 ਕਰੋੜ ਦਾ ਕਰਜ਼ਾ ਵੀ ਪਹਾੜ ਵਰਗਾ ਲੱਗਦਾ ਸੀ ਅਤੇ ਪਿਛਲੀਆਂ ਸਰਕਾਰਾਂ ਨੂੰ ਹੀ ਇਨ੍ਹਾਂ ਲਈ ਜ਼ਿੰਮੇਵਾਰ ਦੱਸਦੇ ਸਨ। ਹੁਣ 4 ਲੱਖ ਕਰੋੜ ਦੇ ਕਰਜ਼ੇ ਵੱਲ ਤੁਰ ਪਏ ਹੋ, ਤਾਂ ਕੀ ਹੁਣ ਇਸਦੀ ਜਿਮੇਦਾਰੀ ਆਪ ਦੀ ਹੋਵੇਗੀ ?

ਖੰਨਾ ਨੇ ਕਿਹਾ ਕਿ ਹੁਣ ਤਾਂ ਮੁੱਖਮੰਤਰੀ ਭਗਵੰਤ ਮਾਨ ਨੂੰ ਵਾਅਦੇ ਮੁਤਾਬਕ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਲਈ ਵੀ ਕਰਜ਼ਾ ਲੈਣਾ ਪੈਣਾ, ਇਹ ਲੋਕ ਸੇਵਾ ਹੈ ਜਾਂ ਕਰਜ਼ਾ ਕਮਾਊ ਸਕੀਮ?

ਉਨਾਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਆਉਂਦੀ ਏ, ਓਥੇ ਬਜਟ ਨੰਗਾ ਤੇ ਲੋਕ ਤੰਗ ਆ ਜਾਂਦੇ ਨੇ। ਹੁਣ ਜੇ ਜਨਤਾ ਨਾ ਜਗੀ, ਤਾਂ ਆਉਣ ਵਾਲੀ ਪੀੜ੍ਹੀ ਆਪਣੇ ਹੀ ਹੱਥਾਂ ਦੇ ਕੰਮਾਂ ਲਈ ਰੋਏਗੀ।

Media PBN Staff

Media PBN Staff

Leave a Reply

Your email address will not be published. Required fields are marked *